11 ਭਾਰਤੀ ਨਾਗਰਿਕਾਂ ਉਤੇ ਅਮਰੀਕਾ 'ਚ ਵੀਜ਼ਾ ਧੋਖਾਧੜੀ ਦੇ ਦੋਸ਼
Published : Mar 15, 2026, 6:26 am IST
Updated : Mar 15, 2026, 8:19 am IST
SHARE ARTICLE
11 Indian citizens accused of visa fraud in America
11 Indian citizens accused of visa fraud in America

ਮੁਲਜ਼ਮ ਵੱਖੋ-ਵੱਖ ਅਮਰੀਕੀ ਸੂਬਿਆਂ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ।

ਨਿਊਯਾਰਕ: ਅਮਰੀਕੀ ਫੈਡਰਲ ਵਕੀਲਾਂ ਨੇ 11 ਭਾਰਤੀ ਨਾਗਰਿਕਾਂ ਉਤੇ ਵੀਜ਼ਾ ਧੋਖਾਧੜੀ ਦੇ ਦੋਸ਼ ਲਗਾਏ ਹਨ। ਇਹ ਲੋਕ ਅਮਰੀਕਾ ’ਚ ਗੈਰਕਾਨੂੰਨੀ ਤੌਰ ਉਤੇ ਰਹਿ ਰਹੇ ਸਨ ਅਤੇ ਉਨ੍ਹਾਂ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਸੁਪਰਮਾਰਕੀਟਾਂ ਤੇ ਫਾਸਟ ਫੂਡ ਰੈਸਟੋਰੈਂਟਾਂ ’ਚ ਨਕਲੀ ਲੁੱਟਾਂ ਕਰਵਾਈਆਂ ਤਾਂ ਜੋ ਕਰਮਚਾਰੀ ਖ਼ੁਦ ਨੂੰ ਅਪਰਾਧ ਦੇ ਪੀੜਤ ਵਜੋਂ ਦਰਸਾ ਸਕਣ ਅਤੇ ‘ਯੂ ਵੀਜ਼ਾ’ ਲਈ ਅਰਜ਼ੀ ਦੇ ਸਕਣ।

ਜਸਟਿਸ ਡਿਪਾਰਟਮੈਂਟ ਦੇ ਬਿਆਨ ਅਨੁਸਾਰ, ‘‘ਇਹ ਨਕਲੀ ਲੁੱਟਾਂ ਦਾ ਮਕਸਦ ਸੀ ਕਿ ਕਰਮਚਾਰੀ ਕਾਨੂੰਨੀ ਕਾਰਵਾਈ ’ਚ ਸਹਿਯੋਗੀ ਬਣ ਕੇ ਗ੍ਰੀਨ ਕਾਰਡ ਦੀ ਰਾਹਦਾਰੀ ਪ੍ਰਾਪਤ ਕਰ ਸਕਣ।’’ ਇਸ ਮਾਮਲੇ ’ਚ ਜਿਤੇਂਦਰ ਕੁਮਾਰ ਪਟੇਲ (39), ਮਹੇਸ਼ ਕੁਮਾਰ ਪਟੇਲ (36), ਸੰਜੇ ਕੁਮਾਰ ਪਟੇਲ (45), ਦੀਪਿਕਾ ਬੇਨ ਪਟੇਲ (40), ਰਮੇਸ਼ ਭਾਈ ਪਟੇਲ (52), ਅਮਿਤਾ ਬੇਨ ਪਟੇਲ (43), ਰੌਣਕ ਕੁਮਾਰ ਪਟੇਲ (28), ਸੰਗੀਤਾ ਬੇਨ ਪਟੇਲ (36), ਮਿਨਕੇਸ਼ ਪਟੇਲ (42), ਸੋਨਲ ਪਟੇਲ (42) ਅਤੇ ਮਿਤੁਲ ਪਟੇਲ (40) ਵਿਰੁਧ ਵੀਜ਼ਾ ਧੋਖਾਧੜੀ ਦੀ ਸਾਜ਼ਸ਼ ਰਚਣ ਦੇ ਦੋਸ਼ ਲਗਾਏ ਗਏ ਹਨ।

ਇਹ ਸਾਰੇ ਵੱਖੋ-ਵੱਖ ਅਮਰੀਕੀ ਸੂਬਿਆਂ ’ਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਕੁੱਝ ਨੂੰ ਮੈਸਾਚੂਸੇਟਸ ’ਚ ਫੈਡਰਲ ਅਦਾਲਤ ’ਚ ਪੇਸ਼ ਕੀਤਾ ਗਿਆ ਜਦਕਿ ਹੋਰਾਂ ਨੂੰ ਕੈਨਟਕੀ, ਮਿਸੋਰੀ ਅਤੇ ਓਹਾਇਓ ’ਚ ਗਿ੍ਰਫਤਾਰ ਕੀਤਾ ਗਿਆ। ਇਕ ਅਧਿਕਾਰੀ ਨੇ ਕਿਹਾ, “ਇਹ ਲੋਕਾਂ ਨੇ ਪੈਸੇ ਦੇ ਕੇ ਅਪਣੀ ਜਾਂ ਪਰਿਵਾਰਕ ਮੈਂਬਰ ਦੀ ਭੂਮਿਕਾ ‘ਨਕਲੀ ਪੀੜਤ‘ ਵਜੋਂ ਨਿਭਾਈ।’’ ਜੇ ਦੋਸ਼ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜ ਸਾਲ ਤਕ ਦੀ ਕੈਦ, ਤਿੰਨ ਸਾਲ ਦੀ ਨਿਗਰਾਨੀ ਅਤੇ 2.5 ਲੱਖ ਡਾਲਰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।     (ਪੀ.ਟੀ.ਆਈ.)
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement