84 ਕਤਲੇਆਮ ਪੀੜਤਾਂ ਨੇ 'ਰਾਜੀਵ ਗਾਂਧੀ' ਦੇ ਨਾਂਅ ਦੀ ਤਖ਼ਤੀ 'ਤੇ ਪੋਤੀ ਕਾਲਖ਼, ਪਾਇਆ ਜੁੱਤੀਆਂ ਦਾ ਹਾਰ
Published : Dec 27, 2018, 12:39 pm IST
Updated : Dec 27, 2018, 12:39 pm IST
SHARE ARTICLE
ਰਾਜੀਵ ਗਾਂਧੀ ਦੇ ਨਾਂਅ ਦੀ ਤਖ਼ਤੀ 'ਤੇ ਕਾਲਖ਼ ਪੋਤ ਕੇ, ਜੁੱਤੀਆਂ ਦੇ ਹਾਰ ਪਾਉਂਦੇ ਹੋਏ 1984 ਕਤਲੇਆਮ ਪੀੜਤ
ਰਾਜੀਵ ਗਾਂਧੀ ਦੇ ਨਾਂਅ ਦੀ ਤਖ਼ਤੀ 'ਤੇ ਕਾਲਖ਼ ਪੋਤ ਕੇ, ਜੁੱਤੀਆਂ ਦੇ ਹਾਰ ਪਾਉਂਦੇ ਹੋਏ 1984 ਕਤਲੇਆਮ ਪੀੜਤ

ਪੰਜਾਬ ਪਿਛੋਂ ਅੱਜ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਰੋਸ ਪ੍ਰਗਟਾਉਂਦੇ ਹੋਏ ਕਤਲੇਆਮ ਪੀੜਤਾਂ ਨੇ ਦਿੱਲੀ ਦੇ ਕਨਾਟ ਪੈਲੇਸ ਵਿਖੇ ਲੱਗੇ ਹੋਏ..........

ਨਵੀਂ ਦਿੱਲੀ : ਪੰਜਾਬ ਪਿਛੋਂ ਅੱਜ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਰੋਸ ਪ੍ਰਗਟਾਉਂਦੇ ਹੋਏ ਕਤਲੇਆਮ ਪੀੜਤਾਂ ਨੇ ਦਿੱਲੀ ਦੇ ਕਨਾਟ ਪੈਲੇਸ ਵਿਖੇ ਲੱਗੇ ਹੋਏ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂਅ ਦੀ ਤਖ਼ਤੀ 'ਤੇ ਕਾਲਖ਼ ਪੋਤ ਕੇ, ਜੁੱਤੀਆਂ ਦਾ ਹਾਰ ਪਵਾ ਦਿਤਾ। ਅੱਜ ਦੁਪਹਿਰ 3 ਵਜੇ ਦੇ ਕਰੀਬ ਪੀੜਤ ਭਾਗੀ ਕੌਰ, ਸੁਰਜੀਤ ਸਿੰਘ ਤੇ ਹੋਰਨਾਂ ਨੇ 'ਰਾਜੀਵ ਗਾਂਧੀ ਹਾਏ ਹਾਏ' ਦੇ ਨਾਹਰੇ ਲਾਉਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਤੋਂ 'ਭਾਰਤ ਰਤਨ' ਵਾਪਸ ਲੈਣ ਦੀ ਮੰਗ ਕੀਤੀ। ਅਤਿ ਸੁਰੱਖਿਆ ਵਾਲੇ ਕਨਾਟ ਪੈਲੇਸ ਜਿਥੇ ਪੁਲਿਸ ਦਾ ਪਹਿਰਾ ਹੁੰਦਾ ਹੈ, ਵਿਖੇ ਪੀੜਤ ਛੇਤੀ ਕਾਲਖ਼ ਪੋਤ ਕੇ, ਅਪਣੇ ਘਰਾਂ ਨੂੰ ਤੁਰਦੇ ਬਣੇ।

ਸ.ਸੁਰਜੀਤ ਸਿੰਘ ਨੇ ਕਿਹਾ, “ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਦਾ ਕੋਈ ਹੱਕ ਨਹੀਂ ਸੀ ਕਿਉਂਕਿ ਉਨ੍ਹਾਂ ਅਪਣੀ ਮਾਂ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲੈਣ ਲਈ ਪੰਜ ਹਜ਼ਾਰ ਸਿੱਖਾਂ ਦਾ ਕਤਲੇਆਮ ਕਰਵਾਇਆ।'' ਪੀੜਤਾਂ ਨੇ ਕਿਹਾ ਹਿੰਦੁਸਤਾਨ ਵਿਚੋਂ ਰਾਜੀਵ ਗਾਂਧੀ ਦਾ ਨਾਂਅ ਹਟਾਇਆ ਜਾਵੇ, ਕਿਉਂਕਿ ਉਨ੍ਹਾਂ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ। 84 ਦੀ ਵਿਧਵਾ ਬੀਬੀ ਭਾਗੀ ਕੌਰ ਨੇ 'ਸਪੋਕਸਮੈਨ' ਨੂੰ ਦਸਿਆ,“ਅਸੀਂ ਅਪਣਾ ਰੋਸ ਪ੍ਰਗਟਾਉਣਾ ਸੀ, ਕਾਲਖ਼ ਪੋਤ ਕੇ ਤੇ ਜੁੱਤੀਆਂ ਦਾ ਹਾਰ ਪਾ ਕੇ, ਪ੍ਰਗਟਾ ਲਿਆ। ਅਸੀਂ ਚਾਹੁੰਦੇ ਜਾਂ ਕਿ ਰਾਜੀਵ ਗਾਂਧੀ ਦੇ ਨਾਂਅ 'ਤੇ ਕੋਈ ਪਟਰੌਲ ਪੰਪ ਨਾ ਹੋਵੇ ਤੇ ਹਿੰਦੁਸਤਾਨ ਵਿਚ ਕਿਤੇ ਉਸ ਦਾ ਨਾਂਅ ਨਹੀਂ ਹੋਣਾ ਚਾਹੀਦਾ।''

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement