ਨੀਦਰਲੈਂਡ ’ਚ ਯਹੂਦੀ ਸਕੂਲ ਦੇ ਬਾਹਰ ਧਮਾਕਾ
Published : Mar 14, 2026, 10:55 pm IST
Updated : Mar 14, 2026, 10:55 pm IST
SHARE ARTICLE
ਸਕੂਲ ਦੇ ਬਾਹਰ ਧਮਾਕਾ
ਸਕੂਲ ਦੇ ਬਾਹਰ ਧਮਾਕਾ

ਮੇਅਰ ਨੇ ਹਮਲੇ ਨੂੰ ਯਹੂਦੀ ਭਾਈਚਾਰੇ ਵਿਰੁੱਧ ਕਾਇਰਾਨਾ ਹਿੰਸਾ ਕਰਾਰ ਦਿਤਾ

ਐਮਸਟਰਡਮ: ਨੀਦਰਲੈਂਡ ਦੇ ਐਮਸਟਰਡਮ ’ਚ ਯਹੂਦੀ ਸਕੂਲ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਸ਼ੱਕੀ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਸ਼ਹਿਰ ਦੀ ਮੇਅਰ ਨੇ ਇਸ ਹਮਲੇ ਨੂੰ ਯਹੂਦੀ ਭਾਈਚਾਰੇ ਵਿਰੁੱਧ ਕਾਇਰਾਨਾ ਹਿੰਸਾ ਕਰਾਰ ਦਿੱਤਾ ਹੈ। ਇਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਕਿ ਰਾਜਧਾਨੀ ਦੇ ਬੁਇਟਨਵੈਲਡਰਟ ਇਲਾਕੇ ਵਿੱਚ ਸਥਿਤ ਸਕੂਲ ਦੀ ਬਾਹਰੀ ਕੰਧ ਦੇ ਨੇੜੇ ਰਾਤ ਨੂੰ ਧਮਾਕਾ ਹੋਇਆ, ਜਿਸ ਨਾਲ ਵੱਡਾ ਨੁਕਸਾਨ ਨਹੀਂ ਹੋਇਆ। ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਧਮਾਕਾ ਕਰਨ ਵਾਲੇ ਵਿਅਕਤੀ ਦੀ ਤਸਵੀਰ ਕੈਮਰੇ ਵਿੱਚ ਕੈਦ ਹੋ ਗਈ ਹੈ।

ਐਮਸਟਰਡਮ ਦੀ ਮੇਅਰ ਫੇਮਕੇ ਹਾਲਸੀਮਾ ਨੇ ਬਿਆਨ ਵਿੱਚ ਕਿਹਾ ਕਿ ਸ਼ਹਿਰ ਦੇ ਯਹੂਦੀ ਨਿਵਾਸੀ "ਡਰੇ ਹੋਏ" ਹਨ ਅਤੇ ਉਹ ਤੇਜ਼ੀ ਨਾਲ ਵੱਧ ਰਹੇ ਯਹੂਦੀ-ਵਿਰੋਧੀ ਹਮਲਿਆਂ ਦਾ ਨਿਸ਼ਾਨਾ ਬਣ ਰਹੇ ਹਨ।  ਉਨ੍ਹਾਂ ਨੇ ਕਿਹਾ, "ਇਹ ਅਸਵੀਕਾਰਯੋਗ ਹੈ। ਸਕੂਲ ਉਹ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਬੱਚੇ ਸੁਰੱਖਿਅਤ ਢੰਗ ਨਾਲ ਪੜ੍ਹ ਸਕਣ। ਐਮਸਟਰਡਮ ਉਹ ਸ਼ਹਿਰ ਹੋਣਾ ਚਾਹੀਦਾ ਹੈ ਜਿੱਥੇ ਯਹੂਦੀ ਸੁਰੱਖਿਅਤ ਢੰਗ ਨਾਲ ਰਹਿ ਸਕਣ।"

Location: International

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement