ਨਾਬਾਲਗ਼ ਬਲਾਤਕਾਰ ਪੀੜਤਾ ਨੇ ਦਿਤਾ ਬੱਚੇ ਨੂੰ ਜਨਮ
Published : Jul 9, 2018, 1:16 pm IST
Updated : Jul 9, 2018, 1:16 pm IST
SHARE ARTICLE
Rape
Rape

ਸ਼ਿਮਲਾ ਵਿਚ ਨਾਬਾਲਗ਼ ਬਲਾਤਕਾਰ ਪੀੜਤਾ ਨੇ ਬੱਚੇ ਨੂੰ ਜਨਮ ਦਿਤਾ ਹੈ। ਸ਼ਿਮਲਾ ਦੇ ਪੁਲਿਸ ਅਧਿਕਾਰੀ ਉਮਾਪਤੀ ਜਾਮਵਾਲ ਨੇ ਦਸਿਆ ਕਿ ਪੋਕਸੋ ਕਾਨੂੰਨ ਦੀਆਂ ਧਾਰਾਵਾਂ ...

ਸ਼ਿਮਲਾ ਵਿਚ ਨਾਬਾਲਗ਼ ਬਲਾਤਕਾਰ ਪੀੜਤਾ ਨੇ ਬੱਚੇ ਨੂੰ ਜਨਮ ਦਿਤਾ ਹੈ। ਸ਼ਿਮਲਾ ਦੇ ਪੁਲਿਸ ਅਧਿਕਾਰੀ ਉਮਾਪਤੀ ਜਾਮਵਾਲ ਨੇ ਦਸਿਆ ਕਿ ਪੋਕਸੋ ਕਾਨੂੰਨ ਦੀਆਂ ਧਾਰਾਵਾਂ ਤਹਿਤ ਮੁਲਜ਼ਮ ਵਿਰੁਧ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਬਲਾਤਕਾਰ ਪੀੜਤਾ ਨਾਬਾਲਗ਼ ਸੀ ਅਤੇ ਮੁਲਜ਼ਮ ਬਾਲਗ਼। ਉਨ੍ਹਾਂ ਦਸਿਆ ਕਿ ਮੁਲਜ਼ਮ ਨੂੰ ਫੜਨ ਦਾ ਯਤਨ ਕੀਤਾ ਜਾ ਰਿਹਾ ਹੈ।

ਸੂਤਰਾਂ ਨੇ ਦਸਿਆ ਕਿ ਕਲ ਹਸਪਤਾਲ ਲਿਜਾਂਦੇ ਸਮੇਂ ਕੁੜੀ ਨੇ ਬੱਚੇ ਨੂੰ ਜਨਮ ਦਿਤਾ ਪਰ ਉਸ ਨੇ ਜਨਮ ਲੈਣ ਦੇ ਕੁੱਝ ਮਿੰਟ ਅੰਦਰ ਹੀ ਦਮ ਤੋੜ ਦਿਤਾ। ਸੂਤਰਾਂ ਨੇ ਦਸਿਆ ਕਿ ਝਾਰਖੰਡ ਦੀ ਰਹਿਣ ਵਾਲੀ 16 ਸਾਲਾ ਪੀੜਤਾ ਨੇ ਡਰ ਕਾਰਨ ਅਪਣੇ ਪਰਵਾਰ ਨੂੰ ਬਲਾਤਕਾਰ ਦੀ ਘਟਨਾ ਬਾਰੇ ਨਹੀਂ ਦਸਿਆ।

GangrapeRape

ਢਿੱਡ ਵਿਚ ਦਰਦ ਹੋਣ ਮਗਰੋਂ ਉਸ ਨੂੰ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਅਤੇ ਉਥੋਂ ਸਰਕਾਰੀ ਹਸਪਤਾਲ ਭੇਜ ਦਿਤਾ ਗਿਆ। ਸੂਤਰਾਂ ਨੇ ਦਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਇਸ ਸਮੇਂ ਸੋਲਨ ਵਿਚ ਰਹਿ ਰਿਹਾ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਭੇਜ ਦਿਤੀਆਂ ਗਈਆਂ ਹਨ। ਪੀੜਤ ਕੁੜੀ ਦੇ ਪਰਵਾਰ ਵਾਲੇ ਪਿਛਲੇ ਕੁੱਝ ਸਮੇਂ ਤੋਂ ਸ਼ਿਮਲਾ ਜ਼ਿਲ੍ਹੇ ਵਿਚ ਮਜ਼ਦੂਰੀ ਕਰ ਰਹੇ ਹਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement