ਵੀਅਤਨਾਮ : ਇਮਾਰਤ ਨੂੰ ਲੱਗੀ ਅੱਗ, ਹੋਈਆਂ 13 ਮੌਤਾਂ
Published : Mar 23, 2018, 7:09 pm IST
Updated : Mar 23, 2018, 7:09 pm IST
SHARE ARTICLE
Vietnam
Vietnam

ਵੀਅਤਨਾਮ ਦੇ ਇਮਾਰਤੀ ਕੰਪਲੈਕਸ ‘ਚ ਅੱਗ ਲੱਗਣ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 27 ਜ਼ਖ਼ਮੀ ਹੋ ਗਏ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੋਈ ਪਤਾ...

ਨਵੀਂ ਦਿੱਲੀ: ਵੀਅਤਨਾਮ ਦੇ ਇਮਾਰਤੀ ਕੰਪਲੈਕਸ ‘ਚ ਅੱਗ ਲੱਗਣ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 27 ਜ਼ਖ਼ਮੀ ਹੋ ਗਏ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੋਈ ਪਤਾ ਨਹੀਂ ਲੱਗਾ। ਅਧਿਕਾਰੀ ਇਸ ਦੀ ਤਫਤੀਸ਼ ‘ਚ ਜੁੜੇ ਹੋਏ ਹਨ। ਪੁਲਿਸ ਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਅੱਗ ਲੱਗਣ ਦੀ ਇਸ ਘਟਨਾ ਵਿਚ ਕੋਈ ਵਿਅਕਤੀ ਲਾਪਤਾ ਹੈ ਜਾਂ ਨਹੀਂ। ਇਸ ਗੱਲ ਦਾ ਖ਼ੁਲਾਸਾ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ। 

VietnamVietnam

ਅਧਿਕਾਰੀਆਂ ਨੇ ਇਸ ਘਟਨਾ ਸਬੰਧੀ ਪੂਰੀ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿਤਾ ਤੇ ਕਿਹਾ ਕਿ ਅਜੇ ਜਾਂਚ ਚਲ ਰਹੀ ਹੈ। ਜਾਂਚ ਪੂਰੀ ਹੋਣ ‘ਤੇ ਹੀ ਅੱਗੇ ਕੁੱਝ ਕਿਹਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਕੰਪਲੈਕਸ 6 ਸਾਲ ਪਹਿਲਾ ਬਣਿਆ ਸੀ। ਇਸ ਵਿਚ ਤਿੰਨ ਇਮਾਰਤਾਂ ਬਣੀਆਂ ਹੋਈਆਂ ਹਨ। ਇਸ ਵਿਚ ਤਕਰੀਬਨ 700 ਤੋਂ ਜ਼ਿਆਦਾ ਅਪਾਰਟਮੈਂਟ ਹਨ।

VietnamVietnam

ਵੀਅਤਨਾਮ ਦੀ ਇਕ ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ ਅੱਗ ਵਿਚ ਸੜਨ ਦੀ ਵਜ੍ਹਾ ਨਾਲ ਇੰਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਮੌਤਾਂ ਲੋਕਾਂ ਦਾ ਸਾਹ ਘੁੱਟਣ ਤੇ ਉੱਚੀਆਂ ਮੰਜ਼ਲਾਂ ਤੋਂ ਛਾਲ ਮਾਰਨ ਦੀ ਵਜ੍ਹਾ ਨਾਲ ਹੋਈਆਂ ਹਨ। ਇਹ ਅੱਗ ਸੱਭ ਤੋਂ ਪਹਿਲਾਂ ਇਮਾਰਤੀ ਕੰਪਲੈਕਸ ਦੀ ਬੇਸਮੈਂਟ ਦੇ ਪਾਰਕਿੰਗ ਖੇਤਰ ਵਿਚ ਲੱਗੀ ਸੀ ਪਰ ਅੱਗ ਲਗਣ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਸੀ। ਇਸ ਤੋਂ ਬਾਅਦ ਇਹ ਅੱਗ ਇਮਾਰਤ ਦੇ ਦੂਜੇ ਹਿੱਸਿਆਂ ਵਿਚ ਫੈਲ ਗਈ।

Location: China, Shandong, Jining

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement