7 ਲੋਕ ਹੋਏ ਜ਼ਖ਼ਮੀ
Nepal Bus Accident: ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੱਧ ਨੇਪਾਲ ਵਿੱਚ ਭਾਰਤੀ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ।
ਇਹ ਹਾਦਸਾ ਸ਼ਨੀਵਾਰ ਨੂੰ ਨੇਪਾਲ ਦੇ ਗੰਡਕੀ ਪ੍ਰਾਂਤ ਵਿੱਚ ਵਾਪਰਿਆ। ਪੁਲਿਸ ਅਨੁਸਾਰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਮਨਕਾਮਨਾ ਮੰਦਰ ਤੋਂ ਵਾਪਸ ਆ ਰਹੀ ਸੀ ਉਦੋਂ ਹੀ ਬੱਸ ਗੋਰਖਾ ਜ਼ਿਲ੍ਹੇ ਵਿੱਚ ਸੜਕ ਤੋਂ ਤਿਲਕ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਅਤੇ ਪੰਜ ਪੁਰਸ਼ ਸ਼ਾਮਲ ਹਨ ਅਤੇ ਇਹ ਸਾਰੇ ਭਾਰਤੀ ਨਾਗਰਿਕ ਹਨ।
ਜ਼ਿਲ੍ਹਾ ਪੁਲਿਸ ਦਫ਼ਤਰ ਦੇ ਮੁਖੀ ਭਰਤ ਬਹਾਦੁਰ ਬੀ.ਕੇ. ਅਨੁਸਾਰ ਪੀੜਤਾਂ ਦੀ ਪਛਾਣ ਮੁਥੂ ਕੁਮਾਰ (58), ਅਨਾਮਾਲਿਕ (58), ਮੀਨਾਕਸ਼ੀ (59), ਸ਼ਿਵਗਾਮੀ (53), ਵਿਜੇਲ (57), ਮੀਨਾ (58) ਅਤੇ ਤਾਮਿਲਾਰਸੀ (60) ਵਜੋਂ ਹੋਈ ਹੈ। ਸੱਤ ਹੋਰ ਜ਼ਖ਼ਮੀ ਯਾਤਰੀਆਂ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
