ਕਪਿਲ ਸ਼ਰਮਾ ਨੇ ਅਰਚਨਾ ਪੂਰਨ ਸਿੰਘ ਨੂੰ ਮਾਰਿਆ ਤਾਅਨਾ, ਕਿਹਾ- ਸਾਡੇ ਨਵਜੋਤ ਸਿੰਘ ਸਿੱਧੂ ਨੂੰ ਖਾ ਗਈ
Published : Mar 4, 2019, 3:13 pm IST
Updated : Mar 4, 2019, 3:16 pm IST
SHARE ARTICLE
Kapil Sharma and Achana Puran Singh
Kapil Sharma and Achana Puran Singh

ਕਪਿਲ ਸ਼ਰਮਾ ਦੇ ਸ਼ੋਅ ਵਿਚ ਇਨ੍ਹੀਂ ਦਿਨੀਂ ਹਾਸਿਆਂ ਦੀ ਭਰਮਾਰ ਹੈ। ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਵਿਚ ਪਿਛਲੇ ਹਫਤੇ

ਨਵੀਂ ਦਿੱਲੀ : ਕਪਿਲ ਸ਼ਰਮਾ ਦੇ ਸ਼ੋਅ ਵਿਚ ਇਨ੍ਹੀਂ ਦਿਨੀਂ ਹਾਸਿਆਂ ਦੀ ਭਰਮਾਰ ਹੈ। ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਵਿਚ ਪਿਛਲੇ ਹਫਤੇ ਕਲਾਕਾਰ ਮੀਕਾ ਸਿੰਘ, ਦਲੇਰ ਮਹਿੰਦੀ, ਜੱਸੀ ਅਤੇ ਹੰਸ ਰਾਜ ਹੰਸ ਨੇ ਸ਼ਿਰਕਤ ਕੀਤੀ ਸੀ ਅਤੇ ਹਾਸਿਆਂ ਦੀ ਭਰਮਾਰ ਵੀ ਲਗਾਈ। ਨਵਜੋਤ ਸਿੰਘ ਸਿੰਘ ਦੀ ਜਗ੍ਹਾ ਹੁਣ ਅਰਚਨਾ ਪੂਰਨ ਸਿੰਘ ਨੂੰ ਦੇਖਿਆ ਜਾ ਸਕਦਾ ਹੈ। ਕਪਿਲ ਸ਼ਰਮਾ ਨੂੰ ਰਾਜੇਸ਼ ਅਰੋੜਾ ਦੇ ਅੰਦਾਜ਼ ਵਿਚ ਦੇਖਿਆ ਗਿਆ ਅਤੇ ਉਹਨਾਂ ਦੇ ਤਿੱਖੇ ਵਿਅੰਗ ਬਹੁਤ ਹੀ ਕਮਾਲ ਦਾ ਰੰਗ ਦਿਖਾ ਰਹੇ ਸੀ।

‘ਦ ਕਪਿਲ ਸ਼ਰਮਾ ਸ਼ੋਅ’ ਵਿਚ ਕਪਿਲ ਸ਼ਰਮਾ ਰਾਜੇਸ਼ ਅਰੋੜਾ ਦੇ ਰੂਪ ਵਿਚ ਆਉਂਦੇ ਹੀ ਮਜ਼ਾਕ ਕਰਨ ਦੇ ਮਾਮਲੇ ‘ਚ ਬੇਕਾਬੂ ਹੋ ਗਏ। ਅਕਸਰ ਉਹ ਅਰਚਨਾ ਪੂਰਨ ਸਿੰਘ ਨੂੰ ਮਰਦ ਕਹਿੰਦੇ ਨਜ਼ਰ ਆਉਂਦੇ ਹਨ ਤਾਂ ਇਸ ‘ਤੇ ਅਰਚਨਾ ਪੂਰਨ ਸਿੰਘ ਹੱਸਦੀ ਹੋਈ ਦਿਖਾਈ ਦਿੰਦੀ ਹੈ, ਪਰ ਦਿਲਚਸਪ ਸੀਨ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਰਾਜੇਸ਼ ਅਰੋੜਾ ਦੇ ਰੂਪ ਵਿਚ ਕਪਿਲ ਸ਼ਰਮਾ ਨੇ ਐਂਟਰੀ ਕਰਦੇ ਹੋਏ ਆਪਣੇ ਵਿਅੰਗ ਦੇ ਤੀਰ ਚਲਾਏ।

 

 

ਅਰਚਨਾ ਜ਼ੋਰ ਨਾਲ ਹੱਸ ਹੀ ਰਹੀ ਸੀ ਕਿ ਕਪਿਲ ਸ਼ਰਮਾ ਕਹਿੰਦੇ ਹਨ ਕਿ ਇਹ ਸਾਡੇ ਸਿੱਧੂ ਨੂੰ ਖਾ ਗਈ। ਇਸਦੇ ਨਾਲ ਹੀ ਚਾਰੇ ਪਾਸੇ ਹਾਸੇ ਗੂੰਜ ਉੱਠੇ। ਨਵਜੋਤ ਸਿੰਘ ਸਿੱਧੂ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਦਿੱਤੇ ਗਏ ਆਪਣੇ ਬਿਆਨ ਕਾਰਨ ਵਿਵਾਦਾਂ ਵਿਚ ਆ ਗਏ ਸੀ। ਇਸਤੋਂ ਬਾਅਦ ‘ਦ ਕਪਿਲ ਸ਼ਰਮਾ ਸ਼ੋਅ’ ਵਿਚ ਉਹਨਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੇ ਲੈ ਲਈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement