ਤੇਲ ਦੀਆਂ ਕੀਮਤਾਂ ਨੂੰ ਫਿਰ ਲੱਗੀ ਅੱਗ
Published : May 26, 2018, 1:23 pm IST
Updated : May 26, 2018, 1:23 pm IST
SHARE ARTICLE
Petrol Price rising again
Petrol Price rising again

ਪਟਰੌਲ-ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ 13ਵੇਂ ਦਿਨ ਵੀ ਵਧ ਗਈਆਂ।

ਨਵੀਂ ਦਿੱਲੀ, 26 ਮਈ : ਪਟਰੌਲ-ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ 13ਵੇਂ ਦਿਨ ਵੀ ਵਧ ਗਈਆਂ। ਸਨਿਚਰਵਾਰ ਜਦੋਂ ਹੀ ਲੋਕਾਂ ਨੇ ਪਟਰੌਲ ਪੰਪਾਂ ਦਾ ਮੂੰਹ ਦੇਖਿਆ ਤਾਂ ਉਨ੍ਹਾਂ ਨੂੰ ਪਟਰੌਲ-ਡੀਜ਼ਲ ਬੀਤੇ ਦਿਨ ਨਾਲੋਂ ਮਹਿੰਗਾ ਮਿਲਿਆ ਤਾਂ ਲੋਕਾਂ ਨੂੰ ਪਤਾ ਲਗਿਆ ਕਿ ਤੇਲ ਦੇ ਭਾਅ ਨੂੰ ਲੱਗੀ ਅੱਗ ਅਜੇ ਤਕ ਬੁਝੀ ਨਹੀਂ। ਅੱਜ ਪਟਰੌਲ ਦੀ ਕੀਮਤ ਵਿਚ 14 ਪੈਸੇ ਤੇ ਡੀਜ਼ਲ ਦੀ ਕੀਮਤ 'ਚ 15 ਪੈਸੇ ਦਾ ਵਾਧਾ ਹੋਇਆ।

Petrol Price RisePetrol Price Riseਇਸ ਤਰ੍ਹਾਂ ਦਿੱਲੀ ਵਿਚ ਪਟਰੌਲ 77.97 ਰੁਪਏ ਤੇ ਡੀਜ਼ਲ 68.90 ਰੁਪਏ ਹੋ ਗਿਆ। ਇਹ ਵਾਧਾ ਕਰਨਾਟਕ ਚੋਣਾਂ ਤੋਂ ਬਾਅਦ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਮੁੰਬਈ ਵਿਚ ਪਟਰੌਲ 85.78 ਰੁਪਏ ਅਤੇ ਡੀਜ਼ਲ 73.36 ਰੁਪਏ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 13 ਦਿਨਾਂ 'ਚ ਪਟਰੌਲ ਦੀ ਕੀਮਤ 3.52 ਰੁਪਏ ਅਤੇ ਡੀਜ਼ਲ ਦੀ ਕੀਮਤ 3.12 ਰੁਪਏ ਵਧੀ ਹੈ।

Petrol Price RisePetrol Price Riseਦੂਜੇ ਪਾਸੇ ਤੇਲ ਦੀਆਂ ਕੀਮਤਾਂ ਦਾ ਮੁੱਦਾ ਦੇਸ਼ ਵਿਆਪੀ ਬਣਦਾ ਜਾ ਰਿਹਾ ਹੈ। ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਪਟਰੌਲੀਅਮ ਪਦਾਰਥਾਂ ਨੂੰ ਵੀ ਜੀਐਸਟੀ ਦੇ ਹੇਠਾਂ ਲਿਆਉਦ ਦੀ ਮੰਗ ਵਧਣ ਲੱਗ ਪਈ ਹੈ। ਕਈ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੇਲ ਪਦਾਰਥਾਂ ਨੂੰ ਜੀਐਸਟੀ ਅਧੀਲ ਲਿਆਂਦਾ ਜਾਵੇ ਤਾਂ ਪਟਰੌਲ ਦੀ ਕੀਮਤ 25 ਰੁਪਏ ਤਕ ਘਟ ਸਕਦੀ ਹੈ। (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement