ਕੁਕਰਮ ਦਾ ਮਾਮਲਾ ਵਾਪਸ ਲੈਣ ਆਈ ਔਰਤ ਨਾਲ ਸਬ ਇੰਸਪੈਕਟਰ ਨੇ ਕੀਤਾ ਕੁਕਰਮ
Published : Nov 24, 2018, 5:31 pm IST
Updated : Nov 24, 2018, 5:33 pm IST
SHARE ARTICLE
The Victim
The Victim

ਜਦ ਔਰਤ ਉਸ ਨੂੰ ਮਿਲਣ ਪਹੁੰਚੀ ਤਾਂ ਸਬ ਇੰਸਪੈਕਟਰ ਉਸ ਨੂੰ ਕਲਿਆਣ ਸ਼ਹਿਰ ਸਥਿਤ ਇਕ ਗੈਸਟ ਹਾਊਸ ਵਿਖੇ ਲੈ ਗਿਆ ਅਤੇ ਕਥਿਤ ਤੌਰ ਤੇ ਉਸ ਨਾਲ ਕੁਕਰਮ ਕੀਤਾ।

ਮਹਾਰਾਸ਼ਟਰਾ,  ( ਪੀਟੀਆਈ ) : ਠਾਣੇ ਜਿਲ੍ਹੇ ਵਿਚ ਰੋਹਨ ਗੋਂਜਾਰੀ ਨਾਮ ਦੇ ਇਕ ਪੁਲਿਸ ਅਧਿਕਾਰੀ ਵੱਲੋਂ ਕਥਿਤ ਤੌਰ 'ਤੇ 23 ਸਾਲਾ ਔਰਤ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਔਰਤ ਨੇ ਕੁਝ ਦਿਨ ਪਹਿਲਾਂ ਅਪਣੇ ਦੋਸਤ 'ਤੇ ਕੁਕਰਮ ਦਾ ਦੋਸ਼ ਲਗਾਇਆ ਸੀ। ਬਾਅਦ ਵਿਚ ਔਰਤ ਇਹ ਕਹਿੰਦੇ ਹੋਏ ਕੇਸ ਵਾਪਸ ਲੈਣ ਪੁਲਿਸ ਥਾਣੇ ਪੁੱਜੀ ਕਿ ਉਹ ਦੋਵੇਂ ਚੰਗੇ ਦੋਸਤ ਹਨ। ਇਸੇ ਦੌਰਾਨ ਸ਼ਾਂਤੀਨਗਰ ਪੁਲਿਸ ਥਾਣੇ ਦੇ ਸਬ-ਇੰਸਪੈਕਟਰ ਗੋਂਜਾਰੀ ਨੇ ਉਸ ਨੂੰ ਕਿਹਾ ਕਿ ਉਹ ਉਸ ਦੇ ਦੋਸਤ ਨੂੰ ਛੱਡ ਦੇਣਗੇ,

CrimeCrime

ਪਰ 16 ਅਗਸਤ ਨੂੰ ਉਨ੍ਹਾਂ ਨੂੰ ਉਸ ਨਾਲ ਮਿਲਣ ਰਾਜਨੋਲੀ ਬਾਈਪਾਸ ਤੇ ਆਉਣਾ ਪਵੇਗਾ। ਜਦ ਔਰਤ ਉਸ ਨੂੰ ਮਿਲਣ ਪਹੁੰਚੀ ਤਾਂ ਸਬ ਇੰਸਪੈਕਟਰ ਉਸ ਨੂੰ ਕਲਿਆਣ ਸ਼ਹਿਰ ਸਥਿਤ ਇਕ ਗੈਸਟ ਹਾਊਸ ਵਿਖੇ ਲੈ ਗਿਆ ਅਤੇ ਕਥਿਤ ਤੌਰ 'ਤੇ ਉਸ ਨਾਲ ਕੁਕਰਮ ਕੀਤਾ। ਇਸ ਘਟਨਾ ਤੋਂ ਦੋ ਮਹੀਨੇ ਬਾਅਦ ਔਰਤ ਨ ਕੋਨਗਾਂਵ ਪੁਲਿਸ ਥਾਣੇ ਵਿਚ ਇੰਸਪੈਕਟਰ ਵਿਰੁਧ ਆਈਪੀਸੀ ਦੀ ਧਾਰਾ 376 ( ਕੁਕਰਮ) ਅਤੇ 506 ( ਅਪਰਾਧਿਕ ਧਮਕੀ ) ਅਧੀਨ ਐਫਆਈਆਰ ਦਰਜ ਕਰਵਾਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement