ਕੀ ਸਤਿੰਦਰ ਸਰਤਾਜ ਦੇ ਸ਼ੋਅ 'ਚ ਸੀ ਬੰਬ? ਇੱਕ ਫੋਨ ਕਾਲ ਨੇ ਪਾਈਆਂ ਪੁਲਿਸ ਨੂੰ ਭਾਜੜਾਂ

By : KOMALJEET

Published : Apr 17, 2023, 6:27 pm IST
Updated : Apr 17, 2023, 6:27 pm IST
SHARE ARTICLE
Representational Image
Representational Image

ਪੁਲਿਸ ਨੇ ਆਈਸ ਕਰੀਮ ਵਿਕਰੇਤਾ ਦੇ ਫੋਨ ਤੋਂ ਆਈ ਫਰਜ਼ੀ ਕਾਲ ਦਾ ਕੀਤਾ ਪਰਦਾਫ਼ਾਸ਼

ਲੁਧਿਆਣਾ : ਪੰਜਾਬੀ ਗਾਇਕ ਸਤਿੰਦਰ ਸਤਰਾਜ ਦੇ ਪ੍ਰੋਗਰਾਮ 'ਚ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਲੁਧਿਆਣਾ 'ਚ ਹਲਚਲ ਮਚ ਗਈ ਹੈ। ਪੱਖੋਵਾਲ ਰੋਡ 'ਤੇ ਸਥਿਤ ਇੰਡੋਰ ਸਟੇਡੀਅਮ 'ਚ ਪ੍ਰੋਗਰਾਮ ਚੱਲ ਰਿਹਾ ਸੀ। ਉਸੇ ਸਮੇਂ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰ ਕੇ ਪ੍ਰੋਗਰਾਮ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ। ਕਾਲਰ ਨੇ ਇਹ ਕਹਿੰਦੇ ਹੀ ਕਾਲ ਕੱਟ ਦਿੱਤੀ।

ਇਸ ਤੋਂ ਬਾਅਦ ਪੁਲਿਸ ਵਿਭਾਗ ਹਰਕਤ ਵਿੱਚ ਆ ਗਿਆ। ਸਟੇਡੀਅਮ 'ਚ ਕਾਫੀ ਲੋਕ ਮੌਜੂਦ ਸਨ। ਕਿਸੇ ਵੀ ਤਰ੍ਹਾਂ ਦੀ ਭਗਦੜ ਤੋਂ ਬਚਣ ਲਈ ਪੁਲਿਸ ਟੀਮਾਂ ਨੇ ਚੁੱਪਚਾਪ ਸਟੇਡੀਅਮ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਚਲਾਈ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਇੱਕ ਫਰਜ਼ੀ ਕਾਲ ਸੀ।

ਇਹ ਵੀ ਪੜ੍ਹੋ:  ਅੱਗ ਲੱਗਣ ਸਮੇਂ ਗੁਆਂਢੀਆਂ ਲਈ ਇਫ਼ਤਾਰ ਦੀ ਤਿਆਰੀ ਕਰ ਰਿਹਾ ਸੀ ਭਾਰਤੀ ਜੋੜਾ 

ਪੁਲਿਸ ਨੇ ਆਈਸਕ੍ਰੀਮ ਵੇਚਣ ਵਾਲੇ ਦੇ ਫ਼ੋਨ ਤੋਂ ਕਾਲ ਦਾ ਨੰਬਰ ਟਰੇਸ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਜਿਸ ਨੰਬਰ ਤੋਂ ਕਾਲ ਆਈ ਸੀ, ਉਹ ਆਈਸਕ੍ਰੀਮ ਵਿਕਰੇਤਾ ਦਾ ਸੀ। ਕੋਈ ਉਸ ਕੋਲ ਆਈਸਕ੍ਰੀਮ ਖਾਣ ਆਇਆ। ਉਸਨੇ ਕਿਸੇ ਬਹਾਨੇ ਉਸ ਦਾ ਫ਼ੋਨ ਲੈ ਲਿਆ ਅਤੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ। ਬਾਅਦ 'ਚ ਜਦੋਂ ਇਹ ਅਫ਼ਵਾਹ ਸਾਹਮਣੇ ਆਈ ਤਾਂ ਪੁਲਿਸ ਨੇ ਸੁੱਖ ਦਾ ਸਾਹ ਲਿਆ।

ਇਹ ਵੀ ਪਤਾ ਲੱਗਾ ਹੈ ਕਿ ਕੁਝ ਲੋਕਾਂ ਨੂੰ ਸਰਤਾਜ ਦੇ ਪ੍ਰੋਗਰਾਮ ਦੀਆਂ ਟਿਕਟਾਂ ਨਹੀਂ ਮਿਲੀਆਂ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਏਡੀਸੀਪੀ ਸਮੀਰ ਵਰਮਾ ਦਾ ਕਹਿਣਾ ਹੈ ਕਿ ਕਾਲ ਫਰਜ਼ੀ ਸੀ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
 

Location: India, Punjab, Ludhiana

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement