ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਧਮਕੀ ਦੇਣ ਵਾਲੇ ਹੈਰੀ ਬਾਕਸਰ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ

By : JAGDISH

Published : Feb 21, 2026, 1:52 pm IST
Updated : Feb 21, 2026, 1:52 pm IST
SHARE ARTICLE
Lookout notice issued against Harry Boxer for threatening Bollywood actor Ranveer Singh
Lookout notice issued against Harry Boxer for threatening Bollywood actor Ranveer Singh

ਰਣਵੀਰ ਸਿੰਘ ਦੇ ਮੈਨੇਜਰ ਨੂੰ ਵੌਇਸ ਮੈਸੇਜ ਭੇਜ ਕੇ ਮੰਗੀ ਗਈ ਸੀ 20 ਕਰੋੜ ਦੀ ਫਿਰੌਤੀ

ਮੁੰਬਈ : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਕਥਿਤ ਤੌਰ ਫਿਰੌਤੀ ਲਈ ਦੀ ਧਮਕੀ ਦੇਣ ਦੇ ਇਲਜ਼ਾਮ ਤਹਿਤ ਲਾਰੈਂਸ ਗੈਂਗ ਦੇ ਸ਼ੱਕੀ ਗੁਰਗੇ ਹੈਰੀ ਬਾਕਸਰ ਵਿਰੁੱਧ ਮੁੰਬਈ ਕ੍ਰਾਈਮ ਬ੍ਰਾਂਚ ਨੇ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਰਣਵੀਰ ਸਿੰਘ ਨੂੰ ਉਸ ਦੇ ਮੈਨੇਜਰ ਦੇ ਫੋਨ ਨੰਬਰ 'ਤੇ ਇਕ ਵੌਇਸ ਨੋਟ ਰਾਹੀਂ ਧਮਕੀ ਮਿਲੀ ਸੀ। ਵੌਇਸ ਨੋਟ ਭੇਜਣ ਵਾਲੇ ਨੇ ਆਪਣੀ ਪਛਾਣ ਹੈਰੀ ਬਾਕਸਰ ਵਜੋਂ ਦੱਸੀ ਸੀ ਅਤੇ 20 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ।

ਪੁਲਿਸ ਨੇ ਪੁਸ਼ਟੀ ਕੀਤੀ ਕਿ ਵੌਇਸ ਨੋਟ ਭੇਜਣ ਲਈ ਇਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿਚ ਭੇਜਣ ਵਾਲੇ ਦੀ ਨੈੱਟਵਰਕ ਪਛਾਣ ਅਤੇ ਸਥਾਨ ਛੁਪਾਇਆ ਗਿਆ ਸੀ। ਧਮਕੀ ਭਰੀ ਆਡੀਓ ਕਲਿੱਪ ਨੂੰ ਤਸਦੀਕ ਲਈ ਪੰਜਾਬ ਅਤੇ ਹਰਿਆਣਾ ਭੇਜਿਆ ਗਿਆ ਹੈ। ਰਣਵੀਰ ਸਿੰਘ ਨੂੰ ਰੋਹਿਤ ਸ਼ੈੱਟੀ ਦੇ ਘਰ 'ਤੇ ਗੋਲੀਬਾਰੀ ਤੋਂ ਬਾਅਦ ਲੰਘੀ 2 ਫਰਵਰੀ ਨੂੰ ਧਮਕੀ ਮਿਲੀ ਸੀ। ਧਮਕੀ ਤੋਂ ਬਾਅਦ ਅਦਾਕਾਰ ਰਣਵੀਰ ਸਿੰਘ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਮਾਮਲਾ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਸੀ। 
 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement