ਕੈਨੇਡਾ: ਸਿੱਖ ਉਤੇ ਨਸਲੀ ਹਮਲਾ, ਦਸਤਾਰ ਦੀ ਬੇਅਦਬੀ
Published : Mar 29, 2018, 3:17 am IST
Updated : Mar 29, 2018, 3:17 am IST
SHARE ARTICLE
Sikh Turban
Sikh Turban

ਸਿੱਖ ਨੂੰ ਲੁੱਟ ਕੇ ਫ਼ਰਾਰ ਹੋ ਗਏ ਮੁਲਜ਼ਮ

 ਕੈਨੇਡਾ ਵਿਚ ਇਕ ਸਿੱਖ 'ਤੇ ਨਸਲੀ ਹਮਲਾ ਕਰਨ ਅਤੇ ਉਸ ਦੀ ਦਸਤਾਰ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਵੈਸਟਗੇਟ ਸ਼ਾਪਿੰਗ ਸੈਂਟਰ ਨੇੜੇ ਕੈਨੇਡਾ ਦੇ ਦੋ ਸਥਾਨਕ ਵਿਅਕਤੀਆਂ ਨੇ ਇਕ ਸਿੱਖ 'ਤੇ ਨਸਲੀ ਹਮਲਾ ਕੀਤਾ, ਉਸ ਨੂੰ ਖਿੱਚਿਆ, ਉਸ ਦੀ ਦਸਤਾਰ ਦੀ ਬੇਅਦਬੀ ਅਤੇ ਨਸਲੀ ਟਿਪਣੀਆਂ ਕਰਦਿਆਂ ਉਸ ਨੂੰ ਧਮਕੀ ਦਿਤੀ। ਮੁਲਜ਼ਮਾਂ ਨੇ ਇਸ ਹਮਲੇ ਦੇ ਨਾਲ-ਨਾਲ ਸਿੱਖ ਦੀ ਲੁੱਟ ਵੀ ਕੀਤੀ। ਪੁਲਿਸ ਨੇ ਦਸਿਆ ਕਿ 11:25 ਵਜੇ ਮੁਲਜ਼ਮਾਂ ਨੇ ਪੀੜਤ ਸਿੱਖ ਨਾਲ ਸੰਪਰਕ ਜਿਸ ਸਮੇਂ ਉਹ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ। ਮੁਲਜ਼ਮਾਂ ਨੇ ਸਿੱਖ ਨੂੰ ਉਸ ਦੇ ਬਾਰੇ ਪੁੱਛਿਆ ਅਤੇ ਉਸ ਨੂੰ ਦਾੜ੍ਹੀ ਅਤੇ ਅਪਣੇ ਕੇਸ਼ ਕਟਾਉਣ ਲਈ ਕਿਹਾ। ਓਟਾਵਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੇ ਸਿੱਖ ਵਿਅਕਤੀ ਨੂੰ ਕਿਹਾ ਸੀ ਕਿ ਕੀ ਉਸ ਕਦੇ ਅਪਣੇ ਕੇਸ਼ ਅਤੇ ਦਾੜ੍ਹੀ ਕਟਵਾਏ ਹਨ ਅਤੇ ਇਸ ਤੋਂ ਬਾਅਦ ਹੀ ਦੋਹਾਂ ਧਿਰਾਂ ਵਿਚਾਲੇ ਬਹਿਸ ਹੋਈ ਜੋ ਬਾਅਦ ਵਿਚ ਲੜਾਈ 'ਚ ਬਦਲ ਗਈ।

Sikh TurbanSikh Turban

ਪੁਲਿਸ ਨੇ ਦਸਿਆ ਕਿ ਇਨ੍ਹਾਂ ਦੋਹਾਂ ਮੁਲਜ਼ਮਾਂ ਵਿਚੋਂ ਇਕ ਕੋਲ ਚਾਕੂ ਵੀ ਸੀ ਜਿਸ ਨਾਲ ਸਿੱਖ ਨੂੰ ਡਰਾਇਆ ਗਿਆ। ਪੁਲਿਸ ਨੇ ਦਸਿਆ ਕਿ ਮੁਲਜ਼ਮਾਂ ਨੇ ਸਿੱਖ ਨੂੰ ਹੇਠਾਂ ਸੁੱਟ ਲਿਆ ਅਤੇ ਉਸ ਦੀ ਦਸਤਾਰ ਲਾਹ ਦਿਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਸਿੱਖ ਦਾ ਮੋਬਾਈਲ ਅਤੇ ਬੱਸ ਪਾਸ ਵੀ ਖੋਹ ਲਿਆ। ਪੁਲਿਸ ਨੇ ਕਿਹਾ ਕਿ ਓਟਾਵਾ ਵਿਚ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਸਿਆਸੀ ਆਗੂਆਂ ਨੇ ਸਿੱਖ 'ਤੇ ਹੋਏ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਡੈਮੋਕਰੈਟਿਕ ਅਤੇ ਕੰਜ਼ਰਵੇਟਿਵ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਹਮਲਾ ਕਾਫ਼ੀ ਮੰਦਭਾਗਾ ਹੈ। ਆਗੂਆਂ ਨੇ ਕਿਹਾ ਕਿ ਕੈਨੇਡਾ ਦੇ ਵਿਕਾਸ ਵਿਚ ਸਿੱਖਾਂ ਦਾ ਕਾਫ਼ੀ ਯੋਗਦਾਰ ਰਿਹਾ ਹੈ। ਇਸ ਹਮਲੇ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਸਿੱਖ 'ਤੇ ਹੋਏ ਇਸ ਹਮਲੇ ਨਾਲ ਕੈਨੇਡਾ ਵਿਚ ਰਹਿ ਰਹਿ ਸਿੱਖਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਹਮਲਾ ਕੁੱਝ ਦਿਨ ਪਹਿਲਾਂ ਹੋਇਆ ਹੈ ਪਰ ਸਿੱਖਾਂ ਵਿਚ ਇਸ ਨੂੰ ਲੈ ਕੇ ਡਰ ਹਾਲੇ ਵੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਦਸਤਾਰ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਸਿੱਖ ਕੌਮ ਗੰਭੀਰਤਾ ਨਾਲ ਲਵੇਗੀ।  
(ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement