ਪੁਜਾਰੀਆਂ ਵਿਰੁਧ ਚੁੱਪ ਸਿੱਖ ਆਗੂ ਗੁੰਡਾ ਅਨਸਰ ਦੀ ਚੁੱਪ ਹਮਾਇਤ ਕਰਨ ਦੇ ਜ਼ਿੰਮੇਵਾਰ:ਡਾ.ਦਿਲਗੀਰ
Published : May 14, 2018, 7:53 am IST
Updated : May 14, 2018, 7:53 am IST
SHARE ARTICLE
 Rozana Spokesman , Punjab
Rozana Spokesman , Punjab

ਤਰਨਤਾਰਨ,ਨਾਮਵਰ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਵਲੋਂ ਇੰਗਲੈਂਡ ਦੇ ਗੁਰਦੁਆਰੇ .....

ਤਰਨਤਾਰਨ,ਨਾਮਵਰ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਵਲੋਂ ਇੰਗਲੈਂਡ ਦੇ ਗੁਰਦੁਆਰੇ ਵਿਚ ਭਾਈ ਅਮਰੀਕ ਸਿੰਘ ਦੀ ਦਸਤਾਰ ਉਤਾਰਨਾ ਤੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਸਬੰਧੀ ਚੁੱਪ ਰਹਿਣਾ ਅਤੇ ਉਲਟਾ ਸਿੱਖ ਪ੍ਰਚਾਰਕਾਂ ਨੂੰ ਇਹ ਕਹਿਣਾ ਕਿ ਉਹ “ਸੰਗਤਾਂ ਵਿਚ (ਅਖੌਤੀ) ਦੁਬਿਧਾ ਪੈਦਾ ਕਰਨ ਵਾਲਾ ਪ੍ਰਚਾਰ ਨਾ ਕਰਨ ਅਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਸੰਗਤ ਦਾ ਵਿਰੋਧ ਝੱਲਣ ਦਾ ਆਪ ਜ਼ਿੰਮੇਵਾਰ ਹੋਵੇਗਾ” ਸਾਬਤ ਕਰਦਾ ਹੈ ਕਿ ਉਹ ਬੁਰਛਾਗਰਦੀ ਦੀਆਂ ਇਨ੍ਹਾਂ ਹਰਕਤਾਂ ਨੂੰ ਜਾਇਜ਼ ਠਹਿਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਪਹਿਲਾਂ ਹੀ ਕੋਈ ਭੁਲੇਖਾ ਨਹੀਂ ਸੀ ਕਿ ਇਹ ਪੁਜਾਰੀ ਡੇਰੇਦਾਰ ਦੇ ਦਲਾਲ ਹਨ। ਅਸੀਂ ਸਦਾ ਕਹਿੰਦੇ ਰਹੇ ਹਾਂ ਕਿ ਸਿੱਖੀ ਵਿਚ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦਾ ਕੋਈ ਅਹੁਦਾ ਨਹੀਂ ਹੈ।

Harjinder Singh DilgeerHarjinder Singh Dilgeer

ਪਰ ਹੁਣ ਤਾਂ ਬਾਦਲ ਵਿਰੋਧੀ ਸਿੱਖ ਆਗੂਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਜਿਹੜੀ ਢਿੱਲੜ ਪਾਲਸੀ ਇਨ੍ਹਾਂ ਪੁਜਾਰੀਆਂ ਬਾਰੇ ਹੁਣ ਤਕ ਵਰਤ ਰਹੇ ਹਨ, ਉਹ ਕੌਮ ਵਾਸਤੇ ਨੁਕਸਾਨ ਦੇਹ ਹੈ। ਉਨ੍ਹਾਂ ਨੇ ਸਿੱਖ ਆਗੂਆਂ ਅਤੇ ਜਥੇਬੰਦੀਆਂ, ਖ਼ਾਸ ਕਰ ਕੇ ਪਰਮਜੀਤ ਸਿੰਘ ਸਰਨਾ, ਸਿਮਰਨਜੀਤ ਸਿੰਘ ਮਾਨ, ਰਵੀਇੰਦਰ ਸਿੰਘ, ਜਗਦੀਸ਼ ਸਿੰਘ ਝੀਂਡਾ, ਮਿਸ਼ਨਰੀ ਕਾਲਜਾਂ, ਚੀਫ਼ ਖ਼ਾਲਸਾ ਦੀਵਾਨ, ਅਕਾਲੀ ਜਥਿਆਂ, ਦਲ ਖ਼ਾਲਸਾ ਨੂੰ ਚਿਤਾਵਨੀ ਦੇਂਦਿਆਂ ਕਿਹਾ ਹੈ ਕਿ ਉਹ ਟਕਸਾਲ ਦੇ ਨਾਂ 'ਤੇ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਬੁਰਛਾਗਰਦੀ ਵਿਰੁਧ ਡੱਟ ਕੇ ਖੜੇ ਹੋਣ ਵਰਨਾ ਪੰਥ ਉਨ੍ਹਾਂ ਨੂੰ ਵੀ ਮਾਫ਼ ਨਹੀਂ ਕਰੇਗਾ। ਤਵਾਰੀਖ਼ ਉਨ੍ਹਾਂ ਨੂੰ ਗੁੰਡਾ ਅਨਸਰ ਦੀ ਚੁੱਪ ਹਮਾਇਤ ਕਰਨ ਦੀ ਜ਼ਿੰਮੇਵਾਰ ਠਹਿਰਾਏਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement