ਹੋਣ ਸਿਰਫ 9 ਰੁਪਏ 'ਚ ਹੋਵੇਗੀ ਦੇਸ਼-ਵਿਦੇਸ਼ ਦੀ ਸੈਰ
Published : Dec 18, 2019, 10:25 am IST
Updated : Dec 18, 2019, 10:31 am IST
SHARE ARTICLE
File Photo
File Photo

ਕ੍ਰਿਸਮਿਸ ਦੇ ਮੌਕੇ ਵਿਅਤਜੈੱਟ ਨੇ 9 ਰੁਪਏ ਦੀ ਟਿਕਟ ਦੇਣ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ- ਵੀਅਤਨਾਮ ਦੀ ਹਵਾਬਾਜ਼ੀ ਕੰਪਨੀ ਵਿਅਤਜੈੱਟ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ 50 ਲੱਖ ਸੂਪਰ ਸੇਵਰ ਟਿਕਟ ਦੀ ਤਿਉਹਾਰੀ ਪੇਸ਼ਕਸ਼ ਕੀਤੀ ਹੈ। ਇਸ ਪੇਸ਼ਕਸ਼ ਤਹਿਤ ਵੀਅਤਨਾਮ ਅਤੇ ਏਸ਼ੀਆ ਲਈ ਟਿਕਟ ਸਿਰਫ 9 ਰੁਪਏ (ਟੈਕਸ ਅਤੇ ਚਾਰਜ ਨੂੰ ਛੱਡ ਕੇ) ਤੋਂ ਸ਼ੁਰੂ ਹੋਣਗੀਆਂ। ਵੀਅਤਜੈੱਟ ਦਾ ਇਹ ਪ੍ਰਮੋਸ਼ਨ 22 ਦਸੰਬਰ ਤੱਕ ਚੱਲੇਗਾ। 

File PhotoFile Photo

ਟਿਕਟ ਪ੍ਰੋਮੋਸ਼ਨ ਦੀ ਮਿਆਦ 'ਚ ਪੂਰੇ ਸਮੇਂ ਅਤੇ ਕੰਪਨੀ ਦੇ ਪੂਰੇ ਉਡਾਣ ਨੈਟਵਰਕ ਜਿਵੇਂ ਕਿ ਨਵੀਂ ਦਿੱਲੀ, ਹਨੋਈ ਅਤੇ ਹੋ ਚੀ ਮਿਨਟ ਸਿਟੀ ਸਾਰਿਆਂ 'ਤੇ ਲਾਗੂ ਹੋਣਗੇ। ਪ੍ਰਮੋਸ਼ਨ ਦੀਆਂ ਟਿਕਟਾਂ ਵੀਅਤਨਾਮ 'ਚ ਘਰੇਲੂ ਮਾਰਗਾਂ ਅਤੇ ਉਸ ਨਾਲ ਜੁੜੇ ਹੋਰ ਮਾਰਗਾਂ ਜਿਵੇਂ ਕਿ ਏਸ਼ੀਆ ਦੇ ਆਕਰਸ਼ਕ ਸਥਾਨ-ਜਪਾਨ, ਕੋਰੀਆ, ਤਾਈਵਾਨ, ਹਾਂਗ-ਕਾਂਗ, ਇੰਡੋਨੇਸ਼ੀਆ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਮਿਆਂਮਾਰ, ਕੰਬੋਡੀਆ ਆਦਿ ਅਤੇ ਥਾਈ ਵੀਅਤਜੇਟ ਦੇ ਸਾਰੇ ਮਾਰਗਾਂ 'ਤੇ ਲਾਗੂ ਹੋਣਗੇ।

File PhotoFile Photo

ਵਿਅਤਜੈੱਟ ਦੇ ਉਪ ਪ੍ਰਧਾਨ ਗੁਇਨ ਥਾਨਹ ਸਨ ਨੇ ਪ੍ਰਮੋਸ਼ਨ ਟਿਕਟ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੀ ਉਡਾਣ ਦੀ ਮਿਆਦ 23 ਦਸੰਬਰ ਤੋਂ ਲਾਗੂ ਹੋ ਕੇ ਅਗਲੇ ਸਾਲ 31 ਜੁਲਾਈ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ) ਰਹੇਗੀ। ਸ੍ਰੀ ਸਨ ਨੇ ਕਿਹਾ, 'ਕ੍ਰਿਸਮਿਸ ਅਤੇ ਨਵਾਂ ਸਾਲ ਪਿਆਰ, ਵਟਾਂਦਰੇ, ਪਰਿਵਾਰਕ ਅਤੇ ਦੋਸਤੀ ਵਰਗੇ ਸੰਬੰਧਾਂ ਲਈ ਸੁਖਦ ਅਤੇ ਮਿਠਾਸ ਭਰੇ ਮੌਕੇ ਹੁੰਦੇ ਹਨ। 

File PhotoFile Photo

ਵਿਅਤਜੈੱਟ 50 ਲੱਖ ਤੋਂ ਵੱਧ ਪ੍ਰਚਾਰ ਵਾਲੀਆਂ ਟਿਕਟਾਂ ਦੇ ਨਾਲ ਕੰਪਨੀ ਦੇ ਸਾਰੇ ਘਰੇਲੂ ਅਤੇ ਵਿਦੇਸ਼ੀ ਗਾਹਕਾਂ ਨੂੰ ਇਹ ਮੌਕਾ ਦੇ ਰਹੀ ਹੈ ਤਾਂ ਜੋ ਗਾਹਕ ਆਪਣੇ ਸਕੇ-ਸੰਬੰਧੀਆਂ ਨਾਲ ਸਮਾਂ ਬਿਤਾ ਸਕਣ। ਪਿਛਲੇ ਕੁਝ ਸਾਲਾਂ ਤੋਂ ਕੰਪਨੀ ਲਗਭਗ ਦਸ ਕਰੋੜ ਯਾਤਰੀਆਂ ਨਾਲ ਜੁੜੀ ਹੋਈ ਹੈ। ਕੰਪਨੀ ਆਪਣੇ ਨਾਲ ਹੋਰ ਵਧੇਰੇ ਯਾਤਰੀਆਂ ਨੂੰ ਜੋੜਨ ਲਈ ਫਲਾਈਟ ਨੈੱਟਵਰਕ ਵਿਚ ਵਿਸਥਾਰ ਦੇ ਨਾਲ ਹੋਰ ਮਾਰਗਾਂ ਦੇ ਨੈੱਟਵਰਕ ਨੂੰ ਜੋੜਣ ਲਈ ਤੇਜ਼ੀ ਨਾਲ ਕੋਸ਼ਿਸ਼ ਕਰੇਗੀ। 

File PhotoFile Photo

ਸ੍ਰੀ ਸਨ ਨੇ ਕਿਹਾ ਕਿ ਹੁਣ ਤੋਂ ਲੈ ਕੇ ਅਗਲੇ ਸਾਲ 16 ਜਨਵਰੀ ਤੱਕ ਟਿਕਟ ਖਰੀਦਣ ਵਾਲੇ ਯਾਤਰੀਆਂ ਨੂੰ ਸੁਪਰ ਲੱਕੀ ਪ੍ਰੋਗਰਾਮ, 'ਏਸ਼ੀਆ 'ਚ ਉੱਡੋ ਅਤੇ ਇਕ ਕਿਲੋ ਸੋਨੇ ਦੇ ਜਹਾਜ਼ ਦੀ ਭਾਲ ਕਰੋ' 'ਚ ਹਿੱਸਾ ਲੈਣ ਦਾ ਮੌਕਾ ਵੀ ਮਿਲੇਗਾ। ਵਿਅਤਜੈੱਟ ਹਫਤੇ 'ਚ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਾਰ ਵਾਪਸੀ ਉਡਾਣਾਂ ਦੇ ਨਾਲ ਨਵੀਂ ਦਿੱਲੀ ਤੋਂ ਹੋ ਚੀ ਮਿੰਟ ਸਿਟੀ ਦੇ ਰਸਤੇ 'ਤੇ ਕੰਮ ਕਰ ਰਿਹਾ ਹੈ। ਨਵੀਂ ਦਿੱਲੀ ਹਨੋਈ ਰੂਟ 'ਤੇ ਪ੍ਰਤੀ ਹਫਤੇ ਤਿੰਨ ਵਾਪਸੀ ਉਡਾਣਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸੰਚਾਲਿਤ ਕੀਤੀਆਂ ਜਾਂਦੀਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement