ਸਿੱਧੂ ਨੂੰ ਪਾਕਿਸਤਾਨ ਦੌਰੇ ‘ਤੇ ਜਾਣ ਤੋਂ ਪਹਿਲਾਂ ਫਿਰ ਤੋਂ ਸੋਚਣ ਨੂੰ ਕਿਹਾ ਸੀ: ਪੰਜਾਬ ਸੀ.ਐਮ
Published : Nov 28, 2018, 11:00 am IST
Updated : Nov 28, 2018, 11:00 am IST
SHARE ARTICLE
CM Punjab And Sidhu
CM Punjab And Sidhu

ਪਾਕਿਸਤਾਨ ਵਿਚ 28 ਨਵੰਬਰ ਬੁੱਧਵਾਰ ਨੂੰ ਕਰਤਾਰਪੁਰ ਕੋਰੀਡੋਰ.......

ਚੰਡੀਗੜ੍ਹ (ਸਸਸ): ਪਾਕਿਸਤਾਨ ਵਿਚ 28 ਨਵੰਬਰ ਬੁੱਧਵਾਰ ਨੂੰ ਕਰਤਾਰਪੁਰ ਕੋਰੀਡੋਰ ਦੇ ਆਧਾਰ ‘ਤੇ ਰੱਖੀ ਜਾਵੇਗੀ। ਇਸ ਖਾਸ ਮੌਕੇ ਉਤੇ ਸ਼ਾਮਲ ਹੋਣ ਲਈ ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਪਾਕਿਸਤਾਨ ਪੁੱਜੇ ਹਨ। ਸਿੱਧੂ ਦਾ ਇਹ ਦੂਜਾ ਪਾਕਿਸਤਾਨ ਦੌਰਾ ਹੈ ਅਤੇ ਇਸ ਨੂੰ ਲੈ ਕੇ ਉਹ ਇੱਕ ਵਾਰ ਫਿਰ ਸਾਰੀਆਂ ਦੇ ਨਿਸ਼ਾਨੇ ਉਤੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਦੇ ਪਾਕਿਸਤਾਨ ਦੌਰੇ ਉਤੇ ਜਾਣ ਦੇ ਫੈਸਲੇ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਹਨ।

CM Punjab And SidhuCM Punjab And Sidhu

ਸਿੱਧੂ ਦੇ ਪਾਕਿਸਤਾਨ ਜਾਣ ਦੇ ਫੈਸਲੇ ਦੀਆਂ ਆਲੋਚਨਾਵਾਂ ਦੇ ਵਿਚ ਸੀ.ਐਮ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਪਣੇ ਸਾਥੀ ਤੋਂ ਇਸ ਉਤੇ ਮੁੜ ਵਿਚਾਰ ਕਰਨ ਨੂੰ ਕਿਹਾ ਹੈ। ਸੀ.ਐਮ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਨੇ ਆਗਿਆ ਲਈ ਸਿੱਧੂ ਦਾ ਅਨੁਰੋਧ ਇਸ ਲਈ ਸਵੀਕਾਰ ਕਰ ਲਿਆ ਕਿਉਂਕਿ ਉਹ ਕਿਸੇ ਨੂੰ ਨਿਜੀ ਯਾਤਰਾ ਕਰਨ ਤੋਂ ਮਨ੍ਹਾ ਨਹੀਂ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਮੱਧ ਪ੍ਰਦੇਸ਼ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਉਸੀ ਦੌਰਾਨ ਉਨ੍ਹਾਂ ਨੂੰ ਫੈਸਲੇ ਉਤੇ ਮੁੜ ਵਿਚਾਰ ਕਰਨ ਦਾ ਅਨੁਰੋਧ ਕੀਤਾ। ਉਨ੍ਹਾਂ ਨੇ ਕਿਹਾ, ਸਿੱਧੂ ਨੇ ਮੈਨੂੰ ਦੱਸਿਆ ਕਿ ਉਹ ਪਹਿਲਾਂ ਹੀ ਜਾਣ ਦਾ ਵਾਅਦਾ ਕਰ ਚੁੱਕੇ ਹਨ।

Navjot Singh SidhuNavjot Singh Sidhu

ਜਦੋਂ ਮੈਂ ਉਨ੍ਹਾਂ ਨੂੰ ਇਸ ਮੁੱਦੇ ਉਤੇ ਅਪਣੇ ਰੁੱਖ ਤੋਂ ਜਾਣੂ ਕਰਵਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਵਿਅਕਤੀਗਤ ਯਾਤਰਾ ਹੈ ਪਰ ਉਹ ਮੇਰੇ ਨਾਲ ਗੱਲ ਕਰਨਗੇ। ਪਰ ਹੁਣ ਤੱਕ ਮੇਰੀ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੌਰੇ ਉਤੇ ਗਏ ਸਿੱਧੂ ਨੇ ਪ੍ਰੈਸ ਕਾਂਨਫਰਾਂਸ ਵਿਚ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੋਨਾਂ ਦੇਸ਼ਾਂ ਦੇ ਵਿਚ ਸ਼ਾਂਤੀ ਅਤੇ ਵਪਾਰਕ ਸਬੰਧਾਂ ਨੂੰ ਖੋਲ੍ਹਣ ਦੀ ਅਨੰਤ ਸੰਭਾਵਨਾਵਾਂ ਦਾ ਰਸਤਾ ਹੈ। ਪਾਕਿਸਤਾਨ ਆਰਮੀ ਚੀਫ ਨਾਲ ਗਲੇ ਮਿਲਣ ਉਤੇ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ, ਉਹ ਜੱਫੀ ਸਿਰਫ ਇਕ ਸੈਕੰਡ ਕੀਤੀ ਸੀ। ਉਹ ਕੋਈ ਰਾਫੇਲ ਡੀਲ ਨਹੀਂ ਸੀ।

CM Punjab And SidhuCM Punjab And Sidhu

ਉਨ੍ਹਾਂ ਨੇ ਕਿਹਾ ਕਿ, ਜਦੋਂ ਦੋ ਪੰਜਾਬੀ ਮਿਲਦੇ ਹਨ ਤਾਂ ਇੰਜ ਹੀ ਗਲੇ ਮਿਲਦੇ ਹਨ। ਪੰਜਾਬ ਵਿਚ ਇਹ ਆਮ ਹੈ। ਤੁਹਾਨੂੰ ਦੱਸ ਦਈਏ ਕਿ ਸਿੱਧੂ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਸਹੁੰ ਕਬੂਲ ਸਮਾਗਮ ਵਿਚ ਵੀ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ। ਜਿੱਥੇ ਪਾਕਿਸਤਾਨ ਆਰਮੀ ਚੀਫ਼ ਦੇ ਗਲੇ ਲੱਗਣ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਹੋਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement