ਦਿੱਲੀ ਵਿਚ ਨਸਲੀ ਹਿੰਸਾ ਦੇ ਸ਼ਿਕਾਰ ਹੋਏ ਗੁਰਪੀ੍ਰਤ ਸਿੰਘ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ
Published : Sep 25, 2017, 11:40 pm IST
Updated : Sep 25, 2017, 6:10 pm IST
SHARE ARTICLE



ਭੁੱਚੋ ਮੰਡੀ, 25 ਸਤੰਬਰ (ਜਸਪਾਲ ਸਿੰਘ ਸਿੱਧੂ): ਦਿੱਲੀ ਵਿਖੇ ਨਸਲੀ ਹਿੰਸਾ ਕਾਰਨ ਮੌਤ ਦੇ ਘਾਟ ਉਤਾਰੇ ਗਏ ਲਹਿਰਾ ਮੁਹੱਬਤ ਦੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਅੱਜ ਲਹਿਰਾ ਮਹੁੱਬਤ ਵਿਖੇ ਪਹੰਚੇ ਅਤੇ ਕਾਤਲ ਨੂੰ ਸਜਾ ਦਿਵਾਉਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਤਾ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਦੇਸ਼ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕਰਨਗੇ ਕਿਉਂਕਿ ਮਾਮਲਾ ਪੂਰਾ ਗੰਭੀਰ ਹੈ ਅਤੇ ਅਜਿਹੀਆਂ ਘਟਨਾਵਾਂ ਨਾਲ ਪੂਰੇ ਦੇਸ਼ ਵਿਚ ਪੜ੍ਹਦੇ ਦੂਜੇ ਸਿੱਖ ਵਿਦਿਆਰਥੀਆਂ ਵਿਚ ਵੀ ਸਹਿਮ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਵਿਦਿਆਰਥੀਆਂ ਦੀ ਸਰੁੱਖਿਆ ਯਕੀਨੀ  (ਬਾਕੀ ਸਫ਼ਾ 10 'ਤੇ)

ਬਨਾਉਣ ਲਈ ਸ੍ਰੋਮਣੀ ਅਕਾਲੀ ਦਲ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕਰੇਗਾ। ਉਧਰ ਪੀੜਤ ਪਰਵਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਦਿੱਲੀ ਦੀ ਸਿੱਖ ਸੰਗਤ ਵਲੋਂ ਦਿਤੀ ਮੱਦਦ ਦਾ ਵੀ ਧਨਵਾਦ ਕੀਤਾ।ਇਸ ਮੌਕੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ, ਜਗਸੀਰ ਸਿੰਘ ਕਲਿਆਣ ਕੌਮੀ ਯੂਥ ਜਰਨਲ ਸਕੱਤਰ, ਬਲਕਾਰ ਸਿੰਘ ਬਰਾੜ, ਸੁਖਪਾਲ ਸਿੰਘ ਸੁੱਖੀ ਸਰਕਲ ਜੱਥੇਦਾਰ, ਜਸਪਾਲ ਸਿੰਘ ਜੱਸਾ ਜ਼ਿਲ੍ਹਾ ਮੀਤ ਪ੍ਰਧਾਨ, ਹਰਮੀਕ ਸਿੰਘ ਬਾਹੀਆ ਚੇਅਰਮੈਨ, ਗੁਰਲਾਭ ਸਿੰਘ ਸਰਪੰਚ ਢੇਲਵਾਂ, ਪ੍ਰਿੰਸੀ ਗੋਲਣ ਮੀਤ ਪ੍ਰਧਾਨ, ਹਰਿਗੋਬਿੰਦ ਸਿੰਘ ਲਹਿਰਾਖ਼ਾਨਾ ਨੇ ਵੀ ਪਰਵਾਰ ਨਾਲ ਦੁਖ ਸਾਂਝਾ ਕੀਤਾ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement