ਸਿੱਧੂ-ਚਾਵਲਾ ਤਸਵੀਰ ਵਿਵਾਦ 'ਤੇ ਜਾਖੜ ਦਾ ਅਕਾਲੀ ਦਲ ਨੂੰ ਕਰਾਰਾ ਜਵਾਬ
Published : Nov 29, 2018, 3:54 pm IST
Updated : Nov 29, 2018, 3:54 pm IST
SHARE ARTICLE
Sunil Jakhar & Navjot Singh Sidhu
Sunil Jakhar & Navjot Singh Sidhu

ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਖ਼ਾਲਿਸਤਾਨੀ ਸਮੱਰਥਕ ਗੋਪਾਲ...

ਜਲੰਧਰ (ਸਸਸ) : ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਖ਼ਾਲਿਸਤਾਨੀ ਸਮੱਰਥਕ ਗੋਪਾਲ ਸਿੰਘ ਚਾਵਲਾ ਦੇ ਨਾਲ ਫ਼ੋਟੋ ਖਿੱਚਵਾਉਣ ਦਾ ਇਕ ਨਵਾਂ ਮੁੱਦਾ ਉੱਠਿਆ ਹੈ। ਚਾਵਲਾ ਦੇ ਨਾਲ ਸਿੱਧੂ ਦੀ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਉੱਠੇ ਵਿਵਾਦ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਦੇ ਹੱਕ ਵਿਚ ਉਤਰੇ ਹਨ।

Gobind Singh Longowal & Gopal ChawlaGobind Singh Longowal & Gopal Chawlaਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਖੜ ਨੇ ਕਿਹਾ ਕਿ ਪਾਕਿਸਤਾਨ ‘ਚ ਸਿੱਧੂ ਦੇ ਨਾਲ ਹਰ ਕੋਈ ਫ਼ੋਟੋ ਖਿੱਚਵਾਉਣਾ ਚਾਹੁੰਦਾ ਹੈ। ਅਕਾਲੀ ਦਲ ‘ਤੇ ਨਿਸ਼ਾਨਾ ਸਾਧਦੇ ਹੋਏ ਜਾਖੜ ਨੇ ਕਿਹਾ ਕਿ ਜੇਕਰ ਅਕਾਲੀ ਦਲ, ਸਿੱਧੂ ‘ਤੇ ਸਵਾਲ ਚੁੱਕ ਰਿਹਾ ਹੈ ਤਾਂ ਉਹ ਗੋਬਿੰਦ ਸਿੰਘ ਲੌਂਗੋਵਾਲ ਤੋਂ ਵੀ ਜਵਾਬ ਮੰਗਣ। ਸਿੱਧੂ ਨੂੰ ਗੱਦਾਰ ਕਹਿਣ ਵਾਲੇ ਖ਼ੁਦ ਕਿਵੇਂ ਪਾਕਿਸਤਾਨ ਚਲੇ ਗਏ? ਸਿੱਧੂ ਦੇ ਅਸਤੀਫ਼ੇ ਦੀ ਮੰਗ ‘ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਕੀ ਅਕਾਲੀ ਦਲ ਵੀ ਗੋਬਿੰਦ ਸਿੰਘ ਲੌਂਗੋਵਾਲ ਤੋਂ ਅਸਤੀਫ਼ਾ ਲਵੇਗਾ।

Navjot Singh Sidhu & Gopal ChawlaNavjot Singh Sidhu & Gopal Chawlaਜਾਖੜ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਸਿੱਧੂ ਨੇ ਗੋਪਾਲ ਚਾਵਲਾ ਦੇ ਨਾਲ ਫ਼ੋਟੋ ਖਿੱਚਵਾਈ। ਅਕਾਲੀ ਸਿਰਫ਼ ਸਿੱਧੂ ‘ਤੇ ਉਂਗਲ ਚੁੱਕਣ ਦਾ ਬਹਾਨਾ ਲੱਭਦੇ ਹਨ ਅਤੇ ਨਾਲ ਹੀ ਕਿਹਾ ਕਿ ਅਕਾਲੀ ਗਿਰਗਟ ਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਹਨ। ਸਿੱਧੂ ‘ਤੇ ਸ਼ੱਕ ਕਰਨਾ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ। ਨਾਲ ਹੀ ਜਾਖੜ ਨੇ ਕਿਹਾ ਕਿ ਜੇਕਰ ਮੈਨੂੰ ਪਾਕਿਸਤਾਨ ਤੋਂ ਸੱਦਾ ਆਉਂਦਾ ਤਾਂ ਮੈਂ ਵੀ ਜ਼ਰੂਰ ਪਾਕਿਸਤਾਨ ਜਾਣਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement