ਬੈਂਗਲੁਰੂ ਵਿਚ ਅੱਜ ਰਾਹੁਲ-ਪ੍ਰਿਯੰਕਾ ਦਾ ਰੋਡ ਸ਼ੋਅ, ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਕੀਤੀ  ਜਾਰੀ 
Published : May 7, 2023, 2:22 pm IST
Updated : May 7, 2023, 2:22 pm IST
SHARE ARTICLE
Rahul-Priyanka's road show in Bangalore
Rahul-Priyanka's road show in Bangalore

ਕਾਂਗਰਸ ਨੇ ਇਸ ਵਾਰ ਆਪਣੇ ਕਰਨਾਟਕ ਚੋਣ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡੀ ਹੈ।

 

ਕਰਨਾਟਕ-  ਰਾਹੁਲ ਗਾਂਧੀ ਅੱਜ ਯਾਨੀ ਐਤਵਾਰ ਨੂੰ ਬੈਂਗਲੁਰੂ 'ਚ ਰੋਡ ਸ਼ੋਅ ਕਰਨਗੇ। ਇਸ ਦੌਰਾਨ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੋਨੀਆ, ਰਾਹੁਲ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹੁਬਲੀ 'ਚ ਸਾਂਝੀ ਰੈਲੀ ਕੀਤੀ ਸੀ। ਕਾਂਗਰਸ ਨੇ ਇਸ ਵਾਰ ਆਪਣੇ ਕਰਨਾਟਕ ਚੋਣ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡੀ ਹੈ।

ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਹੁਣ ਤੱਕ 43 ਰੈਲੀਆਂ, 13 ਰੋਡ ਸ਼ੋਅ, ਔਰਤਾਂ ਅਤੇ ਨੌਜਵਾਨਾਂ ਨਾਲ ਛੇ ਵਾਰਤਾਲਾਪ ਦੇ ਨਾਲ-ਨਾਲ ਵਰਕਰਾਂ ਨਾਲ ਪੰਜ ਮੀਟਿੰਗਾਂ ਕੀਤੀਆਂ ਹਨ। ਰਾਹੁਲ-ਪ੍ਰਿਯੰਕਾ ਦੇ ਰੋਡ ਸ਼ੋਅ ਦੇ ਮਦੇਨਜ਼ਰ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਲੋਕਾਂ ਨੂੰ ਸ਼ਾਮ 6 ਤੋਂ 10 ਵਜੇ ਤੱਕ ਰਸੇਲ ਮਾਰਕੀਟ ਚੌਕ, ਸ਼ਿਵਾਜੀ ਨਗਰ ਅਤੇ ਪੇਰੀਆਰ ਸਰਕਲ 'ਤੇ ਨਾ ਜਾਣ ਲਈ ਕਿਹਾ ਗਿਆ ਹੈ। ਸ਼ਾਮ 5 ਤੋਂ 7 ਵਜੇ ਤਕ ਏਅਰਪੋਰਟ ਰੋਡ, ਸੁਰਜਨਦਾਸ ਰੋਡ, ਮਹਾਦੇਵਪੁਰਾ ਮੇਨ ਰੋਡ, ਮਰਾਠਹੱਲੀ ਮੇਨ ਰੋਡ ਅਤੇ ਵਰਤੂਰ ਕੋਡੀ 'ਤੇ ਨਾ ਜਾਣ ਲਈ ਕਿਹਾ ਗਿਆ ਹੈ। ਸ਼ਾਮ 7 ਤੋਂ 9 ਵਜੇ ਤੱਕ ਬੋਮਨਹਾਲੀ ਰੋਡ, ਬੇਗੁਰ ਰੋਡ ਅਤੇ ਹੋਸੂਰ ਰੋਡ 'ਤੇ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement