ਬ੍ਰਾਜ਼ੀਲ : ਜੇਲ 'ਚ ਲੱਗੀ ਅੱਗ, 9 ਮੌਤਾਂ
Published : May 27, 2018, 4:45 am IST
Updated : May 27, 2018, 4:45 am IST
SHARE ARTICLE
Fire Brigade Controlling Fire
Fire Brigade Controlling Fire

ਬ੍ਰਾਜ਼ੀਲ ਦੇ ਗੋਈਨੀਆ ਸ਼ਹਿਰ 'ਚ ਸਥਿਤ ਇਕ ਜੇਲ ਵਿਚ ਸ਼ਰਾਰਤੀ ਤੱਤਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿਤੀ। ਇਸ ਤੋਂ ਬਾਅਦ ਉਥੇ ਲੱਗੀ ਅੱਗ ਨਾਲ 9 ਨਾਬਾਲਗ਼ਾਂ ...

ਬ੍ਰਾਜ਼ੀਲ ਦੇ ਗੋਈਨੀਆ ਸ਼ਹਿਰ 'ਚ ਸਥਿਤ ਇਕ ਜੇਲ ਵਿਚ ਸ਼ਰਾਰਤੀ ਤੱਤਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿਤੀ। ਇਸ ਤੋਂ ਬਾਅਦ ਉਥੇ ਲੱਗੀ ਅੱਗ ਨਾਲ 9 ਨਾਬਾਲਗ਼ਾਂ ਦੀ ਮੌਤ ਹੋ ਗਈ।ਅਧਿਕਾਰੀਆਂ ਨੇ ਦਸਿਆ ਕਿ ਜੇਲ 'ਚ 13 ਤੋਂ 17 ਸਾਲ ਦੇ ਨਾਬਾਲਗ਼ਾਂ ਨੂੰ ਅਸਥਾਈ ਤੌਰ 'ਤੇ ਰਖਿਆ ਜਾਂਦਾ ਹੈ। ਗੋਏਸ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਕੀਲ ਗਿਲੀਸ ਸਬੈਸਿਟਅਨ ਗੋਮਜ਼ ਨੇ ਦਸਿਆ ਕਿ ਇਹ ਦੰਗਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਅਧਿਕਾਰੀ ਕੁੱਝ ਕੈਦੀਆਂ ਨੂੰ ਇਕ ਕੋਠੜੀ ਵਿਚੋਂ ਦੂਜੀ ਕੋਠੜੀ ਵਿਚ ਟਰਾਂਸਫ਼ਰ ਕਰ ਰਹੇ ਸਨ।

ਗੋਮਜ਼ ਨਾਬਾਲਗ਼ਾਂ ਦੇ ਪਰਵਾਰ ਵਾਲਿਆਂ ਨਾਲ ਸੰਪਕਰ 'ਚ ਹਨ ਅਤੇ ਉਨ੍ਹਾਂ ਦਸਿਆ ਕਿ ਇਸ ਜੇਲ ਦੀ ਸਮਰੱਥਾ ਸਿਰਫ਼ 50 ਲੋਕਾਂ ਦੀ ਹੈ, ਪਰ ਇਸ 'ਚ 80-90 ਲੋਕਾਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ, ''ਕੋਠੜੀਆਂ ਛੋਟੀਆਂ ਹਨ, ਇਨ੍ਹਾਂ ਵਿਚ ਸਮਰਥਾ ਤੋਂ ਵੱਧ ਕੈਦੀਆਂ ਨੂੰ ਰਖਿਆ ਗਿਆ ਹੈ ਅਤੇ ਇਥੇ ਕਰਮਚਾਰੀਆਂ ਦੀ ਵੀ ਭਾਰੀ ਕਮੀ ਹੈ।'' ਸਰਕਾਰ ਨੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement