128 ਲੋਕ ਹਾਦਸੇ ਵਿੱਚ ਹੋ ਗਏ ਲਾਪਤਾ
ਦੱਖਣੀ ਇਥੋਪੀਆ: ਦੱਖਣੀ ਇਥੋਪੀਆ ਦੇ ਗਾਮੋ ਜ਼ੋਨ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 64 ਹੋ ਗਈ ਹੈ ਜਦੋਂ ਕਿ ਦਰਜਨਾਂ ਹੋਰ ਲੋਕ ਲਾਪਤਾ ਹਨ।
ਦੱਖਣੀ ਇਥੋਪੀਆ ਖੇਤਰੀ ਰਾਜ ਪੁਲਿਸ ਕਮਿਸ਼ਨ ਨੇ ਵੀਰਵਾਰ ਨੂੰ ਫੇਸਬੁੱਕ 'ਤੇ ਇੱਕ ਬਿਆਨ ਵਿੱਚ ਕਿਹਾ, "ਗਾਮੋ ਜ਼ੋਨ ਵਿੱਚ ਹਾਲ ਹੀ ਵਿੱਚ ਆਏ ਹੜ੍ਹ ਕਾਰਨ ਲਾਪਤਾ ਲੋਕਾਂ ਦੀ ਗਿਣਤੀ 128 ਤੱਕ ਪਹੁੰਚ ਗਈ ਹੈ, ਅਤੇ ਤਾਜ਼ਾ ਜਾਣਕਾਰੀ ਅਨੁਸਾਰ, 64 ਲਾਸ਼ਾਂ ਮਿਲੀਆਂ ਹਨ।"
