ਲੀ ਚੋਂਗ ਨੇ ਕੈਂਸਰ ਵਿਰੁਧ ਜਿੱਤੀ ਜੰਗ, ਖੇਡ ਦੇ ਮੈਦਾਨ 'ਚ ਅਜੇ ਵਾਪਸੀ ਨਹੀਂ
Published : Dec 11, 2018, 1:37 pm IST
Updated : Dec 11, 2018, 1:37 pm IST
SHARE ARTICLE
Lee Chong
Lee Chong

ਦੁਨੀਆ ਦੇ ਦਿੱਗਜ ਬੈਡਮਿੰਟਨ ਖਿਡਾਰੀ ਮਲੇਸ਼ੀਆ ਦੇ ਲੀ ਚੋਂਗ ਵੇਈ ਕੈਂਸਰ ਵਿਰੁਧ ਤਾਂ ਜੰਗ ਜਿੱਤ ਲਈ ਹੈ ਪਰ ਮੈਦਾਨ 'ਤੇ ਵਾਪਸੀ ਲਈ ਉਨ੍ਹਾਂ ਨੂੰ ਅਜੇ...

ਨਵੀਂ ਦਿੱਲੀ, 11 ਦਸੰਬਰ : ਦੁਨੀਆ ਦੇ ਦਿੱਗਜ ਬੈਡਮਿੰਟਨ ਖਿਡਾਰੀ ਮਲੇਸ਼ੀਆ ਦੇ ਲੀ ਚੋਂਗ ਵੇਈ ਕੈਂਸਰ ਵਿਰੁਧ ਤਾਂ ਜੰਗ ਜਿੱਤ ਲਈ ਹੈ ਪਰ ਮੈਦਾਨ 'ਤੇ ਵਾਪਸੀ ਲਈ ਉਨ੍ਹਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਨੱਕ ਦੇ ਕੈਂਸਰ ਕਾਰਨ ਲੰਮੇ ਸਮੇਂ ਤੋਂ ਕੋਰਟ ਤੋਂ ਦੂਰ ਚੱਲ ਰਹੇ ਚੋਂਗ ਵੇਈ ਤਾਈਵਾਨ ਦੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਟ੍ਰੈਨਿੰਗ ਸ਼ੁਰੂ ਕਰਨਗੇ। ਪਹਿਲਾਂ ਖ਼ਬਰ ਆ ਰਹੀ ਸੀ ਕਿ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਚੋਂਗ ਵੇਈ ਇਸ ਮਹੀਨੇ 'ਚ ਅਭਿਆਸ ਸ਼ੁਰੂ ਕਰ ਸਕਦੇ ਹਨ, ਪਰ ਹੁਣ ਉਹ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਕੋਰਟ 'ਤੇ ਵਾਪਸੀ ਕਰਣਗੇ।

ਤਿੰਨ ਵਾਰ ਦੇ ਓਲੰਪਿਕ ਚਾਂਦੀ ਤਮਗ਼ਾ ਜੇਤੂ ਚੋਂਗ ਵੇਈ ਨੂੰ ਕੁਝ ਮਹੀਨੇ ਪਹਿਲਾਂ ਹੀ ਸ਼ੁਰੂਆਤੀ ਚੋਣ 'ਚ ਨੱਕ ਦੇ ਕੈਂਸਰ ਦਾ ਪਤਾ ਲੱਗ ਗਿਆ ਸੀ, ਜਿਸਦਾ ਇਲਾਜ਼ ਤਾਈਵਾਨ 'ਚ ਪ੍ਰੋਟੋਨ ਥੈਰੇਪੀ ਅਤੇ ਕੀਮੋਥੈਰੇਪੀ ਨਾਲ ਹੋ ਰਿਹਾ ਹੈ। ਲੀ ਨੇ ਕਿਹਾ ਕਿ ਮੈਂ ਇਸ ਮਹੀਨੇ ਦੇ ਆਖਰੀ 'ਚ ਤਾਈਵਾਨ ਜਾ ਕੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਫੈਸਲਾ ਕਰਾਂਗਾ ਕਿ ਕੀ ਕਰਨਾ ਹੈ। ਉਨ੍ਹਾਂ ਨੇ ਮੈਨੂੰ ਜਲਦਬਾਜ਼ੀ ਕਰਨ ਤੋਂ ਮਨ੍ਹਾਂ ਕੀਤਾ ਹੈ ਕਿਉਂਕਿ ਇਹ ਸੱਟ ਨਹੀਂ ਹੈ। ਇਸ ਤੋਂ ਉਭਰਨ 'ਚ ਸਮਾਂ ਲੱਗਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement