‘84 ਸਿੱਖ ਕਤਲੇਆਮ ਸਮੇਂ ਸੁਖਬੀਰ ਬਾਦਲ ਬੋਰੀ-ਬਿਸਤਰਾ ਬੰਨ੍ਹ ਕੇ ਭੱਜਿਆ ਅਮਰੀਕਾ : ਕੈਪਟਨ
Published : Dec 22, 2018, 5:30 pm IST
Updated : Dec 22, 2018, 5:30 pm IST
SHARE ARTICLE
Captain Amarinder Singh
Captain Amarinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਸਿੱਖ ਕਤਲੇਆਮ ਦੇ ਸਬੰਧ ਵਿਚ ਸੁਖਬੀਰ ਸਿੰਘ ਬਾਦਲ ਦੇ ਜਭਲੀਆਂ ਭਰੇ ਬਿਆਨਾਂ ਦੀ...

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਸਿੱਖ ਕਤਲੇਆਮ ਦੇ ਸਬੰਧ ਵਿਚ ਸੁਖਬੀਰ ਸਿੰਘ ਬਾਦਲ ਦੇ ਜਭਲੀਆਂ ਭਰੇ ਬਿਆਨਾਂ ਦੀ ਖਿੱਲੀ ਉਡਾਉਂਦਿਆਂ ਕਿਹਾ ਹੈ ਕਿ ਜਦੋਂ ਇਹ ਹਿੰਸਾ ਸ਼ੁਰੂ ਹੋਈ ਉਸ ਸਮੇਂ ਅਕਾਲੀ ਦਲ ਦਾ ਪ੍ਰਧਾਨ ਅਪਣਾ ਬੋਰੀ-ਬਿਸਤਰਾ ਬੰਨ੍ਹ ਕੇ ਅਮਰੀਕਾ ਭੱਜ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਇਨ੍ਹਾਂ ਘਟਨਾਵਾਂ ਦੇ ਚਸ਼ਮਦੀਦ ਹਨ ਅਤੇ ਉਨ੍ਹਾਂ ਨੇ ਮੌਕੇ 'ਤੇ ਹੀ ਇਸ ਸਬੰਧ ਵਿਚ ਸੂਚਨਾ ਪ੍ਰਾਪਤ ਕੀਤੀ ਸੀ ਜਦਕਿ ਇਸ ਗੜਬੜ ਦੇ ਸਮੇਂ ਦੌਰਾਨ ਬਾਦਲ ਮੌਕੇ ਤੋਂ ਖਿਸਕ ਗਏ ਸਨ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਕਤਲੇਆਮ ਲਈ ਗਾਂਧੀਆਂ 'ਤੇ ਦੋਸ਼ ਮੜ੍ਹਨ ਦਾ ਸੁਖਬੀਰ ਦਾ ਬਿਆਨ ਪੂਰੀ ਤਰਾਂ ਆਧਾਰਹੀਣ ਅਤੇ ਬੇਤੁਕਾ ਹੈ ਅਤੇ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਬਿਆਨ ਮੁੜ ਚੋਣਾਂ ਵਿਚ ਆਉਣ ਲਈ ਨਿਰਾਸ਼ਾ 'ਚੋਂ ਉਪਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗਾਂਧੀਆਂ ਦਾ ਇਸ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ। ਉਨ੍ਹਾਂ ਕਿਹਾ ਬਾਦਲ ਘਟਨਾਵਾਂ ਦੇ ਸਮੇਂ ਉੱਥੇ ਹਾਜ਼ਰ ਹੀ ਨਹੀ ਸੀ ਅਤੇ ਉਹ ਆਪਣੇ ਪੂਰੀ ਤਰਾਂ ਬੇਜਾਨ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜਨਤਾ 'ਚ ਉਭਾਰਨ ਲਈ ਗਾਂਧੀ ਪਰਿਵਾਰ ਦਾ ਨਾਂ ਸਿੱਖ ਕਤਲੇਆਮ 'ਚ ਘੜੀਸ ਰਿਹਾ ਹੈ।

ਮੁੱਖ ਮੰਤਰੀ ਨੇ ਸੁਖਬੀਰ ਦੇ ਉਸ ਬਿਆਨ ਨੂੰ ਮੁਢੋਂ ਰੱਦ ਕੀਤਾ ਜਿਸ ਵਿਚ ਉਸ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਗਾਂਧੀਆਂ ਦਾ ਬਚਾਅ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ 'ਚ ਕਾਂਗਰਸ ਦੇ ਚੁਣੇ ਹੋਏ ਆਗੂ ਹਨ ਅਤੇ ਉਹ ਆਮ ਸਹਿਮਤੀ ਨਾਲ ਮੁੱਖ ਮੰਤਰੀ ਚੁਣੇ ਹੋਏ ਹਨ। ਉਨ੍ਹਾਂ ਨੂੰ ਨਾ ਕੇਵਲ ਸੂਬੇ ਦੇ ਲੋਕਾਂ ਦਾ ਫਤਵਾ ਹਾਸਲ ਹੈ ਸਗੋਂ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਕਾਂਗਰਸ ਜਮਹੂਰੀ ਪ੍ਰਣਾਲੀ ਦੇ ਆਧਾਰ 'ਤੇ ਕੰਮ ਕਰਦੀ ਹੈ ਨਾ ਕਿ ਅਪਣੀ ਲੀਡਰਸ਼ਿਪ ਦੀ ਮਰਜ਼ੀ ਤੇ ਇਛਾ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੀ ਕੁਰਸੀ ਦੇ ਲਈ ਖੁਸ਼ਾਮਦ ਅਤੇ ਚਾਪਲੂਸੀ ਵਿਚ ਸ਼ਾਮਲ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਉਨਾਂ ਚਿਰ ਮੁੱਖ ਮੰਤਰੀ ਰਹਿਣਗੇ ਜਦੋਂ ਤੱਕ ਪੰਜਾਬ ਦੇ ਲੋਕ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਦੀ ਲੀਡਰਸ਼ਿਪ ਦਾ ਪੂਰਾ ਵਿਸ਼ਵਾਸ ਹਾਸਲ ਹੈ।

ਉਨ੍ਹਾਂ ਕਿਹਾ ਕਿ ਉਹ ਅਪਣੀ ਨਿੱਜੀ ਜਾਣਕਾਰੀ ਦੇ ਆਧਾਰ 'ਤੇ ਗਾਂਧੀ ਪਰਿਵਾਰ ਦੇ ਹੱਕ ਵਿਚ ਹਨ ਜੋ ਕਿ ਉਨ੍ਹਾਂ ਨੇ ਸਿੱਖ ਕਤਲੇਆਮ ਦੇ ਦੌਰਾਨ ਵੱਖ ਵੱਖ ਪਨਾਹ ਕੈਂਪਾਂ ਦਾ ਦੌਰਾ ਕਰਕੇ ਹਾਸਲ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਰਾਜੀਵ ਗਾਂਧੀ ਪੱਛਮੀ ਬੰਗਾਲ ਵਿਚ ਚੋਣ ਪ੍ਰਚਾਰ 'ਤੇ ਸਨ ਜਦਕਿ ਰਾਹੁਲ ਗਾਂਧੀ ਸਕੂਲ ਪੜ੍ਹਦਾ ਇਕ ਬੱਚਾ ਸੀ। ਉਨ੍ਹਾਂ ਦੀ ਸਿੱਖ ਕਤਲੇਆਮ 'ਚ ਕੋਈ ਵੀ ਭੂਮਿਕਾ ਨਹੀ ਹੈ। ਪੀੜਤਾਂ ਨੇ ਮੇਰੇ ਕੋਲ ਕੁਝ ਵਿਅਕਤੀਗਤ ਕਾਂਗਰਸੀ ਆਗੂਆਂ ਦੇ ਨਾਂ ਲਏ ਸਨ।

ਅਸਲ ਵਿਚ ਆਰ.ਐਸ.ਐਸ/ਬੀ.ਜੀ ਪੀ ਦੇ ਬਹੁਤ ਸਾਰੇ ਵਰਕਰਾਂ ਦੇ ਨਾਂ ਐਫ.ਆਈ.ਆਰ ਵਿਚ ਸ਼ਾਮਲ ਸਨ ਜਿਨਾਂ ਤੋਂ ਸੁਖਬੀਰ ਟਾਲਾ ਵੱਟਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੌਰਾਨ ਸਿੱਖ ਭਾਈਚਾਰੇ ਨੂੰ ਹੋਏ ਨੁਕਸਾਨ ਸਬੰਧੀ ਸੁਖਬੀਰ ਦੀ ਚਿੰਤਾ ਸਿਰਫ ਉਸਦੇ ਸਵਾਰਥੀਪਨ ਦੀ ਉਪਜ ਹੈ ਜੋ ਲੋਕ ਸਭਾ ਚੋਣਾਂ ਵਿਚ ਵੋਟਾਂ ਬਟੋਰਨ ਦੇ ਉਦੇਸ਼ ਵਿਚੋਂ ਨਿਕਲੀ ਹੈ। ਗਾਂਧੀਆਂ ਅਤੇ ਕਾਂਗਰਸ ਪਾਰਟੀ ਦਾ ਬਚਾਅ ਕਰਨ ਲਈ ਰਾਹੁਲ ਵਲੋਂ ਮੋਹਰੀ ਬਣਾਏ ਗਏ ਹੋਣ ਦੇ ਸੁਖਬੀਰ ਬਾਦਲ ਵਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

ਕਿ ਉਹ ਉਸ ਸਮੇਂ ਤੋਂ ਹੀ ਇਸ ਮੁੱਦੇ ਨੂੰ ਉਠਾ ਰਹੇ ਹਨ ਜਦੋਂ ਰਾਹੁਲ ਇਕ ਬੱਚਾ ਸੀ। ਉਨ੍ਹਾਂ ਕਿਹਾ ਕਿ ਗਾਂਧੀਆਂ ਨੂੰ ਅਪਣੇ ਬਚਾਅ ਲਈ ਕਿਸੇ ਨੂੰ ਵੀ ਨਾਮਜ਼ਦ ਕਰਨ ਦੀ ਜ਼ਰੂਰਤ ਨਹੀ ਹੈ ਕਿਉਂਕਿ ਸਿੱਖ ਕਤਲੇਆਮ ਦੇ ਵਿਚ ਉਨ੍ਹਾਂ ਦੀ ਕਦੀ ਵੀ ਕੋਈ ਸ਼ਮੂਲੀਅਤ ਦਾ ਸਬੂਤ ਨਹੀਂ ਮਿਲਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਵੀ ਪੀੜਤ ਨੇ ਕਦੇ ਵੀ ਗਾਂਧੀ ਪਰਿਵਾਰ 'ਤੇ ਦੋਸ਼ ਨਹੀਂ ਲਾਇਆ। ਗਾਂਧੀਆਂ ਜਾਂ ਸਮੁੱਚੀ ਕਾਂਗਰਸ ਪਾਰਟੀ ਵਿਰੁੱਧ ਕੋਈ ਵੀ ਸਬੂਤ ਲੈ ਕੇ ਅੱਗੇ ਆਉਣ ਦੀ ਸੁਖਬੀਰ ਨੂੰ ਚੁਣੌਤੀ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਖੀ  ਜੇ ਆਉਂਦੀਆਂ ਸੰਸਦ ਚੋਣਾਂ ਵਿਚ ਅਪਣੀ ਤਰਕਸੰਗਤਾ ਨੂੰ ਬਣਾ ਕੇ ਰੱਖਣੀ ਚਾਹੁੰਦਾ ਹੈ ਤਾਂ ਉਸ ਨੂੰ ਅਪਣੇ ਕੁੰਨਬੇ ਨੂੰ ਦਰੁਸਤ ਬਣਾਉਣ 'ਤੇ  ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement