2 ਨੌਜਵਾਨਾਂ ਨੇ ਔਰਤ ਨੂੰ ਜ਼ਬਰਦਸਤੀ ਖੇਤਾਂ ‘ਚ ਲਿਜਾ ਕੇ ਕੀਤਾ ਸ਼ਰਮਨਾਕ ਕਾਰਾ
Published : Dec 4, 2018, 6:29 pm IST
Updated : Dec 4, 2018, 6:29 pm IST
SHARE ARTICLE
Rape Case
Rape Case

ਥਾਣਾ ਘੱਲਖੁਰਦ ਦੇ ਅਧੀਨ ਪਿੰਡ ਕਰਮੁਵਾਲਾ ਵਿਚ ਦੋ ਵਿਅਕਤੀਆਂ ਵਲੋਂ ਔਰਤ ਨੂੰ ਜ਼ਬਰਦਸਤੀ ਖੇਤਾਂ ਵਿਚ ਬਣੇ ਘਰ ਦੇ ਕਮਰੇ ਵਿਚ...

ਘੱਲਖੁਰਦ (ਸਸਸ) : ਥਾਣਾ ਘੱਲਖੁਰਦ ਦੇ ਅਧੀਨ ਪਿੰਡ ਕਰਮੁਵਾਲਾ ਵਿਚ ਦੋ ਵਿਅਕਤੀਆਂ ਵਲੋਂ ਔਰਤ ਨੂੰ ਜ਼ਬਰਦਸਤੀ ਖੇਤਾਂ ਵਿਚ ਬਣੇ ਘਰ ਦੇ ਕਮਰੇ ਵਿਚ ਲਿਜਾ ਕੇ ਉਸ ਦੇ ਨਾਲ ਜ਼ਬਰਦਸਤੀ ਕੁਕਰਮ ਕਰਨ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ ਪੀੜਿਤ ਔਰਤ ਦੇ ਬਿਆਨ ‘ਤੇ ਦੋਸ਼ੀਆਂ ਦੇ ਖਿਲਾਫ਼ ਬਲਾਤਕਾਰ ਕਰਨ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਔਰਤ ਦੇ ਦੋਸ਼ੀਆਂ ਨੂੰ ਹਨੇਰਾ ਹੋਣ ਕਾਰਨ ਘਰ ਛੱਡਣ ਲਈ ਕਿਹਾ ਸੀ ਪਰ ਦੋਸ਼ੀ ਉਸ ਨੂੰ ਘਰ ਛੱਡਣ ਦੀ ਬਜਾਏ ਖੇਤਾਂ ਵਿਚ ਬਣੇ ਘਰ ਵਿਚ ਲੈ ਗਏ, ਜਿਥੇ ਉਨ੍ਹਾਂ ਨੇ ਉਕਤ ਘਟਨਾ ਨੂੰ ਅੰਜਾਮ ਦਿਤਾ। ਪੀੜਿਤ ਔਰਤ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। 

ਥਾਣਾ ਘੱਲਖੁਰਦ ਦੀ ਐਸਆਈ ਨਵਨੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਦਿਤੇ ਬਿਆਨ ਵਿਚ ਔਰਤ ਨੇ ਦੱਸਿਆ ਹੈ ਕਿ ਉਹ ਘਰੇਲੂ ਕੰਮ ਦੇ ਲਈ ਤਲਵੰਡੀ ਭਾਈ ਗਈ ਸੀ ਅਤੇ ਵਾਪਸੀ ਸਮੇਂ ਹਨੇਰਾ ਹੋਣ ਦੇ ਕਾਰਨ ਉਸ ਨੇ ਦੋਸ਼ੀ ਕੇਵਲ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਜੋਈਆਂਵਾਲਾ ਨੂੰ ਪਿੰਡ ਛੱਡਣ ਲਈ ਕਿਹਾ ਤਾਂ ਦੋਸ਼ੀ ਨੇ ਇਕ ਅਣਪਛਾਤੇ ਵਿਅਕਤੀ ਨੂੰ ਅਪਣੇ ਨਾਲ ਲੈ ਕੇ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਲਿਆ,

ਜਿਸ ਤੋਂ ਬਾਅਦ ਦੋਸ਼ੀ ਉਸ ਨੂੰ ਪਿੰਡ ਕਰਮੁਵਾਲਾ ਦੇ ਬਾਹਰ ਖੇਤਾਂ ਵਿਚ ਬਣੇ ਖਾਲੀ ਘਰ ਵਿਚ ਲੈ ਗਏ। ਪੀੜਿਤਾ ਨੇ ਦੱਸਿਆ ਕਿ ਉਥੇ ਦੋਸ਼ੀਆਂ ਨੇ ਉਸ ਨਾਲ ਜ਼ਬਰਦਸਤੀ ਕੁਕਰਮ ਕੀਤਾ ਅਤੇ ਕੁੱਟਮਾਰ ਕੀਤੀ। ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ. ਨਵਨੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿਚ ਦੋਸ਼ੀਆਂ ‘ਤੇ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ : ਨਾਬਾਲਗ ਲੜਕੀ ਨੂੰ ਅਗਵਾਹ ਕਰ ਕੇ ਸਮੂਹਿਕ ਕੁਕਰਮ ਕਰਨ ਦੇ ਦੋ ਦੋਸ਼ੀਆਂ ਨੂੰ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਵੀਰਵਾਰ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿਚ ਰਵਿੰਦਰ ਸਿੰਘ  ਨਿਵਾਸੀ ਪਿੰਡ ਭਗਵਾਨਪੁਰ ਜੱਟਾਂ ਪਟਿਆਲਾ ਅਤੇ ਸ਼ੌਕਤ ਅਲੀ ਉਰਫ਼ ਸ਼ੌਕੀ ਨਿਵਾਸੀ ਇਸ਼ਾਖ ਪਹੇਵਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਸ਼ਾਮਿਲ ਹਨ। ਦੋਵਾਂ ‘ਤੇ ਇਕ-ਇਕ ਲੱਖ ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਹੋਰ ਸਜ਼ਾ ਵਧੇਰੇ ਕੱਟਣੀ ਹੋਵੇਗੀ। ਕੇਸ ਫ਼ਾਈਲ ਦੇ ਮੁਤਾਬਕ ਨਾਬਾਲਗ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ 9ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਰੋਜ਼ਾਨਾ ਪੈਦਲ ਹੀ ਸਕੂਲ ਆਉਂਦੀ-ਜਾਂਦੀ ਸੀ। ਵਾਰਦਾਤ ਵਾਲੇ ਦਿਨ ਜਦੋਂ ਉਹ ਸਕੂਲ ਪੈਦਲ ਜਾ ਰਹੀ ਸੀ ਤਾਂ ਰਸਤੇ ਵਿਚ ਉਸ ਦੇ ਪਿਛੇ ਇਕ ਕਾਰ ਆਈ ਅਤੇ ਇਸ ਵਿਚ ਸਵਾਰ ਦੋ ਆਦਮੀਆਂ ਨੇ ਉਸ ਨੂੰ ਅਪਣੀ ਕਾਰ ਵਿਚ ਬਹਾਨੇ ਨਾਲ ਬਿਠਾ ਲਿਆ।

ਉਥੇ ਉਸ ਨੂੰ ਪਿਹੋਵਾ ਵੱਲ ਨੂੰ ਲੈ ਗਏ। ਜਿਥੇ ਦੋਸ਼ੀਆਂ ਨੇ ਉਸ ਦੇ ਨਾਲ ਕੁਕਰਮ ਕੀਤਾ। ਉਸ ਤੋਂ ਬਾਅਦ ਦੋਵੇਂ ਉਸ ਨੂੰ ਪਿਹੋਵਾ ਵਿਚ ਹੀ ਛੱਡ ਕੇ ਫ਼ਰਾਰ ਹੋ ਗਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement