ਖ਼ਬਰਾਂ |

ਤਾਜ਼ਾ |

ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ
Published : Mar 23, 2026, 8:15 am IST
Updated : Mar 23, 2026, 8:15 am IST
SHARE ARTICLE
photo
photo

23 ਮਾਰਚ ਦਾ ਦਿਹਾੜਾ ਸ਼ਹੀਦ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਨੂੰ ਨਮਨ ਕਰਦਾ ਹੈ

‘‘ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਵਰਸ਼ ਮੇਲੇ, 
ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।’’
23 ਮਾਰਚ ਦਾ ਦਿਹਾੜਾ ਸ਼ਹੀਦ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਨੂੰ ਨਮਨ ਕਰਦਾ ਹੈ ਕਿਉਂਕਿ ਇਸ ਦਿਨ ਭਾਰਤ ਮਾਂ ਦੇ ਇਹ ਤਿੰਨ ਮਹਾਨ ਸਪੂਤ ਆਜ਼ਾਦੀ ਲਈ ਸ਼ਹਾਦਤ ਦਾ ਜਾਮ ਪੀ ਗਏ ਸਨ।

ਇਹ ਸ਼ਹੀਦ, ਅਜਿਹਾ ਭਾਰਤ ਸਿਰਜਣਾ ਚਾਹੁੰਦੇ ਸਨ ਜਿਥੇ ਕੋਈ ਭੇਦਭਾਵ ਨਾ ਹੋਵੇ, ਸਾਰੇ ਸਮਾਨ ਹੋਣ, ਆਪਸ ਵਿਚ ਭਾਈਚਾਰਕ ਸਾਂਝ ਹੋਵੇ ਤੇ ਫ਼ਿਰਕਾਪ੍ਰਸਤੀ ਕੋਹਾਂ ਦੂਰ ਹੋਵੇ ਪਰੰਤੂ ਹੋਇਆ ਸਭ ਕੁੱਝ ਉਲਟ। ਉਨ੍ਹਾਂ ਨੇ ਜੋ ਸੁਪਨਾ ਵੇਖਿਆ ਉਸ ਦੇ ਤਾਂ ਅਸੀਂ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੇ। ਅਸੀਂ ਨਿੱਜੀ ਮੁਨਾਫ਼ਿਆਂ ਲਈ ਲੋਕਤੰਤਰ ਦਾ ਗਲਾ ਘੁੱਟਣ ਲਈ ਇਕ ਮਿੰਟ ਲਾਉਂਦੇ ਹਾਂ। ਅਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਤੁਰੇ ਸਮਾਜਿਕ ਕਾਰਕੁੰਨਾ ਨੂੰ ਸੱਤਾ ਦਾ ਰੁਤਬਾ ਦਿਖਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਜਿਹੜਾ ਨਹੀਂ ਦੱਬਦਾ ਉਸ ਨੂੰ ਦੇਸ਼ ਧ੍ਰੋਹੀ ਦਾ ਖ਼ਿਤਾਬ ਦੇ ਕੇ ਜੇਲ੍ਹ ਵਿਚ ਡੱਕ ਦਿਤਾ ਜਾਂਦਾ ਹੈ। ਬਲਾਤਕਾਰੀ ਅਤੇ ਕਤਲ ਦੇ ਕੇਸਾਂ ਵਿਚ ਨਾਮਜ਼ਦ ਵਿਅਕਤੀਆਂ ਨੂੰ ਅਪਣੇ ਨਿੱਜੀ ਫ਼ਾਇਦਿਆਂ ਲਈ ਹਾਕਮ ਵਾਰ ਵਾਰ ਪੈਰੋਲ ਦਿੰਦੇ ਹਨ ਜਦਕਿ ਸਮਾਜਿਕ ਕਾਰਕੁੰਨਾ ਦੀ ਸਜ਼ਾ ਹੋਰ ਮਜ਼ਬੂਤ ਕਰ ਦਿਤੀ ਜਾਂਦੀ ਹੈ। ਸ਼ਹੀਦ ਭਗਤ ਸਿੰਘ ਕੇਵਲ ਉਹ ਨਹੀਂ ਜਿਸ ਦੇ ਹੱਥ ਵਿਚ ਪਿਸਤੌਲ ਹੈ ਸਗੋਂ ਭਗਤ ਸਿੰਘ ਉਹ ਵੀ ਹੈ ਜਿਸ ਦੇ ਹੱਥ ਵਿਚ ਕਿਤਾਬ ਸੀ। ਉਹ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸੀ ਕਿਉਂਕਿ ਭਗਤ ਸਿੰਘ ਨੂੰ ਇਸ ਦੀ ਗਹਿਰੀ ਸਮਝ ਸੀ ਕਿ ਕ੍ਰਾਂਤੀ ਵਿਚਾਰਾਂ ਨਾਲ ਆਉਂਦੀ ਹੈ ਤੇ ਵਿਚਾਰਾਂ ਨੂੰ ਪੈਦਾ ਕਰਨ ਵਿਚ ਕਿਤਾਬਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।

ਸ਼ਹੀਦ ਭਗਤ ਸਿੰਘ ਦਾ ਇਹ ਕਥਨ ਵਿਸ਼ਵ ਪ੍ਰਸਿੱਧ ਹੈ - ‘‘ਤੁਸੀਂ ਮੇਰੇ ਸ਼ਰੀਰ ਨੂੰ ਤਾਂ ਸਾੜ ਸਕਦੇ ਹੋ ਪਰੰਤੂ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ।’’
ਜੇਕਰ ਅਸੀਂ ਸੱਚਮੁੱਚ ਅਪਣੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਦੀਆਂ ਫ਼ੋਟੋਆਂ ਨੂੰ ਸਿਜਦੇ ਕਰਨ ਦੀ ਥਾਂ ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇਣਾ ਚਾਹੀਦਾ ਹੈ। ਅਜਿਹਾ ਕਰ ਕੇ ਹੀ ਉਨ੍ਹਾਂ ਦੇ ਸੁਪਨਿਆਂ ਨੂੰ ਸੱਚ ਕਰਨ ਵਲ ਵਧਿਆ ਜਾ ਸਕਦਾ ਹੈ ਤੇ ਉਨ੍ਹਾਂ ਸਾਰਿਆਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਾਡੇ ਸਾਰਿਆਂ ਵਲੋਂ ਸੱਚੀ ਸ਼ਰਧਾਂਜਲੀ ਵੀ ਹੋਵੇਗੀ।
-ਰਜਵਿੰਦਰ ਪਾਲ ਸ਼ਰਮਾ (ਮੋ. 7087367969)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement