ਚੀਫ਼ ਖ਼ਾਲਸਾ ਦੀਵਾਨ ਨੂੰ ਝਟਕਾ
Published : Aug 9, 2018, 1:11 pm IST
Updated : Aug 9, 2018, 1:11 pm IST
SHARE ARTICLE
Chief Khalsa Diwan Charitable Society
Chief Khalsa Diwan Charitable Society

ਫ਼ੀਸ ਕਮੇਟੀ ਫ਼ਾਰ ਪ੍ਰਾਈਵੇਟ ਅਨਏਡਿਡ ਸਕੂਲਜ਼ ਪੰਜਾਬ ਵਲੋਂ ਚੀਫ਼ ਖ਼ਾਲਸਾ ਦੀਵਾਨ ਸੁਸਇਟੀ  ਤਹਿਤ ਚਲ ਰਹੇ ਸਕੂਲਾਂ  ਨੂੰ ਵੱਡਾ ਝਟਕਾ ਦਿਤਾ ਗਿਆ ਹੈ...........

ਚੰਡੀਗੜ : ਫ਼ੀਸ ਕਮੇਟੀ ਫ਼ਾਰ ਪ੍ਰਾਈਵੇਟ ਅਨਏਡਿਡ ਸਕੂਲਜ਼ ਪੰਜਾਬ ਵਲੋਂ ਚੀਫ਼ ਖ਼ਾਲਸਾ ਦੀਵਾਨ ਸੁਸਇਟੀ  ਤਹਿਤ ਚਲ ਰਹੇ ਸਕੂਲਾਂ  ਨੂੰ ਵੱਡਾ ਝਟਕਾ ਦਿਤਾ ਗਿਆ ਹੈ। ਕਮੇਟੀ ਵਲੋਂ ਉਕਤ ਸੁਸਇਟੀ ਵਲੋਂ ਪੰਜਾਬ ਵਿੱਚ ਚੀਫ਼ ਖ਼ਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ 45 ਸਕੂਲਾਂ ਵੱਲੋਂ ਉਗਰਾਹੇ ਗਏ ਵਿਕਾਸ ਫ਼ੰਡ ਨੂੰ ਗ਼ੈਰਕਨੂੰਨੀ, ਨਾਜਾਇਜ਼ ਅਤੇ ਜਬਰੀ ਵਸੂਲੇ ਗਏ ਕਰਾਰ ਦੇ ਦਿਤਾ ਗਿਆ ਹੈ।

ਇਸ ਆਧਾਰ ਉਤੇ   ਜਲੰਧਰ ਮੰਡਲ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪੱਤਰ ( ਨੰਬਰ-ਪੀ.ਏ. ਨੰ: 5499-23 ਮਿਤੀ 18-07-2018) ਰਾਹੀਂ  ਸੁਸਇਟੀ ਨੂੰ ਇਹ ਕਰੀਬ 15 ਕਰੋੜ ਰੁਪਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੋੜਨ ਦੇ ਹੁਕਮ ਦਿੱਤੇ ਹਨ। ਇਸ ਨਾਲ ਕਰੀਬ 60000 ਪਰਵਾਰਾਂ ਨੂੰ ਰਾਹਤ ਮਿਲੇਗੀ।  ਸੋਸ਼ਲਿਸਟ ਪਾਰਟੀ (ਇੰਡੀਆ) ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਮੰਚ ਹੁਸ਼ਿਆਰਪੁਰ, ਜਿਸ ਨੇ ਇਹ ਜਦੋਜਹਿਦ ਕੀਤੀ, ਦੇ ਅਹੁਦੇਦਾਰਾਂ ਲਖਵਿੰਦਰ ਸਿੰਘ ਪ੍ਰਧਾਨ ਨੇ ਕਮਿਸ਼ਨਰ ਦੇ ਉਕਤ ਹੁਕਮਾਂ ਦੀ ਪੁਸ਼ਟੀ ਕੀਤੀ ਹੈ।

ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਉੱਤੇ ਤੁਰੰਤ ਕਾਰਵਾਈ ਕਰਨ ਅਤੇ ਅਣਗਹਿਲੀ ਹੋਣ 'ਤੇ ਮਾਨਤਾ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ।। ਸੋਸ਼ਲਿਸਟ ਪਾਰਟੀ ਦੇ ਨੇਤਾ ਬਲਵੰਤ ਸਿੰਘ ਖੇੜਾ ਨੇ ਸਿੱਖਿਆ ਅਧਿਕਾਰ ਮੰਚ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ 'ਫ਼ੀਸ ਕਮੇਟੀ ਫ਼ਾਰ ਪ੍ਰਾਈਵੇਟ ਅਨ ਏਡਿਡ ਸਕੂਲਜ਼' ਦੇ ਚੇਅਰਮੈਨ ਜਸਟਿਸ ਅਮਰ ਦੱਤ ਸ਼ਰਮਾ ਨੇ ਪੰਜ ਸਾਲ ਸੁਣਵਾਈ ਉਪਰੰਤ ਇਹ ਫ਼ੈਸਲਾ  ਦਿੱਤਾ ਸੀ।

ਇਸ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਪੰਡੋਰੀ ਖਜੂਰ, ਮਾਡਲ ਟਾਊਨ ਹੁਸ਼ਿਆਰਪੁਰ ਅਤੇ ਅਧਿਕਤਰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਟਿਆਲਾ, ਰੋਪੜ ਆਦਿ ਜ਼ਿਲਿਆਂ ਦੇ ਸਕੂਲ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement