ਸਮੂਹਕ ਬਲਾਤਕਾਰ ਮਗਰੋਂ ਔਰਤ ਨੂੰ ਜ਼ਿੰਦਾ ਸਾੜਿਆ, ਮੌਤ
Published : Jul 16, 2018, 2:29 pm IST
Updated : Jul 16, 2018, 2:29 pm IST
SHARE ARTICLE
Burnt Alive After gang Rape
Burnt Alive After gang Rape

ਯੂਪੀ ਦੇ ਸੰਭਲ ਜ਼ਿਲ੍ਹੇ ਵਿਚ ਪੰਜ ਜਣਿਆਂ ਨੇ ਔਰਤ ਨੂੰ ਬਲਾਤਕਾਰ ਮਗਰੋਂ ਜ਼ਿੰਦਾ ਸਾੜ ਕੇ ਮਾਰ ਦਿਤਾ। ਗੁਨੌਰ ਦੇ ਪੁਲਿਸ ਅਧਿਕਾਰੀ ਅਕੀਲ ਅਹਿਮਦ ਨੇ ਦਸਿਆ ਕਿ ....

ਸੰਭਲ, ਯੂਪੀ ਦੇ ਸੰਭਲ ਜ਼ਿਲ੍ਹੇ ਵਿਚ ਪੰਜ ਜਣਿਆਂ ਨੇ ਔਰਤ ਨੂੰ ਬਲਾਤਕਾਰ ਮਗਰੋਂ ਜ਼ਿੰਦਾ ਸਾੜ ਕੇ ਮਾਰ ਦਿਤਾ। ਗੁਨੌਰ ਦੇ ਪੁਲਿਸ ਅਧਿਕਾਰੀ ਅਕੀਲ ਅਹਿਮਦ ਨੇ ਦਸਿਆ ਕਿ ਰਾਜਪੁਰਾ ਦੇ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੇ ਸ਼ਿਕਾਇਤ ਜ਼ਰੀਏ ਦੋਸ਼ ਲਾਇਆ ਹੈ ਕਿ ਸਨਿਚਰਵਾਰ ਨੂੰ ਆਰਾਮ ਸਿੰਘ ਨਾਮਕ ਵਿਅਕਤੀ ਸਮੇਤ ਪੰਜ ਜਣੇ ਉਸ ਦੇ ਘਰ ਵਿਚ ਵੜ ਗਏ ਅਤੇ ਪਿਸੌਤਲ ਵਿਖਾ ਕੇ ਉਸ ਦੀ ਪਤਨੀ ਨਾਲ ਬਲਾਤਕਾਰ ਕੀਤਾ।

ਉਸ ਦਾ ਕਹਿਣਾ ਹੈ ਕਿ ਉਹ ਗਾਜ਼ੀਆਬਾਦ ਵਿਚ ਮਜ਼ਦੂਰੀ ਕਰਦਾ ਹੈ ਜਦਕਿ ਉਸ ਦੀ ਪਤਨੀ ਸੱਤ ਸਾਲਾ ਬੇਟੀ ਨਾਲ ਪਿੰਡ ਵਿਚ ਰਹਿੰਦੀ ਹੈ। ਵਾਰਦਾਤ ਮਗਰੋਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਚੁੱਪ ਰਹਿਣ ਦੀ ਧਮਕੀ ਦਿਤੀ। ਉਸ ਦੀ ਪਤਨੀ ਨੇ ਅਪਣੇ ਰਿਸ਼ਤੇਦਾਰ ਨੂੰ ਸਾਰੀ ਗੱਲ ਦੱਸੀ। ਕੁੱਝ ਦੇਰ ਬਾਅਦ ਮੁਲਜ਼ਮ ਫਿਰ ਉਸ ਦੇ ਘਰ ਆਏ ਅਤੇ ਉਸ ਦੀ ਪਤਨੀ ਨੂੰ ਲਾਗਲੇ ਮੰਦਰ ਦੀ ਝੁੱਗੀ ਵਿਚ ਲੈ ਗਏ।

RapeGang Rape

ਉਥੇ ਉਨ੍ਹਾਂ ਉਸ ਦੀ ਪਤਨੀ ਨੂੰ ਅੱਗ ਲਾ ਦਿਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਹਿਮਦ ਨੇ ਦਸਿਆ ਕਿ ਇਸ ਮਾਮਲੇ ਵਿਚ ਆਰਾਮ ਸਿੰਘ, ਮਹਾਵੀਰ, ਚਰਨ ਸਿੰਘ, ਗੁੱਲੂ ਅਤੇ ਭੋਨਾ ਵਿਰੁਧ ਬਲਾਤਕਾਰ ਅਤੇ ਹਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement