ਚੀਨ ਨੂੰ ਸੰਦੇਸ਼ - ਖੁੱਲ੍ਹੇ ਅਤੇ ਖੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਲਈ ਮਿਲ ਕੇ ਕੰਮ ਕਰਨਗੇ ਭਾਰਤ ਅਤੇ ਵੀਅਤਨਾਮ
Published : Mar 4, 2018, 12:34 am IST
Updated : Mar 3, 2018, 7:04 pm IST
SHARE ARTICLE

ਨਵੀਂ ਦਿੱਲੀ, 3 ਮਾਰਚ: ਭਾਰਤ ਅਤੇ ਵੀਅਤਨਾਮ ਨੇ ਇਕ ਸਮਰੱਥ ਅਤੇ ਨਿਯਮ ਆਧਾਰਤ ਖੇਤਰੀ ਸੁਰੱਖਿਆ ਵਿਵਸਥਾ ਨਾਲ ਖੁੱਲ੍ਹੇ ਅਤੇ ਖ਼ੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਲਈ ਮਿਲ ਕੇ ਕੰਮ ਕਰਨ ਦਾ ਅੱਜ ਅਹਿਦ ਪ੍ਰਗਟਾਇਆ। ਇਸ ਨੂੰ ਖੇਤਰ 'ਚ ਚੀਨ ਦੇ ਵਧਦੇ ਫ਼ੌਜੀ ਵਿਸਤਾਰ ਨੂੰ ਵੇਖਦਿਆਂ ਇਕ ਸੰਦੇਸ਼ ਵਜੋਂ ਵੇਖਿਆ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਵਿਚਕਾਰ ਵਿਆਪਕ ਗੱਲਬਾਤ ਤੋਂ ਬਾਅਦ ਦੋਹਾਂ ਰਣਨੀਤਕ ਹਿੱਸੇਦਾਰਾਂ ਨੇ ਤੇਲ ਅਤੇ ਗੈਸ ਖੋਜ ਖੇਤਰ 'ਚ ਆਪਸੀ ਸਬੰਧ ਵਧਾਉਣ ਨਾਲ ਹੀ ਪ੍ਰਮਾਣੂ ਊਰਜਾ, ਵਪਾਰ ਅਤੇ ਖੇਤੀਬਾੜੀ ਖੇਤਰ 'ਚ ਤਿੰਨ ਸਮਝੌਤਿਆਂ ਉਤੇ ਹਸਤਾਖ਼ਰ ਕੀਤੇ।ਮੋਦੀ ਨੇ ਇਸ ਮੌਕੇ ਕਿਹਾ ਕਿ ਦੋਹਾਂ ਧਿਰਾਂ ਨੇ ਇਕ ਖੁੱਲ੍ਹੀ, ਸਮਰੱਥ ਅਤੇ ਨਿਯਮ ਆਧਾਰਤ ਖੇਤਰੀ ਵਿਵਸਥਾ ਲਈ ਅਹਿਦ ਪ੍ਰਟਾਇਆ ਹੈ ਅਤੇ ਨਾਲ ਹੀ ਸਮੁੰਦਰੀ ਖੇਤਰ 'ਚ ਸਹਿਯੋਗ ਅੱਗੇ ਵਧਾਉਣ ਉਤੇ ਜ਼ੋਰ ਦਿਤਾ ਹੈ।ਵੀਅਤਨਾਮ ਦੇ ਰਾਸ਼ਟਰਪਤੀ ਦੀ ਹਾਜ਼ਰੀ 'ਚ ਮੋਦੀ ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ, ''ਅਸੀਂ ਮਿਲ ਕੇ ਇਕ ਖੁੱਲ੍ਹ, ਆਜ਼ਾਦ ਅਤੇ ਖ਼ੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਲਈ ਕੰਮ ਕਰਾਂਗੇ ਜਿਸ 'ਚ ਖ਼ੁਦਮੁਖਤਿਆਰੀ ਅਤੇ ਕੋਮਾਂਤਰੀ ਕਾਨੂੰਨ ਦਾ ਮਾਣ ਹੋਵੇਗਾ ਅਤੇ ਜਿੱਥੇ ਮਤਭੇਦਾਂ ਨੂੰ ਗੱਲਬਾਤ ਜ਼ਰੀਏ ਹੱਲ ਕੀਤਾ ਜਾਵੇਗਾ।''


ਵੀਅਤਨਾਮ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਹ ਕਾਫ਼ੀ ਮਹੱਤਵਪੂਰਨ ਹੈ ਕਿ ਵਿਵਾਦਾਂ ਦੇ ਨਿਪਟਾਰੇ 'ਚ ਸਫ਼ਾਰਤੀ ਅਤੇ ਕਾਨੂੰਨੀ ਪ੍ਰਕਿਰਿਆਵਾਂ ਦਾ ਮਾਣ ਕੀਤਾ ਜਾਵੇ। ਕਵਾਂਗ ਨੇ ਕਿਹਾ ਕਿ ਦੋਵੇਂ ਧਿਰਾਂ ਸਮੁੰਦਰੀ ਖੇਤਰ ਅਤੇ ਸਾਇਬਰ ਸੁਰੱਖਿਆ ਸਮੇਤ ਖੇਤਰੀ ਸੁਰੱਖਿਆ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਕੰਮ ਕਰਨ ਲਈ ਵੀ ਸਹਿਮਤ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਦੋਹਾਂ ਦੇਸ਼ਾਂ ਨੇ ਰਖਿਆ ਉਤਪਾਦਨ 'ਚ ਗਠਜੋੜ ਕਰਨ ਅਤੇ ਤਕਨੀਕ ਲੈਣ-ਦੇਣ ਦੇ ਖੇਤਰ 'ਚ ਮੌਕੇ ਭਾਲਣ ਦਾ ਫ਼ੈਸਲਾ ਕੀਤਾ ਹੈ। ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਤੇਲ ਅਤੇ ਗੈਸ ਖੋਜ, ਨਵਿਆਉਣਯੋਗ ਊਰਜਾ, ਖੇਤੀ ਅਤੇ ਕਪੜਾ ਵਰਗੇ ਖੇਤਰਾਂ 'ਚ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਵੀ ਸਹਿਮਤ ਹੋਏ।  (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement