ਮੁੰਬਈ ਦੀ ਸੰਗਤ ਵਲੋਂ ਸ੍ਰੀ ਦਰਬਾਰ ਸਾਹਿਬ ਲਈ ਆਧੁਨਿਕ ਪੱਖਿਆਂ ਦੀ ਸੇਵਾ 

By : GAGANDEEP

Published : Feb 26, 2026, 6:39 am IST
Updated : Feb 26, 2026, 7:45 am IST
SHARE ARTICLE
Mumbai Sangat offers modern fans for Sri Darbar Sahib
Mumbai Sangat offers modern fans for Sri Darbar Sahib

ਗਰਮੀਆਂ 'ਚ ਸੰਗਤ ਨੂੰ ਮਿਲੇਗੀ ਰਾਹਤ, ਪ੍ਰਕਰਮਾ ਵਿਚ ਲਗਾਏ ਗਏ ਨਵੇਂ ਪੱਖੇ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਦਰਬਾਰ ਸਾਹਿਬ ਵਿਚ ਹਰ ਰੋਜ਼ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਹਨ। ਗੁਰੂ ਘਰ ਪ੍ਰਤੀ ਅਟੁੱਟ ਸ਼ਰਧਾ ਅਤੇ ਸਮਰਪਣ ਦੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਸੰਗਤ ਸਮੇਂ-ਸਮੇਂ ’ਤੇ ਅਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਸੇਵਾ ਵਿਚ ਅਰਪਿਤ ਕਰਦੀ ਰਹਿੰਦੀ ਹੈ। ਇਸੇ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ ਮੁੰਬਈ ਦੀ ਸ਼ਰਧਾਲੂ ਸੰਗਤ ਵਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰਖਦਿਆਂ ਸ੍ਰੀ ਦਰਬਾਰ ਸਾਹਿਬ ਵਿਚ ਪੰਜ ਆਧੁਨਿਕ ਪੱਖੇ ਭੇਟ ਕੀਤੇ ਗਏ ਹਨ।

ਇਹ ਪੱਖੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਸਥਾਪਤ ਕੀਤੇ ਗਏ ਹਨ, ਤਾਂ ਜੋ ਗਰਮੀ ਦੇ ਦਿਨਾਂ ਵਿਚ ਸੰਗਤਾਂ ਨੂੰ ਠੰਢੀ ਅਤੇ ਸੁਖਦ ਹਵਾ ਮਿਲ ਸਕੇ। ਪੱਖਿਆਂ ਦੀ ਬਣਾਵਟ ਆਧੁਨਿਕ ਹੈ ਅਤੇ ਇਹ ਵੱਡੇ ਖੇਤਰ ਵਿਚ ਹਵਾ ਫੈਲਾਉਣ ਦੀ ਸਮਰਥਾ ਰਖਦੇ ਹਨ ਜਿਸ ਨਾਲ ਵਧਦੀ ਗਰਮੀ ਦੌਰਾਨ ਸੰਗਤਾਂ ਨੂੰ ਕਾਫ਼ੀ ਰਾਹਤ ਮਿਲੇਗੀ। ਸੰਗਤ ਦਾ ਮੰਨਣਾ ਹੈ ਕਿ ਇਹ ਛੋਟੀ ਜਿਹੀ ਸੇਵਾ ਵੀ ਗੁਰੂ ਘਰ ਆਉਣ ਵਾਲੇ ਹਰ ਇਕ ਸ਼ਰਧਾਲੂ ਦੀ ਸੁਵਿਧਾ ਵਿਚ ਯੋਗਦਾਨ ਪਾਏਗੀ। ਸਿੱਖ ਪ੍ਰੰਪਰਾ ਵਿਚ ਸੇਵਾ ਅਤੇ ਦਸਵੰਧ ਦਾ ਵਿਸ਼ੇਸ਼ ਮਹੱਤਵ ਹੈ।

ਸੰਗਤ ਅਪਣੀ ਸ਼ਰਧਾ ਅਨੁਸਾਰ ਗੁਰੂ ਦੇ ਲੰਗਰ ਲਈ ਰਾਸ਼ਨ, ਬਰਤਨ, ਗਲੀਚੇ, ਘੜੀਆਂ ਅਤੇ ਹੋਰ ਜ਼ਰੂਰੀ ਵਸਤਾਂ ਵੀ ਨਿਰੰਤਰ ਭੇਟ ਕਰਦੀ ਰਹਿੰਦੀ ਹੈ। ਇਸ ਤਰ੍ਹਾਂ ਦੀ ਸੇਵਾ ਨਾਲ ਸਿੱਖੀ ਦੀ ਸਾਂਝ, ਸਮਰਪਣ ਅਤੇ ਮਨੁੱਖਤਾ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਮੁਤਾਬਕ ਮੁੰਬਈ ਦੀ ਸੰਗਤ ਵਲੋਂ ਭੇਟ ਕੀਤੇ ਗਏ ਇਹ ਪੱਖੇ ਖ਼ਾਸ ਤੌਰ ’ਤੇ ਸੰਗਤਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖ ਕੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਲਈ ਇਸ ਤਰ੍ਹਾਂ ਦੀ ਸੇਵਾ ਕਰਨ ਵਾਲੀ ਸੰਗਤ ਸੱਚਮੁੱਚ ਧੰਨ ਹੈ ਅਤੇ ਇਸ ਲਈ ਉਹ ਮੁੰਬਈ ਦੀ ਸੰਗਤ ਦਾ ਦਿਲੋਂ ਧਨਵਾਦ ਕਰਦੇ ਹਨ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement