ਕਪਿਲ ਸ਼ਰਮਾ ਨੇ ਦਾਰੂ ਦੇ ਨਸ਼ੇ ‘ਚ ਕੀਤਾ ਮੋਦੀ ਲਈ ਟਵੀਟ !
Published : Apr 1, 2019, 6:17 pm IST
Updated : Apr 1, 2019, 6:17 pm IST
SHARE ARTICLE
Kapil Sharma And Arbaaz khan
Kapil Sharma And Arbaaz khan

ਕਪਿਲ ਸ਼ਰਮਾ ਨੇ ਬੀਐਮਸੀ ਦੀ ਰਿਸ਼ਵਤਖੋਰੀ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਟਵੀਟ ਕੀਤਾ ਸੀ

ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਅਰਬਾਜ਼ ਖ਼ਾਨ ਦੇ ਟੌਕ ਸ਼ੋਅ ‘ਕਵਿਕ ਹੀਲ ਪਿੰਚ ਬਾਈ ਅਰਬਾਜ਼ ਖ਼ਾਨ’ ‘ਚ ਵੱਡਾ ਖੁਲਾਸਾ ਕੀਤਾ ਹੈ। ਸ਼ੋਅ ਨੂੰ ਲੈ ਕੇ 43 ਸੈਕਿੰਡ ਦਾ ਪ੍ਰੋਮੋ ਜਾਰੀ ਕੀਤਾ ਗਿਆ ਹੈ। ਇਸ ‘ਚ ਅਰਬਾਜ਼ ਖ਼ਾਨ, ਕਪਿਲ ਸ਼ਰਮਾ ਤੋਂ ਸੋਸ਼ਲ ਮੀਡੀਆ ‘ਤੇ ਟ੍ਰੋਲ ਬਾਰੇ ‘ਚ ਸਵਾਲ ਪੁੱਛਦੇ ਹਨ। ਕਪਿਲ ਸ਼ਰਮਾ ਨੇ ਬੀਐਮਸੀ ਦੀ ਰਿਸ਼ਵਤਖੋਰੀ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਟਵੀਟ ਕੀਤਾ ਸੀ।

ਸਵੇਰ ਦੇ ਪੰਜ ਵਜੇ ਕੀਤੇ ਗਏ ਟਵੀਟ ‘ਚ ਕਪਿਲ ਨੇ ਪੀਐਮ ਦੇ ਚੰਗੇ ਦਿਨ ਤੇ ਕਰਪਸ਼ਨ ‘ਤੇ ਜ਼ੀਰੋ ਟੌਲਰੈਂਸ ਨੀਤੀ ‘ਤੇ ਸਵਾਲ ਚੁੱਕੇ ਸੀ। ਇਸ ਤੋਂ ਪਹਿਲਾਂ ‘ਕੌਫ਼ੀ ਵਿਦ ਕਰਨ’ ‘ਚ ਵੀ ਇਸ ਟਵੀਟ ‘ਤੇ ਗੱਲ ਹੋਈ ਸੀ। ਉਦੋਂ ਕਪਿਲ ਨੇ ਕਿਹਾ ਸੀ ਕਿ ‘ਡੌਂਟ ਡ੍ਰਿੰਕ ਐਂਡ ਟਵੀਟ।”ਸੋਸ਼ਲ ਮੀਡੀਆ ਟ੍ਰੋਲਸ ਤੇ ਸਟਾਰਸ ‘ਤੇ ਟਿਪੱਣੀ ਕਰਨ ‘ਤੇ ਕਪਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਹੀ ਕਰਨਾ ਚਾਹੀਦਾ ਕਿਉਂਕਿ ਉਹ ਸਟਾਰਸ ਨੂੰ ਪਰਸਨਲੀ ਨਹੀਂ ਜਾਣਦੇ। ਇਸ ਤੋਂ ਇਲਾਵਾ ਕਪਿਲ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ ਕਿ ਜਦੋਂ ਵੀ ਅਣਚਾਹੇ ਕਾਲ ਆਉਂਦੇ ਹਨ ਤਾਂ ਉਹ ਆਪਣੀ ਪਤਨੀ ਨੂੰ ਫੋਨ ਅਟੈਂਡ ਕਰਨ ਨੂੰ ਕਹਿ ਦਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement