ਬਰਾਜੀਲ ਦੀ ਜੇਲ੍ਹ ਵਿਚ ਲੱਗੀ ਅੱਗ, ਨੌਂ ਨਾਬਾਲਿਗਾਂ ਦੀ ਮੌਤ
Published : May 26, 2018, 12:58 pm IST
Updated : May 26, 2018, 12:58 pm IST
SHARE ARTICLE
fire
fire

ਬ੍ਰਾਜ਼ੀਲ ਦੇ ਗੋਇਨਿਆ ਸ਼ਹਿਰ ਵਿਚ ਸਥਿਤ ਇਕ ਜੇਲ੍ਹ ਵਿਚ ਸ਼ਰਾਰਤੀ ਅਨਸਰਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿੱਤੀ| ਇਸਦੇ.......

ਰਿਓ ਡੀ ਜੀਨੇਰਿਓ, 26 ਮਈ (ਏਜੰਸੀ) : ਬ੍ਰਾਜ਼ੀਲ ਦੇ ਗੋਇਨਿਆ ਸ਼ਹਿਰ ਵਿਚ ਸਥਿਤ ਇਕ ਜੇਲ੍ਹ ਵਿਚ ਸ਼ਰਾਰਤੀ ਅਨਸਰਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿੱਤੀ| ਇਸਦੇ ਬਾਅਦ ਉੱਥੇ ਲੱਗੀ ਅੱਗ ਵਿਚ ਨੌਂ ਨਾਬਾਲਿਗਾਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਵਿਚ 13 ਤੋਂ 17 ਸਾਲਾਂ ਦੇ ਨਾਬਾਲਿਗਾਂ ਨੂੰ ਅਸਥਾਈ ਤੌਰ ਉੱਤੇ ਰੱਖਿਆ ਜਾਂਦਾ ਹੈ| ਗੋਏਸ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਕੀਲ ਗਿਲੀਸ ਸਬੈਸਟਿਅਨ ਗੋੰਮਜ ਨੇ ਦੱਸਿਆ ਕਿ ਇਹ ਦੰਗਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਅਧਿਕਾਰੀ ਕੁੱਝ ਕੈਦੀਆਂ ਨੂੰ ਇਕ ਕੋਠੜੀ ਤੋਂ ਦੂਜੀ ਕੋਠੜੀ ਵਿਚ ਤਬਾਦਲਾ ਕਰ ਰਹੇ ਸਨ | 

FireFireਗੌਮਜ ਨੇ ਦੱਸਿਆ ਕਿ ਇਸ ਜੇਲ੍ਹ ਦੀ ਸਮਰੱਥਾ ਕੇਵਲ 50 ਲੋਕਾਂ ਦੀ ਹੈ ਪਰ ਇਸ ਵਿਚ 80-90 ਲੋਕਾਂ ਨੂੰ ਰੱਖਿਆ ਜਾਂਦਾ ਹੈ| ਉਨ੍ਹਾਂ ਨੇ ਕਿਹਾ ਕਿ ਕੋਠਰੀਆਂ ਛੋਟੀਆਂ ਹਨ, ਇਹਨਾਂ ਵਿਚ ਜ਼ਿਆਦਾ ਕੈਦੀਆਂ ਨੂੰ ਰੱਖਿਆ ਗਿਆ ਹੈ ਅਤੇ ਇੱਥੇ ਕਰਮਚਾਰੀਆਂ ਦੀ ਵੀ ਭਾਰੀ ਕਮੀ ਹੈ| ਗੋੰਮਜ ਨਾਬਾਲਿਗਾਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਹਨ| ਸਰਕਾਰ ਨੇ ਮਾਮਲੇ ਦੀ ਜਾਂਚ ਕਰਾਉਣ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ|

Location: Brazil, Rio de Janeiro

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement