ਆਸਟ੍ਰੇਲੀਆ ਨੇ ਰੱਦ ਕੀਤਾ ਮੀਕਾ ਸਿੰਘ ਦਾ ਵੀਜ਼ਾ! 11 ਅਗਸਤ ਤੋਂ ਸ਼ੁਰੂ ਹੋਣ ਵਾਲੇ ਸਾਰੇ ਸ਼ੋਅ ਰੱਦ
Published : Aug 10, 2023, 8:27 am IST
Updated : Aug 10, 2023, 8:27 am IST
SHARE ARTICLE
Australia cancels visa of singer Mika Singh
Australia cancels visa of singer Mika Singh

ਸ਼ੋਅ ਦੀਆਂ ਟਿਕਟਾਂ ਵਿਕ ਗਈਆਂ ਸਨ ਪਰ ਹੁਣ ਸ਼ੋਅ ਦੇ ਰੱਦ ਹੋਣ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ

 

ਚੰਡੀਗੜ੍ਹ: ਮਸ਼ਹੂਰ ਗਾਇਕ ਮੀਕਾ ਸਿੰਘ ਨੂੰ 11 ਅਗਸਤ ਤੋਂ ਆਸਟ੍ਰੇਲੀਆ ਵਿਚ ਹੋਣ ਵਾਲੇ ਅਪਣੇ ਸਾਰੇ ਸ਼ੋਅ ਰੱਦ ਕਰਨੇ ਪਏ ਹਨ। 11 ਤੋਂ 19 ਅਗਸਤ ਤਕ ਮੀਕਾ ਸਿੰਘ ਨੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਪੰਜ ਸ਼ੋਅ ਕਰਨੇ ਸਨ। ਇਨ੍ਹਾਂ ਸ਼ੋਅ ਦੀਆਂ ਟਿਕਟਾਂ ਵਿਕ ਗਈਆਂ ਸਨ ਪਰ ਹੁਣ ਸ਼ੋਅ ਦੇ ਰੱਦ ਹੋਣ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: 24 ਮੁਲਜ਼ਮਾਂ ਦੀ ਵੀਡੀਉ ਕਾਨਫ਼ਰੰਸ ਰਾਹੀਂ ਹੋਈ ਪੇਸ਼ੀ 

ਸੂਤਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਅੰਬੈਸੀ ਨੇ ਮੀਕਾ ਸਿੰਘ ਦਾ ਵੀਜ਼ਾ ਰੱਦ ਕਰ ਦਿਤਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਦੋ ਦਿਨ ਪਹਿਲਾਂ ਉਨ੍ਹਾਂ ਨੇ ਅਪਣੇ ਟਵਿਟਰ ਹੈਂਡਲ 'ਤੇ ਲਿਖਿਆ ਸੀ ਕਿ, “ਮੈਂ ਆਸਟ੍ਰੇਲੀਆ ਆ ਰਿਹਾ ਹਾਂ। ਮੈਂ ਤੁਹਾਡੇ ਖੂਬਸੂਰਤ ਸ਼ਹਿਰ ਨੂੰ ਰੌਕ ਕਰਨ ਆ ਰਿਹਾ ਹਾਂ ਇਸ ਲਈ ਮੇਰੇ ਨਾਲ ਡਾਂਸ ਕਰਨ ਲਈ ਤਿਆਰ ਹੋ ਜਾਓ” ਪਰ ਹੁਣ ਅਚਾਨਕ ਸਾਰੇ ਸ਼ੋਅ ਰੱਦ ਹੋਣ ਨਾਲ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਲੋਕ ਸਭਾ ਵਿਚ ‘ਦਿਲ ਕੀ ਬਾਤ’ ਕਾਫ਼ੀ ਅਸਰਦਾਰ ਰਹੀ 

ਕਿਹਾ ਜਾ ਰਿਹਾ ਹੈ ਕਿ ਮੀਕਾ ਸਿੰਘ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਕਰ ਰਹੇ ਸਨ ਅਤੇ ਯਾਤਰਾ ਕਰ ਰਹੇ ਸਨ। ਮੀਕਾ ਸਿੰਘ ਨੇ ਅਮਰੀਕਾ 'ਚ ਲਗਾਤਾਰ 21 ਸੁਪਰਹਿੱਟ ਸ਼ੋਅ ਕੀਤੇ ਸਨ, ਅਜਿਹੇ 'ਚ ਉਹ ਬੀਮਾਰ ਹੋ ਗਏ ਹਨ। ਦੋ ਮਹੀਨਿਆਂ ਦੀ ਲਗਾਤਾਰ ਯਾਤਰਾ ਅਤੇ ਸ਼ੋਅ ਤੋਂ ਬਾਅਦ ਡਾਕਟਰ ਨੇ ਤਿੰਨ ਹਫ਼ਤੇ ਆਰਾਮ ਕਰਨ ਦੀ ਸਲਾਹ ਦਿਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement