ਧਮਕੀਆਂ ਦੇ ਹਮਾਇਤੀਆਂ ਨੂੰ ਪਵੇ ਨੱਥ: ਦਿਲਗੀਰ
Published : May 30, 2018, 1:20 am IST
Updated : May 30, 2018, 1:20 am IST
SHARE ARTICLE
Dr, Harjinder Singh Dilgeer
Dr, Harjinder Singh Dilgeer

ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਚਾਰ ਬੰਦਿਆਂ ਨੂੰ ਸਿਰਫ਼ ਨੁਕਸੇ-ਅਮਨ ਹੇਠ ਗ੍ਰਿਫ਼ਤਾਰ ਕਰ ਲਵੇ ਤਾਂ ਸੂਬੇ ਵਿਚ ...

ਤਰਨਤਾਰਨ, ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਚਾਰ ਬੰਦਿਆਂ ਨੂੰ ਸਿਰਫ਼ ਨੁਕਸੇ-ਅਮਨ ਹੇਠ ਗ੍ਰਿਫ਼ਤਾਰ ਕਰ ਲਵੇ ਤਾਂ ਸੂਬੇ ਵਿਚ ਅੱਧੀ ਤੋਂ ਵਧ ਗੁੰਡਾਗਰਦੀ ਖ਼ਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਪੁਲਿਸ ਨੂੰ ਗੁੰਡਾਗਰਦੀ ਦੀਆਂ ਧਮਕੀਆਂ ਦੀ ਸਿਰਫ਼ ਪੜਤਾਲ ਕਰਨ ਤੋਂ ਰੋਕਣ ਦਾ ਮਤਲਬ ਸਾਫ਼ ਹੈ ਕਿ ਇਹ ਲੋਕ ਸਰਕਾਰ ਨੂੰ ਕਾਨੂੰਨ ਮੁਤਾਬਕ ਕੰਮ ਕਰਨੋਂ ਰੋਕਣਾ ਚਾਹੁੰਦੇ ਹਨ।

ਕੈਪਟਨ ਅਮਰਿੰਦਰ ਸਿੰਘ ਵਿਰੁਧ ਰੌਲਾ ਪਾਉਣ ਦਾ ਮਤਲਬ ਸਾਫ਼ ਇਹ ਹੀ ਹੈ ਕਿ ਇਹ ਲੋਕ ਗੁੰਡਾਗਰਦੀ ਦੀ ਹਮਾਇਤ ਕਰਦੇ ਹਨ ਅਤੇ ਕੈਪਟਨ ਨੂੰ ਕਾਤਲਾਨਾਂ ਧਮਕੀਆਂ ਦੀ ਹਮਾਇਤ ਕਰਨ ਵਾਲਿਆਂ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ। ਅਜੇ ਤਕ ਤਾਂ ਇਹ ਸਮਝਦੇ ਹਨ ਕਿ ਮੁੱਖ ਮੰਤਰੀ ਨੇ ਕੋਈ ਐਕਸ਼ਨ ਨਹੀਂ ਲੈਣਾ ਪਰ, ਸੱਚ ਇਹ ਹੈ ਕਿ ਇਨ੍ਹਾਂ ਚਾਰਾਂ-ਪੰਜਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਮਗਰੋਂ ਸਾਰਿਆਂ ਨੇ ਖੁੱਡਾਂ ਵਿਚ ਵੜ ਜਾਣਾ ਹੈ।

ਇਹ ਬੁਜ਼ਦਿਲ ਲੋਕ ਹਨ ਤੇ ਭੱਜਣ ਲਗਿਆਂ ਮਿੰਟ ਨਹੀਂ ਲਾਉਂਦੇ। ਉਨ੍ਹਾਂ ਕਿਹਾ ਕਿ ਇਹ ਸਾਰੀ ਖੇਡ ਬਾਦਲ ਅਕਾਲੀ ਦਲ ਦੀ ਹੈ। ਉਨ੍ਹਾਂ ਕੋਲ ਕੋਈ ਹੋਰ ਏਜੰਡਾ ਨਹੀਂ, ਇਸ ਕਰ ਕੇ ਉਹ ਕੋਈ ਨਾ ਕੋਈ ਸ਼ੋਸ਼ਾ ਛੱਡ ਕੇ ਖ਼ਬਰ ਬਣਾਉਣਾ ਚਾਹੁੰਦੇ ਹਨ।  13 ਅਪ੍ਰੈਲ 1978 ਦੇ ਦਿਨ ਵੀ ਇਸੇ ਟੋਲੇ ਨੇ ਪੰਜਾਬ ਦਾ ਅਮਨ ਖ਼ਰਾਬ ਕਰਨ ਦੀ ਸ਼ੁਰੂਆਤ ਕੀਤੀ ਸੀ

ਤੇ ਹੁਣ ਫਿਰ ਉਹੀ ਮਾਹੌਲ ਬਣਾ ਕੇ ਗੜਬੜ ਕਰਵਾਉਣੀ ਚਾਹੁੰਦੇ ਹਨ। ਇਸ ਖੇਡ ਵਿਚ ਸੁਖਬੀਰ ਬਾਦਲ ਅਪਣੀ ਬੀ-ਟੀਮ ਨੂੰ ਵਰਤ ਰਿਹਾ ਹੈ, ਇਨ੍ਹਾਂ ਵਿਚ ਚੌਕ ਮਹਿਤਾ ਡੇਰਾ ਵਾਲੇ ਹਰਨਾਮ ਸਿੰਘ ਧੁੰਮਾ, ਚਰਨਜੀਤ ਸਿੰਘ ਜੱਸੋਵਾਲ, ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ, ਪੁਜਾਰੀ ਗੁਰਬਚਨ ਸਿੰਘ ਆਦਿ ਸ਼ਾਮਲ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement