ਭੋਜਪੁਰੀ ਫ਼ਿਲਮ ਅਦਾਕਾਰ ਨਿਰਹੁਆ 'ਤੇ ਮਾਮਲਾ ਦਰਜ
Published : Jul 21, 2018, 11:19 am IST
Updated : Jul 21, 2018, 11:19 am IST
SHARE ARTICLE
Dinesh Lal Yadav
Dinesh Lal Yadav

ਨਿਰਹੁਆ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਭੋਜਪੁਰੀ ਅਦਾਕਾਰ ਦਿਨੇਸ਼ਲਾਲ ਯਾਦਵ 'ਤੇ ਗੁਆਂਢ ਦੇ ਪਾਲਘਰ ਜਿਲ੍ਹੇ ਦੇ ਇਕ ਸੰਪਾਦਕ ਨੂੰ ਧਮਕਾਉਣ ਦੇ ਇਲਜ਼ਾਮ ਵਿਚ ਮਾਮਲਾ ...

ਠਾਣੇ : ਨਿਰਹੁਆ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਭੋਜਪੁਰੀ ਅਦਾਕਾਰ ਦਿਨੇਸ਼ਲਾਲ ਯਾਦਵ 'ਤੇ ਗੁਆਂਢ ਦੇ ਪਾਲਘਰ ਜਿਲ੍ਹੇ ਦੇ ਇਕ ਸੰਪਾਦਕ ਨੂੰ ਧਮਕਾਉਣ ਦੇ ਇਲਜ਼ਾਮ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਤੁਲਿੰਜ ਪੁਲਿਸ ਨੇ ਇਕ ਅਧਿਕਾਰਿਕ ਇਸ਼ਤਿਹਾਰ ਵਿਚ ਦੱਸਿਆ ਕਿ 39 ਸਾਲ ਦੇ ਅਦਾਕਾਰ 'ਤੇ ਆਈਪੀਸੀ ਦੀ ਧਾਰਾ 506 (ਅਪਰਾਧਿਕ ਡਰਾਉਣ ਧਮਕਾਉਣ ਲਈ ਸਜਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

Dinesh Lal YadavDinesh Lal Yadav

ਸੰਪਾਦਕ ਵਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਮੁਤਾਬਕ ਉਨ੍ਹਾਂ ਦੀ ਇਕ ਫ਼ਿਲਮ ਦੇ ਬਾਰੇ ਲਿਖਣ 'ਤੇ ਉਨ੍ਹਾਂ ਨੂੰ ਧਮਕੀ ਦਿਤੀ ਗਈ ਸੀ। ਇਸ਼ਤਿਹਾਰ ਵਿਚ ਦਸਿਆ ਗਿਆ ਕਿ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ 'ਤੇ ਬਿਆਨ ਲਈ ਨਿਰਹੁਆ ਮੌਜੂਦ ਨਹੀਂ ਹੋਏ। ਉਨ੍ਹਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ 18 ਜੁਲਾਈ ਨੂੰ ਸੰਪਾਦਕ ਨੂੰ ਬੁਲਾ ਕੇ ਉਨ੍ਹਾਂ ਨੂੰ ਗਾਲਾਂ ਕੱਢਿਆਂ ਸੀ ਅਤੇ ਉਨ੍ਹਾਂ ਨੂੰ  ਜਾਨ ਤੋਂ ਮਾਰਨ ਦੀ ਧਮਕੀ ਦਿਤੀ ਸੀ। ਪੁਲਿਸ ਦੇ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ।

NirahuaNirahua

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਪੂਰਾ ਮਾਮਲਾ ਦਿਨੇਸ਼ਲਾਲ ਦੀ ਭੋਜਪੁਰੀ ਫ਼ਿਲਮ ਬਾਰਡਰ ਅਤੇ ਸਲਮਾਨ ਖਾਨ ਦੀ ਫ਼ਿਲਮ ਰੇਸ 3 ਦੇ ਬਿਜ਼ਨਸ ਨੂੰ ਲੈ ਕੇ ਸੀ। ਨਿਰਹੁਆ ਕੈਂਪ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਫ਼ਿਲਮ ਬਾਰਡਰ ਬਿਹਾਰ ਵਿਚ ਰੇਸ 3 ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਜਿਸ ਤੋਂ ਬਾਅਦ ਸੰਪਾਦਕ ਨੇ ਫ਼ੇਸਬੁਕ 'ਤੇ ਦੋਹਾਂ ਫ਼ਿਲਮਾਂ ਦੇ ਬਿਜ਼ਨਸ ਦੇ ਬਾਰੇ ਵਿਚ ਗੱਲਾਂ ਲਿਖੀਆਂ ਸਨ। ਇਸ ਤੋਂ ਬਾਅਦ ਦਿਨੇਸ਼ਲਾਲ ਨਰਾਜ਼ ਹੋ ਗਏ ਸਨ ਅਤੇ ਸੰਪਾਦਕ ਨੂੰ ਮਾਰਨ ਦੀ ਧਮਕੀ ਦਿਤੀ ਸੀ।

Dinesh Lal Yadav 'Nirahua'Dinesh Lal Yadav 'Nirahua'

ਦੂਜੇ ਪਾਸੇ, ਨਿਰਹੁਆ ਦੇ ਛੋਟੇ ਭਰਾ ਅਤੇ ਫ਼ਿਲਮ ਐਕਟਰ ਪਰਵੇਸ਼ ਲਾਲ ਯਾਦਵ ਨੇ ਅਪਣਾ ਪੱਖ ਰੱਖਦੇ ਹੋਏ ਕਿਹਾ ਸੀ ਕਿ ਪਿਛਲੇ ਕੁੱਝ ਸਮੇਂ ਤੋਂ ਸ਼ਸ਼ਿਕਾਂਤ ਸੋਸ਼ਲ ਮੀਡੀਆ 'ਤੇ ਬਾਰਡਰ ਦੇ ਖਿਲਾਫ਼ ਨੈਗੇਟਿਵ ਮੁਹਿੰਮ ਚਲਾਏ ਹੋਏ ਸੀ। ਨੈਗੇਟਿਵ ਗੱਲਾਂ ਫੈਲਾ ਰਹੇ ਸਨ।ਹਾਲਾਂਕਿ ਉਨ੍ਹਾਂ ਨੇ ਨਿਰਹੁਆ ਅਤੇ ਸ਼ਸ਼ਿਕਾਂਤ ਦੀ ਗੱਲਬਾਤ ਦੇ ਬਾਰੇ ਵਿਚ ਕੁੱਝ ਜ਼ਿਆਦਾ ਨਹੀਂ ਕਿਹਾ ਪਰ ਇਹ ਮੰਨਿਆ ਕਿ ਦੋਹਾਂ ਵਿਚ ਗਰਮਾ-ਗਰਮੀ ਹੋਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement