ਖ਼ਬਰਾਂ |

ਤਾਜ਼ਾ |

ਗਾਇਕ ਬਾਦਸ਼ਾਹ ਵਿਰੁਧ ਐਲ.ਓ.ਸੀ. ਜਾਰੀ ਕਰਨ ਦੀ ਤਿਆਰੀ

By : JAGDISH

Published : Mar 7, 2026, 5:42 pm IST
Updated : Mar 7, 2026, 5:42 pm IST
SHARE ARTICLE
Preparations to issue LOC against singer Badshah
Preparations to issue LOC against singer Badshah

ਵਿਵਾਦ ਭਖਣ ਮਗਰੋਂ ਬਾਦਸ਼ਾਹ ਨੇ ਮੰਗੀ ਮੁਆਫ਼ੀ

ਚੰਡੀਗੜ੍ਹ : ਹਰਿਆਣਾ ਪੁਲਿਸ ਨੇ ਪ੍ਰਸਿੱਧ ਰੈਪਰ-ਗਾਇਕ ਬਾਦਸ਼ਾਹ (ਅਦਿਤਿਆ ਪ੍ਰਤੀਕ ਸਿੰਘ ਸਿਸੋਦੀਆ) ਵਿਰੁਧ  ਵੱਡੀ ਕਾਰਵਾਈ ਸ਼ੁਰੂ ਕਰ ਦਿਤੀ  ਹੈ। ਉਸ ਦੇ ਨਵੇਂ ਹਰਿਆਣਵੀ ਗੀਤ ‘ਟਟੀਹਰੀ’ ਵਿਚ ਅਸ਼ਲੀਲ ਸ਼ਬਦਾਵਲੀ ਅਤੇ ਵਿਵਾਦਿਤ ਦ੍ਰਿਸ਼ਾਂ ਦੇ ਕਾਰਨ ਉਸ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਣ ਲਈ ਲੁੱਕ ਆਉਟ ਸਰਕੂਲਰ (ਐਲ.ਓ.ਸੀ.) ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬਾਦਸ਼ਾਹ ਪੰਚਕੂਲਾ ਪੁਲਿਸ ਨੇ ਬਾਦਸ਼ਾਹ ਨੂੰ ਤੁਰਤ  ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਪੁਲਿਸ ਟੀਮਾਂ ਉਸ ਦੀ  ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਰਹੀਆਂ ਹਨ। ਪੁਲਿਸ ਬਿਆਨ ਵਿਚ ਕਿਹਾ ਗਿਆ, ‘‘ਅਸ਼ਲੀਲ ਸਮੱਗਰੀ ਦੇ ਪ੍ਰਸਾਰ ’ਤੇ ਸਖ਼ਤ ਰੁਖ ਅਪਣਾਉਂਦੇ ਹੋਏ, ਹਰਿਆਣਾ ਪੁਲਿਸ ਨੇ ਬਾਦਸ਼ਾਹ ਵਿਰੁਧ  ਵੱਡੀ ਕਾਰਵਾਈ ਕੀਤੀ ਹੈ।’’

ਉਧਰ ਬਾਦਸ਼ਾਹ ਨੇ ਵੀ ਵਿਵਾਦ ’ਤੇ ਅਪਣਾ ਸਪੱਸ਼ਟੀਕਰਨ ਸੋਸ਼ਲ ਮੀਡੀਆ ਰਾਹੀਂ ਜਾਰੀ ਕਰ ਦਿਤਾ ਹੈ। ਸਪੱਸ਼ਟੀ ਕਰਨ ਵਿਚ ਉਸ ਨੇ ਕਿਹਾ, ‘‘ਮੈਂ ਖੁਦ ਹਰਿਆਣਾ ਦਾ ਹਾਂ, ਮੇਰਾ ਅਜਿਹਾ ਇਰਾਦਾ ਨਹੀਂ ਸੀ ਕਿ ਮੈਂ ਹਰਿਆਣਾ ਦੇ ਕਿਸੇ ਬੱਚੇ ਜਾਂ ਔਰਤ ਬਾਰੇ ਅਜਿਹੀ ਬੇਹੂਦੀ ਗੱਲ ਕਰਾਂ ਜਾਂ ਕਿਸੇ ਨੂੰ ਠੇਸ ਪਹੁੰਚਾਵਾਂ। ਜੇਕਰ ਗੀਤ ਦੇ ਕਿਸੇ ਹਿੱਸੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ, ਮੈਂ ਉਮੀਦ ਕਰਦਾ ਹਾਂ ਤੁਸੀਂ ਮੈਨੂੰ ਹਰਿਆਣਾ ਦਾ ਬੇਟਾ ਸਮਝ ਕੇ ਮੁਆਫ਼ ਕਰੋਗੇ।’’

ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਪੰਚਕੂਲਾ ਦੇ ਸੈਕਟਰ 20 ਸਥਿਤ ਸਾਈਬਰ ਥਾਣੇ ਦੇ ਵਿਚ ਪੁਲਿਸ ਨੇ ਗਾਇਬ ਨੂੰ ਬਾਦਸ਼ਾਹ ਵਿਰੁਧ ਐਫ.ਆਈ.ਆਰ. ਦਰਜ ਕੀਤੀ ਸੀ ਜਿਸ ਤੋਂ ਬਾਅਦ ਯੂਟਿਊਬ ਤੋਂ ਇਤਰਾਜ਼ਯੋਗ ਕੀਤ ਨੂੰ ਹਟਾ ਦਿਤਾ ਗਿਆ ਸੀ। ਇਹ ਗੀਤ ਇਕ  ਮਾਰਚ 2026 ਨੂੰ ਰਿਲੀਜ਼ ਹੋਇਆ ਸੀ ਜਿਸ ਨੂੰ ਹਟਾਏ ਜਾਣ ਤੋਂ ਪਹਿਲਾਂ ਇਸ ਦੇ ਕਰੀਬ ਪੌਣੇ ਪੰਜ ਮਿਲੀਅਨ ਵਿਊਜ਼ ਹੋ ਗਏ ਸਨ। ਗੀਤ ਉਦੋਂ ਵਿਵਾਦਾਂ ਵਿਚ ਆ ਗਿਆ ਸੀ ਜਦੋਂ ਇਸ ਦੇ ਵੀਡੀਉ  ਵਿਚ ਸਕੂਲ ਦੀਆਂ ਕੁੜੀਆਂ ਨੂੰ ਰੋਡਵੇਜ਼ ਦੀ ਬੱਸ ਉਤੇ ਨੱਚਦਾ ਵਿਖਾਇਆ ਗਿਆ ਸੀ। 

ਇਸ ਮਾਮਲੇ ਵਿਚ ਔਰਤਾਂ ਦੀ ਇਤਰਾਜ਼ਯੋਗ ਪੇਸ਼ਕਾਰੀ (ਰੋਕੂ) ਐਕਟ, 1986 ਦੀਆਂ ਧਾਰਾਵਾਂ ਅਤੇ ਬੀ.ਐਨ.ਐਸ. ਧਾਰਾ 296 (ਅਸ਼ਲੀਲ ਗੀਤ/ਕਿਰਿਆਵਾਂ) ਲਗਾਈ ਗਈਆਂ ਹਨ। ਪੁਲਿਸ ਨੇ ਸੋਸ਼ਲ ਮੀਡੀਆ ਮੰਚਾਂ ਤੋਂ ਵੀਡੀਉ  ਹਟਾਉਣ ਲਈ ਨੋਟਿਸ ਜਾਰੀ ਕੀਤੇ ਹਨ।

ਹਰਿਆਣਾ ਸਟੇਟ ਮਹਿਲਾ ਕਮਿਸ਼ਨ ਨੇ ਵੀ ਇਸ ਗੀਤ ’ਤੇ ਸੰਜੀਦਾ ਨੋਟਿਸ ਲੈਂਦਿਆਂ ਬਾਦਸ਼ਾਹ ਨੂੰ ਸੰਮਨ ਭੇਜਿਆ ਹੈ ਅਤੇ 13 ਮਾਰਚ ਨੂੰ ਪੇਸ਼ ਹੋਣ ਦੇ ਲਈ ਕਿਹਾ ਸੀ। ਪੁਲਿਸ ਅਨੁਸਾਰ, ਵੀਡੀਉ  ਵਿਚ ਸਕੂਲੀ ਲੜਕੀਆਂ ਨੂੰ ਬੈਗ ਸੁੱਟਦੇ ਅਤੇ ਪੜ੍ਹਾਈ ਤੋਂ ਭੱਜਦੇ ਹੋਏ ਦਰਸਾਇਆ ਗਿਆ ਹੈ। ਪੁਲਿਸ ਨੇ ਕਿਹਾ, ‘‘‘ਬਾਦਸ਼ਾਲਾ’ ਵਰਗੇ ਸ਼ਬਦ ਸਕੂਲ ਅਤੇ ਸਿੱਖਿਆ ਨੂੰ ਗਲਤ ਢੰਗ ਨਾਲ ਪੇਸ਼ ਕਰਦੇ ਹਨ।’’

ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਧੰਦਾ ਨੇ ਵੀ ਗੀਤ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ, ‘‘ਸਕੂਲੀ ਬੱਚੀਆਂ ਦੀ ਤਸਵੀਰ ਅਤੇ ਸਾਡੀ ਸੰਸਕ੍ਰਿਤੀ ਨੂੰ ਜਿਵੇਂ ਦਰਸਾਇਆ ਗਿਆ ਹੈ, ਉਹ ਨਿੰਦਣਯੋਗ ਹੈ।’’ ਪੁਲਿਸ ਨੇ ਚੇਤਾਵਨੀ ਦਿਤੀ  ਹੈ ਕਿ ਜੇ ਕੋਈ ਵੀ ਵਿਅਕਤੀ ਇਸ ਗੀਤ ਨਾਲ ਸੰਬੰਧਿਤ ਰੀਲਾਂ ਜਾਂ ਵੀਡੀਉ  ਬਣਾਉਂਦਾ ਹੈ, ਉਸ ਵਿਰੁਧ  ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement