ਵਕੀਲਾਂ ਨੇ ਕੁੱਟੇ ਨਾਬਾਲਗ਼ ਨਾਲ ਬਲਾਤਕਾਰ ਦੇ ਮੁਲਜ਼ਮ
Published : Jul 18, 2018, 1:41 am IST
Updated : Jul 18, 2018, 1:41 am IST
SHARE ARTICLE
Chennai Police
Chennai Police

ਚੇਨਈ ਵਿਚ 11 ਸਾਲਾ ਬੱਚੀ ਨਾਲ ਜਿਸਮਾਨੀ ਸ਼ੋਸ਼ਣ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਕੁੱਝ ਮੁਲਜ਼ਮਾਂ ਦੀ ਅਦਾਲਤ ਦੇ ਵਿਹੜੇ ਵਿਚ ਵਕੀਲਾਂ ਨੇ ਕੁੱਟਮਾਰ ਕਰ ਦਿਤੀ..........

ਚੇਨਈ  : ਚੇਨਈ ਵਿਚ 11 ਸਾਲਾ ਬੱਚੀ ਨਾਲ ਜਿਸਮਾਨੀ ਸ਼ੋਸ਼ਣ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਕੁੱਝ ਮੁਲਜ਼ਮਾਂ ਦੀ ਅਦਾਲਤ ਦੇ ਵਿਹੜੇ ਵਿਚ ਵਕੀਲਾਂ ਨੇ ਕੁੱਟਮਾਰ ਕਰ ਦਿਤੀ। ਮਦਰਾਸ ਹਾਈ ਕੋਰਟ ਵਕੀਲ ਸੰਘ ਦੇ ਪ੍ਰਧਾਨ ਜੀ ਮੋਹਨਕ੍ਰਿਸ਼ਨ ਨੇ ਦਸਿਆ ਕਿ ਸੰਘ ਨੇ ਕਥਿਤ ਅਪਰਾਧ ਦੀ ਪ੍ਰਕ੍ਰਿਤੀ ਬਾਰੇ ਵਿਚਾਰ ਕਰਦਿਆਂ ਮਾਮਲੇ ਵਿਚ ਮੁਲਜ਼ਮਾਂ ਵਲੋਂ ਪੈਰਵੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਕਿਸੇ ਅਪਾਰਟਮੈਂਟ ਵਿਚ ਕੁੜੀ ਨਾਲ ਵਾਰ ਵਾਰ ਕਈ ਵਿਅਕਤੀਆਂ ਦੁਆਰਾ ਜਿਸਮਾਨੀ ਸ਼ੋਸ਼ਣ ਕਰਨ ਦੀ ਘਟਨਾ ਕਾਰਨ ਲੋਕ ਕਾਫ਼ੀ ਗੁੱਸੇ ਵਿਚ ਹਨ।

ਮੁਲਜ਼ਮ ਜਦ ਮਹਿਲਾ ਅਦਾਲ ਦੀਆਂ ਪੌੜੀਆਂ ਤੋਂ ਥੱਲੇ ਆ ਰਹੇ ਸਨ ਤਾਂ ਵਕੀਲਾਂ ਦਾ ਗੁੱਸਾ ਉਨ੍ਹਾਂ 'ਤੇ ਫੁੱਟ ਗਿਆ। ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ। ਮਹਿਲਾ ਸਿਪਾਹੀ ਮੁਲਜ਼ਮਾਂ ਨੂੰ ਹਮਲੇ ਤੋਂ ਬਚਾਅ ਰਹੀਆਂ ਸਨ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਫੈਲ ਗਈ ਹੈ। ਮੁਲਜ਼ਮਾਂ ਨੂੰ ਲੁਕਾ-ਛਿਪਾ ਕੇ ਅਦਾਲਤ ਅੰਦਰ ਲਿਜਾਇਆ ਗਿਆ ਸੀ ਪਰ ਫਿਰ ਵੀ ਉਨ੍ਹਾਂ ਉਤ ਹਮਲਾ ਹੋ ਗਿਆ। ਇਸ ਤੋਂ ਪਹਿਲਾਂ 17 ਮੁਲਜ਼ਮਾਂ ਨੂੰ ਮਹਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ 31 ਜੁਲਾਈ ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ।          (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement