ਨਸਲੀ ਵਿਤਕਰਾ: ਗੋਰਿਆਂ ਨੇ ਸਿੱਖ ਦੀ ਕੀਤੀ ਕੁੱਟਮਾਰ
Published : Aug 7, 2018, 7:58 am IST
Updated : Aug 7, 2018, 7:58 am IST
SHARE ARTICLE
Words written with Spray
Words written with Spray

ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਵਿਚ ਦੋ ਗੋਰਿਆਂ ਵਲੋਂ ਇਕ 50 ਸਾਲਾ ਸਿੱਖ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ...............

ਨਿਊਯਾਰਕ : ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਵਿਚ ਦੋ ਗੋਰਿਆਂ ਵਲੋਂ ਇਕ 50 ਸਾਲਾ ਸਿੱਖ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਗੋਰਿਆਂ ਨੇ ਸਿੱਖ 'ਤੇ ਨਸਲੀ ਟਿਪਣੀ ਕਰਦੇ ਹੋਏ ਕਿਹਾ,''ਤੁਹਾਡਾ ਇਥੇ ਸਵਾਗਤ ਨਹੀਂ ਹੈ।'' ਗੋਰਿਆਂ ਨੇ ਸਿੱਖ ਨੂੰ ਅਪਣੇ ਦੇਸ਼ ਵਾਪਸ ਜਾਣ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ,''ਗੋ ਬੈਕ ਟੂ ਯੂਅਰ ਕੰਟਰੀ।'' ਸਿੱਖ ਨਾਲ ਇਹ ਘਟਨਾ ਬੀਤੇ ਹਫ਼ਤੇ ਕੈਲੀਫ਼ੋਰਨੀਆ ਵਿਚ ਕੀਜ਼ ਅਤੇ ਫੁਟਈ ਰੋਡ 'ਤੇ ਵਾਪਰੀ। ਸ਼ੈਰਿਫ਼ ਸਾਰਜੈਂਟ ਟੌਮ ਲੇਤਰਾਸ ਨੇ ਦਸਿਆ ਕਿ ਉਕਤ ਪੀੜਤ ਸਿੱਖ ਸਥਾਨਕ ਉਮੀਦਵਾਰ ਦੇ ਪ੍ਰਚਾਰ ਲਈ ਬਾਹਰੀ ਇਲਾਕੇ ਵਿਚ ਕੁੱਝ ਲਗਾ ਰਿਹਾ ਸੀ।

ਉਸ ਸਮੇਂ ਦੋ ਗੋਰਿਆਂ ਨੇ ਉਸ ਦੀ ਕੁੱਟਮਾਰ ਕੀਤੀ। ਇਕ ਰੀਪੋਰਟ ਮੁਤਾਬਕ ਇਹ ਸਾਰੀ ਘਟਨਾ ਫੇਸਬੁਕ 'ਤੇ ਪੋਸਟ ਕੀਤੀ ਗਈ ਹੈ। ਇਸ ਪੋਸਟ ਮੁਤਾਬਕ ਗੋਰਿਆਂ ਨੇ ਸਿੱਖ ਦੇ ਸਿਰ 'ਤੇ ਰਾਡ ਨਾਲ ਹਮਲਾ ਕੀਤਾ ਪਰ ਉਹ ਬਚ ਗਿਆ ਪ੍ਰੰਤੂ ਉਹ ਜ਼ਖ਼ਮੀ ਹੋ ਗਿਆ ਕਿਉਂਕਿ ਉਸ ਨੇ ਦਸਤਾਰ ਬੰਨ੍ਹੀ ਹੋਈ ਸੀ। ਇਸ ਪੋਸਟ ਨਾਲ ਹੀ ਪਿਕਅੱਪ ਟਰੱਕ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ ਜਿਸ 'ਤੇ ਸਪਰੇਅ ਨਾਲ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ, ''ਗੋ ਬੈਕ ਟੂ ਯੂਅਰ ਕੰਟਰੀ।'' ਪੁਲਿਸ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਮੰਨ ਕੇ ਜਾਂਚ ਕਰ ਰਹੇ ਹਨ। ਉਧਰ ਸਿੱਖਾਂ ਵਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ। 

ਪਿਛਲੇ ਕੁੱਝ ਸਾਲਾਂ ਵਿਚ ਕੈਲੀਫ਼ੋਰਨੀਆ ਵਿਚ ਸਿੱਖਾਂ ਵਿਰੁਧ ਨਫ਼ਰਤੀ ਅਪਰਾਧ ਵੱਧ ਗਏ ਹਨ। ਇਸ ਸੂਬੇ ਵਿਚ ਸਿੱਖਾਂ ਦੀ ਸੱਭ ਤੋਂ ਵੱਡੀ ਆਬਾਦੀ ਰਹਿੰਦੀ ਹੈ। ਕੈਲੀਫ਼ੋਰਨੀਆ ਦੇ ਸ਼ਹਿਰ ਸਟਾਕਟਨ ਵਿਚ 1912 'ਚ ਪਹਿਲਾ ਗੁਰਦਵਾਰਾ ਉਸਾਰਿਆ ਗਿਆ। ਲਗਭਗ ਪੰਜ ਲੱਖ ਸਿੱਖ ਅਮਰੀਕਾ ਵਿਚ ਵਸਦੇ ਹਨ ਅਤੇ ਦੁਨੀਆਂ ਭਰ ਵਿਚ 25 ਮਿਲੀਅਨ ਦੀ ਆਬਾਦੀ ਵਾਲੇ ਸਿੱਖ ਧਰਮ ਨੂੰ ਪੰਜਵਾਂ ਸਥਾਨ ਪ੍ਰਾਪਤ ਹੈ।         (ਪੀ.ਟੀ.ਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement