ਅਸ਼ਲੀਲ ਫ਼ਿਲਮ ਵੇਖਣ ਮਗਰੋਂ ਪੰਜ ਨਾਬਾਲਗ਼ਾਂ ਵਲੋਂ ਅੱਠ ਸਾਲਾ ਬੱਚੀ ਨਾਲ ਬਲਾਤਕਾਰ
Published : Jul 18, 2018, 1:48 am IST
Updated : Jul 18, 2018, 1:48 am IST
SHARE ARTICLE
Rape
Rape

ਮੋਬਾਈਲ ਫ਼ੋਨ ਵਿਚ ਅਸ਼ਲੀਲ ਫ਼ਿਲਮ ਵੇਖਣ ਤੋਂ ਦੋ ਦਿਨ ਬਾਅਦ 9 ਤੋਂ 14 ਸਾਲ ਦੀ ਉਮਰ ਦੇ ਪੰਜ ਮੁੰਡਿਆਂ ਨੇ ਗੁਆਂਢ ਵਿਚ ਰਹਿਣ ਵਾਲੀ ਇਕ ਅੱਠ ਸਾਲਾ ਬੱਚੀ ਨਾਲ..............

ਦੇਹਰਾਦੂਨ : ਮੋਬਾਈਲ ਫ਼ੋਨ ਵਿਚ ਅਸ਼ਲੀਲ ਫ਼ਿਲਮ ਵੇਖਣ ਤੋਂ ਦੋ ਦਿਨ ਬਾਅਦ 9 ਤੋਂ 14 ਸਾਲ ਦੀ ਉਮਰ ਦੇ ਪੰਜ ਮੁੰਡਿਆਂ ਨੇ ਗੁਆਂਢ ਵਿਚ ਰਹਿਣ ਵਾਲੀ ਇਕ ਅੱਠ ਸਾਲਾ ਬੱਚੀ ਨਾਲ ਉਸ ਸਮੇਂ ਬਲਾਤਕਾਰ ਕੀਤਾ ਜਦ ਬੱਚੀ ਦੇ ਮਾਪੇ ਘਰ ਵਿਚ ਨਹੀਂ ਸਨ। 12 ਜੁਲਾਈ ਨੂੰ ਵਾਪਰੀ ਇਹ ਘਟਨਾ ਦੇਹਰਾਦੂਨ ਦੇ ਸਾਹਸਪੁਰ ਦੀ ਹੈ। ਪੁਲਿਸ ਦੀ ਪੁੱਛ-ਪੜਤਾਲ ਵਿਚ ਪੰਜਾਂ ਮੁਲਜ਼ਮਾਂ ਨੇ ਦਸਿਆ ਕਿ ਕੁੜੀ ਨਾਲ ਬਲਾਤਕਾਰ ਕਰਨ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਇਕ ਫ਼ੋਨ ਵਿਚ ਅਸ਼ਲੀਲ ਫ਼ਿਲਮ ਵੇਖੀ ਸੀ। ਪੁਲਿਸ ਨੇ ਦਸਿਆ ਕਿ ਇਹ ਪੰਜ ਮੁਲਜ਼ਮ ਅਪਣੇ ਘਰ ਦੇ ਬਾਹਰ ਖੇਡ ਰਹੀ ਅੱਠ ਸਾਲਾ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਖ਼ਾਲੀ ਘਰ ਵਿਚ ਲੈ ਗਏ ਜਿਥੇ ਇਨ੍ਹਾਂ ਸਾਰਿਆਂ ਨੇ ਬੱਚੀ ਨਾਲ ਬਲਾਤਕਾਰ ਕੀਤਾ।

ਬੱਚੀ ਦੇ ਮਾਪੇ ਜਦ ਰਾਤ ਨੂੰ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਬੱਚੀ ਵਲੋਂ ਖਾਣ ਨਾ ਖਾਣ ਅਤੇ ਚੁਪ ਰਹਿਣ 'ਤੇ ਸ਼ੱਕ ਹੋਇਆ ਅਤੇ ਮਾਂ ਵਲੋਂ ਪੁੱਛੇ ਜਾਣ 'ਤੇ ਬੱਚੀ ਨੇ ਸੱਭ ਕੁੱਝ ਦਸ ਦਿਤਾ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਅਦਾਲਤ ਨੇ ਇਨ੍ਹਾਂ ਨੂੰ ਜੁਵੇਨਾਈਲ ਜੇਲ ਵਿਚ ਭੇਜ ਦਿਤਾ। ਇਸ ਘਟਨਾ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਜੁਵੇਨਾਈਲ ਜਸਟਿਸ ਬੋਰਡ ਦੇ ਮੁੱਖ ਮੈਜਿਸਟ੍ਰੇਟ ਨੇ ਕਿਹਾ ਕਿ ਇਹ ਘਟਨਾ ਇੰਟਰਨੈੱਟ ਦੀ ਹੋ ਰਹੀ ਖੁਲ੍ਹੀ ਵਰਤੋਂ ਦੇ ਖ਼ਤਰਨਾਕ ਨਤੀਜਿਆਂ ਵਲ ਇਸ਼ਾਰਾ ਹੈ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿਤੀ ਕਿ ਉਹ ਮੋਬਾਈਲਾਂ ਨੂੰ ਅਪਣੇ ਬੱਚਿਆਂ ਤੋਂ ਦੂਰ ਰੱਖਣ।        (ਪੀ.ਟੀ.ਆਈ.)

Location: India, Uttarakhand, Dehradun

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement