ਕਪਿਲ ਸ਼ਰਮਾ ਦੇ ਸ਼ੋਅ ‘ਚ ਸਿੱਧੂ ਨੂੰ ਲੈ ਕੇ ਭਾਰਤੀ ਸਿੰਘ ਨੇ ਕਹੀ ਇਹ ਵੱਡੀ ਗੱਲ
Published : Mar 6, 2019, 2:18 pm IST
Updated : Mar 6, 2019, 2:18 pm IST
SHARE ARTICLE
BHARTI SINGH
BHARTI SINGH

ਨਵਜੋਤ ਸਿੰਘ ਸਿੱਧੂ ਦੇ ਸੋਨੀ ਟੀਵੀ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਹੋਣ ਤੋਂ ਬਾਅਦ ਅਰਚਨਾ ਪੂਰਨ ਸਿੰਘ ਦੀ ਸ਼ੋਅ ਵਿਚ ਐਂਟਰੀ ਹੋਈ ਸੀ।

ਮੁੰਬਈ : ਨਵਜੋਤ ਸਿੰਘ ਸਿੱਧੂ ਦੇ ਸੋਨੀ ਟੀਵੀ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਹੋਣ ਤੋਂ ਬਾਅਦ ਅਰਚਨਾ ਪੂਰਨ ਸਿੰਘ ਦੀ ਸ਼ੋਅ ਵਿਚ ਐਂਟਰੀ ਹੋਈ ਸੀ। ਪਹਿਲਾਂ ਅਰਚਨਾ ਪੂਰਨ ਸਿੰਘ ਇਹ ਸਪੱਸ਼ਟ ਹੋ ਕੇ ਨਹੀਂ ਦੱਸ ਸਕੀ ਕਿ ਉਹ ਸ਼ੋਅ ਵਿਚ ਅੱਗੇ ਤੱਕ ਬਣੀ ਰਹੇਗੀ ਜਾਂ ਨਹੀਂ। ਪਰ ਹੁਣ ਉਸ ਨੇ ਕਿਹਾ ਹੈ ਕਿ ਇਹ ਮੁਮਕਿਨ ਹੈ ਕਿ ਉਹ ਸ਼ੋਅ ਵਿਚ ਸਿੱਧੂ ਨੂੰ ਰਿਪਲੇਸ ਕਰਨ ਜਾ ਰਹੀ ਹੈ। 

ਉੱਥੇ ਹੀ ਦੂਜੇ ਪਾਸੇ ਭਾਰਤੀ ਸਿੰਘ ਜੋ ਕਿ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਹੈ, ਉਸ ਨੇ ਆਪਣੇ ਨਵੇਂ ਸ਼ੋਅ ਖ਼ਤਰਾ ਖ਼ਤਰਾ ਖ਼ਤਰਾ ਦੀ ਲਾਂਚਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਕਿਹਾ, ‘ਸਿੱਧੂ ਜੀ ਨੂੰ ਲੈ ਕੇ ਮੈਨੂੰ ਬਹੁਤ ਫੋਨ ਆਏ ਪਰ ਮੈਨੂੰ ਲੱਗਿਆ ਕਿ ਮੈਂ ਅਜਿਹੇ ਵਿਚ ਕੀ ਕਹਾਂਗੀ, ਮੈਂ ਖੁਦ ਇਸ ਐਪੀਸੋਡ ਦਾ ਹਿੱਸਾ ਨਹੀਂ ਹਾਂ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਸ਼ੋਅ ਵਿਚ ਵਾਪਸੀ ਕਰਨਗੇ ਜਾ ਨਹੀਂ '।

The Kapil Sharma ShowThe Kapil Sharma Show

'ਸਾਡੇ ਲਈ ਸਿੱਧੂ ਅਤੇ ਅਰਚਨਾ ਦਾ ਸ਼ੋਅ ਵਿਚ ਰਹਿਣਾ ਇਕ ਬਰਾਬਰ ਹੈ। ਅਰਚਨਾ ਕਈ ਥਾਵਾਂ ਤੇ ਉਹਨਾਂ ਦੀ ਕਮੀ ਨੂੰ ਪੂਰਾ ਕਰ ਦਿੰਦੀ ਹੈ, ਉਹ ਕਾਫ਼ੀ ਹੱਸਦੀ ਹੈ ਅਤੇ ਮੈਂ ਦੋਨਾਂ ਬਰਾਬਰ ਆਦਰ ਕਰਦੀ ਹਾਂ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਸਿੱਧੂ ਜੀ ਤੇ ਅਰਚਨਾ ਜੀ ਦੇ ਨਾਲ ਕੀਤੀ ਹੈ ਅਤੇ ਦੋਨਾਂ ਨੇ ਮੈਨੂੰ ਹਮੇਸ਼ਾਂ ਹੀ ਉਤਸ਼ਾਹਿਤ ਕੀਤਾ ਹੈ’। ਭਾਰਤੀ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਹੀ ਸ਼ੋਅ ਤੇ ਰਹਿਣ ਤਾਂ ਇਸ ਤੋਂ ਵਧੀਆ ਕੁਝ ਨਹੀਂ ਹੋਵੇਗਾ।

ਦੱਸ ਦਈਏ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਸਿੱਧੂ ਨੇ ਜੋ ਬਿਆਨ ਦਿੱਤੇ ਸੀ, ਉਸ ਤੋਂ ਬਾਅਦ ਸਿੱਧੂ ਨੂੰ ਸ਼ੋਅ ਵਿਚੋਂ ਬਾਹਰ ਕਰ ਦਿੱਤਾ ਸੀ। ਚੈਨਲ ਵੱਲੋਂ ਇਸ ਨੂੰ ਲੈ ਕੇ ਕੋਈ ਸਪੱਸ਼ਟੀਕਰਣ ਨਹੀਂ ਹੈ ਕਿ ਸਿੱਧੂ ਅੱਗੇ ਸ਼ੋਅ ਨਾਲ ਜੁੜਨਗੇ ਜਾਂ ਨਹੀਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement