'ਹੈਪੀ ਫਿਰ ਭਾਗ ਜਾਏਗੀ' ਫ਼ਿਲਮ ਇਸ ਵਾਰ ਚਾਈਨਾ ਵਿਚ ਧਮਾਲ ਮਚਾਏਗੀ  
Published : Jul 25, 2018, 5:59 pm IST
Updated : Jul 25, 2018, 5:59 pm IST
SHARE ARTICLE
Happy firr bhag jayegi
Happy firr bhag jayegi

ਸਾਲ 2016 ਵਿਚ ਰਿਲੀਜ ਹੋਈ ਡਾਇਨਾ ਪੇਂਟੀ, ਅਲੀ ਫਜਲ ਅਤੇ ਅਭੈ ਦਿਓਲ ਸਟਾਰ ਫਿਲਮ 'ਹੈਪੀ ਭਾਗ ਜਾਵੇਗੀ' ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਹੁਣ 2 ਸਾਲ ਬਾਅਦ ਫਿਲਮ...

ਸਾਲ 2016 ਵਿਚ ਰਿਲੀਜ ਹੋਈ ਡਾਇਨਾ ਪੇਂਟੀ, ਅਲੀ ਫਜਲ ਅਤੇ ਅਭੈ ਦਿਓਲ ਸਟਾਰ ਫਿਲਮ 'ਹੈਪੀ ਭਾਗ ਜਾਵੇਗੀ' ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਹੁਣ 2 ਸਾਲ ਬਾਅਦ ਫਿਲਮ ਦਾ ਸੀਕਵਲ ਰਿਲੀਜ ਹੋਣ ਜਾ ਰਿਹਾ ਹੈ, ਜਿਸ ਦਾ ਟ੍ਰੇਲਰ ਰਿਲੀਜ ਹੋ ਚੁੱਕਿਆ ਹੈ। ਜਿਸ ਦਾ ਪਹਿਲਾ ਆਫਿਸ਼ਿਅਲ ਟ੍ਰੇਲਰ ਸਾਹਮਣੇ ਆ ਚੁੱਕਿਆ ਹੈ।

Happy firr bhag jayegiSonakshi Sinha & Diana Penty

ਇਸ ਵਾਰ ਹੈਪੀ ਬਣ ਕੇ ਲੋਕਾਂ ਨੂੰ ਹਸਾਉਣ ਦੀ ਜ਼ਿੰਮੇਦਾਰੀ ਮਿਲੀ ਹੈ ਅਭਿਨੇਤਰੀ ਸੋਨਾਕਸ਼ੀ ਸਿੰਹਾ ਨੂੰ, ਜੋ ਇਸ ਫਿਲਮ ਵਿਚ ਲੀਡ ਰੋਲ ਨਿਭਾ ਰਹੀ ਹੈ। ਸੋਨਾਕਸ਼ੀ ਤੋਂ ਇਲਾਵਾ ਇਸ ਫਿਲਮ ਵਿਚ ਜਿੰਮੀ ਸ਼ੇਰਗਿਲ, ਪੀਊਸ਼ ਮਿਸ਼ਰਾ, ਮੋਮਲ ਸ਼ੇਖ ਜਿਵੇਂ ਸਟਾਰ ਹੋਣਗੇ। ਇਨ੍ਹਾਂ ਤੋਂ ਇਲਾਵਾ ਅਪਾਰਸ਼ਕਤੀ ਖੁਰਾਨਾ ਅਤੇ ਜੱਸੀ ਗਿਲ ਵੀ ਅਹਿਮ ਰੋਲ ਨਿਭਾਉਣਗੇ। ਟ੍ਰੇਲਰ ਵਿਚ ਸਾਰੇ ਹੈਪੀ ਨੂੰ ਲੱਭ ਰਹੇ ਸਨ ਪਰ ਹੈਪੀ ਨੂੰ ਲੱਭਦੇ - ਲੱਭਦੇ ਹੋਰ ਕਿਸੇ ਹੈਪੀ ਨੂੰ ਕੈਦ ਕਰ ਲਿਆ ਗਿਆ। ਜਿਸ ਦੇ ਚਲਦੇ ਅਸਲੀ ਹੈਪੀ ਫਰਾਰ ਹੈ। 

Happy firr bhag jayegiHappy firr bhag jayegi

ਇਕ ਫਿਲਮ ਵਿਚ ਦੋ - ਦੋ ਹੈਪੀ - ਪਿਛਲੀ ਫਿਲਮ ਵਿਚ ਲੀਡ ਰੋਲ ਨਿਭਾ ਚੁਕੀ ਡਾਇਨਾ ਪੇਂਟੀ ਵੀ ਇਸ ਫਿਲਮ ਵਿਚ ਨਜ਼ਰ ਆਏਗੀ ਅਤੇ ਉਨ੍ਹਾਂ ਦੇ ਨਾਲ ਅਲੀ ਫਜਲ ਵੀ ਹੋਣਗੇ। ਡਾਇਨਾ ਫਿਲਮ ਵਿਚ ਹਰਪ੍ਰੀਤ ਕੌਰ ਦਾ ਰੋਲ ਨਿਭਾ ਰਹੀ ਹੈ ਤਾਂ ਸੋਨਾਕਸ਼ੀ ਸਿੰਹਾ ਨਵਪ੍ਰੀਤ ਕੌਰ ਦੇ ਕਿਰਦਾਰ ਵਿਚ ਹਨ। ਕਰੀਬ ਢਾਈ ਮਿੰਟ ਦਾ ਇਹ ਟ੍ਰੇਲਰ ਮੌਜ - ਮਸਤੀ ਅਤੇ ਢੇਰ ਸਾਰੇ ਕੰਨਫਿਊਜਨ ਨਾਲ ਭਰਿਆ ਹੋਇਆ ਹੈ।  

Happy firr bhag jayegiHappy firr bhag jayegi

ਇਸ ਵਾਰ ਚਾਇਨਾ ਵਿਚ ਧਮਾਲ ਮਚਾਏਗੀ ਹੈਪੀ - ਪਿਛਲੀ ਫਿਲਮ ਵਿਚ ਹੈਪੀ ਬਣੀ ਡਾਇਨਾ ਪੇਂਟੀ ਨੇ ਪਾਕਿਸਤਾਨ ਵਿਚ ਖੂਬ ਧਮਾਲ ਮਚਾਇਆ ਸੀ ਪਰ ਇਸ ਵਾਰ ਹੈਪੀ ਬਣੀ ਸੋਨਾਕਸ਼ੀ ਚਾਇਨਾ ਵਿਚ ਧਮਾਲ ਕਰਣ ਵਾਲੀ ਹੈ। ਟ੍ਰੇਲਰ ਤੋਂ ਇਹ ਸਾਫ਼ ਪਤਾ ਚੱਲਦਾ ਹੈ ਕਿ ਫਿਲਮ ਦੀ ਕਹਾਣੀ ਸੋਨਾਕਸ਼ੀ, ਜਿਮੀ ਸ਼ੇਰਗਿਲ ਅਤੇ ਜੱਸੀ ਗਿਲ ਦੇ ਆਲੇ ਦੁਆਲੇ ਘੁੰਮਦੀ ਹੈ।

Happy firr bhag jayegiSonakshi Sinha

ਇਨ੍ਹਾਂ ਦੇ ਨਾਲ ਪੀਊਸ਼ ਮਿਸ਼ਰਾ ਵੀ ਨਜ਼ਰ ਆਉਣਗੇ। ਆਨੰਦ ਐਲ. ਰਾਏ ਦੀ ਇਸ ਫਿਲਮ ਨੂੰ ਮੁਦੱਸਰ ਅਜੀਜ ਨੇ ਡਾਇਰੇਕਟ ਕੀਤਾ ਹੈ। ਟ੍ਰੇਲਰ ਤੋਂ ਪਹਿਲਾਂ ਫਿਲਮ ਦੇ ਚਾਰ ਟੀਜਰ ਵੀ ਰਿਲੀਜ ਹੋਏ ਹਨ। ਜਿਸ ਵਿਚ ਡਾਇਨਾ ਪੇਂਟੀ, ਪੀਊਸ਼ ਮਿਸ਼ਰਾ ਅਤੇ ਜਿੰਮੀ ਸ਼ੇਰਗਿਲ ਦੀ ਝਲਕ ਦੇਖਣ ਨੂੰ ਮਿਲੀ। ਹੈਪੀ ਫਿਰ ਭਾਗ ਜਾਵੇਗੀ 24 ਅਗਸਤ ਨੂੰ ਰਿਲੀਜ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement