ਚੀਫ਼ ਖ਼ਾਲਸਾ ਦੀਵਾਨ ਵਲੋਂ ਹਰਭੁਪਿੰਦਰ ਸਿੰਘ ਨੰਦਾ ਚੀਫ਼ ਡਾਇਰੈਕਟਰ ਨਿਯੁਕਤ
Published : Mar 3, 2019, 8:34 pm IST
Updated : Mar 3, 2019, 8:34 pm IST
SHARE ARTICLE
Chief Khalsa Diwan nominates Harbhupinder Singh Nanda as Chief Director
Chief Khalsa Diwan nominates Harbhupinder Singh Nanda as Chief Director

ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਵਲੋਂ ਹਰਭੁਪਿੰਦਰ ਸਿੰਘ ਨੰਦਾ ਸੇਵਾਮੁਕਤ ਆਈਏਐਸ ਨੂੰ ਚੀਫ਼ ਡਾਇਰੈਕਟਰ ਅਤੇ ਉਘੇ ਉਦਯੋਗਪਤੀ ਰਜਿੰਦਰ ਸਿੰਘ ਮਰਵਾਹਾ...

ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਵਲੋਂ ਹਰਭੁਪਿੰਦਰ ਸਿੰਘ ਨੰਦਾ ਸੇਵਾਮੁਕਤ ਆਈਏਐਸ ਨੂੰ ਚੀਫ਼ ਡਾਇਰੈਕਟਰ ਅਤੇ ਉਘੇ ਉਦਯੋਗਪਤੀ ਰਜਿੰਦਰ ਸਿੰਘ ਮਰਵਾਹਾ ਨੂੰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਮੈਂਬਰ ਇੰਚਾਰਜ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ। 
ਹਰਭੁਪਿੰਦਰ ਸਿੰਘ ਨੰਦਾ ਐਮ ਏ (ਇਕਨਾਮਿਕਸ) ਗੋਲਡ ਮੈਡਲਿਸਟ, ਐਮ ਫ਼ਿਲ ਹਨ, ਜਿਨ੍ਹਾਂ ਨੇ ਵੱਖ-ਵੱਖ ਮੈਡੀਕਲ, ਪ੍ਰਸ਼ਾਸਨਿਕ, ਵਿਦਿਅਕ, ਮੈਨੇਜਮੈਂਟ ਅਤੇ ਕਾਨੂੰਨ ਵਿਵਸਥਾ ਸਬੰਧੀ ਸਰਕਾਰੀ ਉੱਚ ਅਹੁਦਿਆਂ 'ਤੇ ਰਹਿੰਦਿਆਂ 31 ਸਾਲਾਂ ਤਕ ਸੇਵਾਵਾਂ ਨਿਭਾਈਆਂ ਹਨ। ਰਜਿੰਦਰ ਸਿੰਘ ਮਰਵਾਹਾ ਖ਼ਾਲਸਾ ਕਾਲਜ ਦੇ ਮੈਂਬਰ ਵੀ ਰਹਿ ਚੁਕੇ ਹਨ, ਵੱਖ-ਵੱਖ ਸਰਕਾਰਾਂ ਵਿਚ ਡਾਇਰੈਕਟਰ ਟਰੇਡ ਬੋਰਡ, ਪ੍ਰਧਾਨ ਟਰੇਡ ਅਤੇ ਇੰਡਸਟਰੀ (ਬਾਰਡਰ ਜ਼ੋਨ) ਵਜੋਂ ਸੇਵਾਵਾਂ ਦਿਤੀਆਂ ਹਨ। ਉਹ ਫ਼ੋਕਲ ਪੁਆਇੰਟ ਇੰਡਸਟਰੀ ਦੇ ਜਨਰਲ ਸਕੱਤਰ ਵੀ ਹਨ। ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਨੇ ਹਰਭੁਪਿੰਦਰ ਸਿੰਘ ਨੰਦਾ, ਰਜਿੰਦਰ ਸਿੰਘ ਮਰਵਾਹਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਵਲੋਂ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਨਾਲ-ਨਾਲ ਅਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਇਸ ਮੌਕੇ ਸ: ਰਜਿੰਦਰ ਸਿੰਘ ਮਰਵਾਹਾ ਅਤੇ ਹਰਭੁਪਿੰਦਰ ਸਿੰਘ ਨੰਦਾ ਨੇ ਮੈਨੇਜਮੈਂਟ ਦਾ ਉਨ੍ਹਾਂ ਨੂੰ ਇਹ ਜ਼ਿੰਮੇਵਾਰੀਆਂ ਸੌਂਪਣ ਲਈ ਧਨਵਾਦ ਕੀਤਾ। ਮਰਵਾਹਾ ਨੇ ਕਿਹਾ ਕਿ ਇਸ ਨਾਲ ਹੀ ਉਹ ਬੱਚਿਆਂ ਨੂੰ ਆਰਥਕ ਤੌਰ 'ਤੇ ਆਤਮ ਨਿਰਭਰ ਬਣਾਉਣ ਲਈ ਟੈਕਨੀਕਲ ਤੇ ਸਕਿਲ ਡਿਵੈਲਪਮੈਂਟ ਲਈ ਵਿਸ਼ੇਸ਼ ਕਾਰਜ ਕਰਨਗੇ ਤਾਂ ਜੋ ਚੀਫ਼ ਖ਼ਾਲਸਾ ਦੀਵਾਨ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਇਕ ਚਾਨਣ ਮੁਨਾਰਾ ਸਾਬਤ ਹੋਵੇ। ਇਸ ਮੌਕੇ ਚੀਫ਼ ਪੈਟਰਨ ਰਾਜ ਮੋਹਿੰਦਰ ਸਿੰਘ ਮਜੀਠਾ, ਭਾਗ ਸਿੰਘ ਅਣਖੀ, ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ, ਸੁਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਹਰਮਿੰਦਰ ਸਿੰਘ, ਇੰਜੀ: ਜਸਪਾਲ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ ਤੇ ਹੋਰ ਮੈਂਬਰਜ਼ ਮੌਜੂਦ ਸਨ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement