ਚੀਫ਼ ਖ਼ਾਲਸਾ ਦੀਵਾਨ 'ਚ ਅਜੇ ਵੀ ਬੋਲਦੀ ਹੈ ਚੱਢਾ ਦੀ ਤੂਤੀ
Published : Jul 16, 2018, 8:53 am IST
Updated : Jul 16, 2018, 8:53 am IST
SHARE ARTICLE
Chef Khalsa Diwan
Chef Khalsa Diwan

ਚੀਫ਼ ਖ਼ਾਲਸਾ ਦੀਵਾਨ 'ਚ ਅਜੇ ਵੀ ਚਰਨਜੀਤ ਸਿੰਘ ਚੱਢਾ ਦੀ ਤੂਤੀ ਬੋਲਦੀ ਨਜ਼ਰ ਆਉਂਦੀ ਹੈ। ਚਰਨਜੀਤ ਸਿੰਘ ਚੱਢਾ ਜਿਸ ਨੂੰ ਅਕਾਲ ਤਖ਼ਤ ਵਲੋਂ ਧਾਰਮਕ ਸਜ਼ਾ ਲਗਾਈ...

ਅੰਮ੍ਰਿਤਸਰ,  ਚੀਫ਼ ਖ਼ਾਲਸਾ ਦੀਵਾਨ 'ਚ ਅਜੇ ਵੀ ਚਰਨਜੀਤ ਸਿੰਘ ਚੱਢਾ ਦੀ ਤੂਤੀ ਬੋਲਦੀ ਨਜ਼ਰ ਆਉਂਦੀ ਹੈ। ਚਰਨਜੀਤ ਸਿੰਘ ਚੱਢਾ ਜਿਸ ਨੂੰ ਅਕਾਲ ਤਖ਼ਤ ਵਲੋਂ ਧਾਰਮਕ ਸਜ਼ਾ ਲਗਾਈ ਸੀ ਤੇ ਚੀਫ਼ ਖ਼ਾਲਸਾ ਦੀਵਾਨ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਲੈ ਲਿਆ ਸੀ ਪਰ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਸਮੂਹ ਮੈਂਬਰ ਸ਼ਾਇਦ ਚੱਢਾ ਨੂੰ ਹੀ ਪ੍ਰਧਾਨਗੀ ਦੀ ਪਹਿਲੀ ਪਸੰਦ ਸਮਝਦੇ ਹਨ ਜਿਸ ਦਾ ਨਤੀਜਾ ਅੱਜ ਵੇਖਣ ਨੂੰ ਮਿਲਿਆ ਕਿ ਚੀਫ਼ ਖਾਲਸਾ ਦੀਵਾਨ ਦੀ ਵੈੱਬਸਾਈਟ ਤੇ ਪ੍ਰਧਾਨਗੀ ਵਜੋਂ ਮੈਸੇਜ ਤੇ ਫ਼ੋਟੋ ਚੱਢਾ ਵਲੋਂ ਦਿਤਾ ਗਿਆ

Charanjit Singh ChadhaCharanjit Singh Chadha

ਤੇ ਸਥਾਨਕ ਕਮੇਟੀ ਦੇ ਪ੍ਰਧਾਨਗੀ ਵਜੋਂ ਵੈੱਬਸਾਈਟ ਵਿਚ ਸੱਭ ਤੋਂ ਉਪਰ ਨਾਂ ਵੀ ਚਰਨਜੀਤ ਸਿੰਘ ਚੱਢਾ ਦਾ ਹੈ ਜਿਸ ਤੋਂ ਜ਼ਾਹਰ ਹੋ ਰਿਹਾ ਹੈ ਕਿ ਚਰਨਜੀਤ ਸਿੰਘ ਚੱਢਾ ਦੀ ਤੂਤੀ ਅਜੇ ਵੀ ਬੋਲ ਰਹੀ ਹੈ ਤੇ ਫ਼ਰਵਰੀ 2019 ਦੀਆਂ ਚੋਣਾਂ ਕੁੱਝ ਖ਼ਾਸ ਮੈਂਬਰਾਂ ਵਲੋਂ ਚੱਢਾ ਨੂੰ ਮੁੜ ਪ੍ਰਧਾਨਗੀ ਤੇ ਕਾਬਜ਼ ਕਰਨ ਲਈ ਯਤਨ ਕੀਤੇ ਜਾ ਰਹੇ ਹਨ। 

ਜ਼ਿਕਰਯੋਗ ਹੈ ਕਿ ਵੈੱਬਸਾਈਟ ਦੀ ਸ਼ੁਰੂਆਤ 'ਤੇ ਜ਼ਰੂਰ ਡਾ. ਸੰਤੋਖ ਸਿੰਘ ਦੀ ਪ੍ਰਧਾਨਗੀ ਫ਼ੋਟੋ ਵਿਖਾਈ ਦੇ ਰਹੀ ਹੈ ਪਰ ਸੰਸਥਾ ਵਲੋਂ ਪ੍ਰਧਾਨਗੀ ਡੈਸਕ ਦਾ ਸੰਦੇਸ਼ 'ਚ ਉਹ ਅਜੇ ਵੀ ਚਰਨਜੀਤ ਸਿੰਘ ਚੱਢਾ ਵਲੋਂ ਹੀ ਦਿਤਾ ਜਾ ਰਿਹਾ ਹੈ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement