ਖ਼ਬਰਾਂ |

ਤਾਜ਼ਾ |

ਘਰ ਦੀ ਰਸੋਈ ਵਿਚ ਬਣਾਉ ਖੁੰਬਾਂ ਵਾਲੇ ਚੌਲ
Published : Dec 9, 2024, 6:58 am IST
Updated : Dec 9, 2024, 7:41 am IST
SHARE ARTICLE
Make mushroom rice at home
Make mushroom rice at home

ਖਾਣ ਵਿਚ ਹੁੰਦੇ ਬਹੁਤ ਸਵਾਦ

ਸਮੱਗਰੀ : 3 ਕੱਪ ਉਬਲੇ ਹੋਏ ਚੌਲ, 200 ਗ੍ਰਾਮ ਖੁੰਬਾਂ, ਅੱਧਾ ਨਿੰਬੂ ਦਾ ਰਸ, 3 ਚੱਮਚ ਜ਼ੀਰਾ, ਲੱਸਣ ਸੁਆਦ ਅਨੁਸਾਰ, 2 ਹਰੇ ਪਿਆਜ਼, 2-3 ਲੌਂਗ, 2 ਮੋਟੀ ਇਲਾਇਚੀ ਦੇ ਬੀਜ, ਅੱਧਾ ਚੱਮਚ ਲਾਲ ਮਿਰਚ ਪਾਊਡਰ, ਅੱਧਾ ਚੱਮਚ ਗਰਮ ਮਸਾਲਾ ਪਾਊਡਰ, ਲੂਣ ਸੁਆਦ ਅਨੁਸਾਰ।

ਬਣਾਉਣ ਦਾ ਢੰਗ : ਖੁੰਬਾਂ ਨੂੰ ਟੁਕੜਿਆਂ ’ਚ ਕੱਟ ਲਉ। ਇਕ ਕੱਪ ਪਾਣੀ ਵਿਚ ਇਕ ਚੱਮਚ ਨਿੰਬੂ ਦਾ ਰਸ ਅਤੇ ਇਕ ਚੱਮਚ ਲੂਣ ਪਾ ਕੇ ਉਬਾਲੋ। ਜਦ ਪਾਣੀ ਉਬਲ ਜਾਏ ਤਾਂ ਅੱਗ ਤੋਂ ਉਤਾਰ ਕੇ ਉਸ ਵਿਚ ਖੁੰਬਾਂ ਪਾ ਕੇ ਰੱਖ ਦਿਉ। 

ਇਕ ਕੜਾਹੀ ਵਿਚ ਤੇਲ ਗਰਮ ਕਰੋ। ਜਦ ਤੇਲ ਗਰਮ ਹੋ ਜਾਏ ਤਾਂ ਉਸ ਵਿਚ ਜ਼ੀਰਾ ਪਾ ਦਿਉ। ਉਸ ਤੋਂ ਬਾਅਦ ਲੱਸਣ ਭੁੰਨ ਲਉ। ਉਸ ਤੋਂ ਬਾਅਦ ਪਿਆਜ਼ਾਂ ਦਾ ਚਿੱਟਾ ਅਤੇ ਹਲਕਾ ਹਰਾ ਭਾਗ ਪਾ ਦਿਉ ਅਤੇ ਨਰਮ ਹੋਣ ਤਕ ਪਕਾਉ। ਖੰੁਬਾਂ ਨੂੰ ਪਾਣੀ ’ਚੋਂ ਕੱਢ ਕੇ ਪਿਆਜ਼ ਵਿਚ ਪਾ ਦਿਉ। 4-5 ਮਿੰਟ ਤਕ ਤਲੋ, ਜਦ ਤਕ ਕਿ ਇਹ ਭੂਰੇ ਰੰਗ ਦਾ ਨਾ ਹੋ ਜਾਏ। ਹੁਣ ਇਸ ਵਿਚ ਲੱਸਣ, ਇਲਾਇਚੀ ਪਾਊਡਰ, ਅੱਧਾ ਚੱਮਚ ਲਾਲ ਮਿਰਚ ਪਾਊਡਰ, ਅੱਧਾ ਚੱਮਚ ਗਰਮ ਮਸਾਲਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਉ। ਉਬਲੇ ਹੋਏ ਚੌਲ ਪਾ ਕੇ ਸੁਆਦ ਅਨੁਸਾਰ ਲੂਣ ਛਿੜਕ ਕੇ 2-3 ਮਿੰਟ ਤਕ ਭੁੰਨੋ। ਹੁਣ ਪਿਆਜ਼ਾਂ ਦਾ ਜ਼ਿਆਦਾ ਹਰਾ ਭਾਗ ਇਸ ਵਿਚ ਪਾ ਕੇ ਮਿਲਾਉ। ਨਿੰਬੂ ਦਾ ਰਸ ਪਾ ਕੇ ਥੋੜੀ ਦੇਰ ਹੋਰ ਤਲੋ ਅਤੇ ਹੁਣ ਗਰਮਾ ਗਰਮ ਪਰੋਸੋ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM
Advertisement