ਲੰਗਰ ਪ੍ਰਥਾ ਤੋਂ ਪ੍ਰਭਾਵਤ ਹੋਇਆ ਚੀਨੀ ਨਾਗਰਿਕ, ਪੈਟ ਚਿਓਂਗ ਤੋਂ ਬਣਿਆ ਪੈਟ ਸਿੰਘ ਚਿਓਂਗ
Published : Dec 8, 2018, 12:18 pm IST
Updated : Dec 8, 2018, 12:18 pm IST
SHARE ARTICLE
ਚੀਨੀ ਨਾਗਰਿਕ
ਚੀਨੀ ਨਾਗਰਿਕ

ਬਾਬੇ ਨਾਨਕ ਦੀ ਲੰਗਰ ਪ੍ਰਥਾ ਤੋਂ ਇਹ ਚੀਨੀ ਵਿਅਕਤੀ ਪੈਟ ਚਿਓਂਗ ਇੰਨਾ ਜ਼ਿਆਦਾ ਪ੍ਰਭਾਵਤ ਹੋਇਆ ਕਿ ਇਸ ਨੇ ਸਿੱਖ ਧਰਮ ਅਪਣਾ ਕੇ ਅਪਣਾ...

ਨਵੀਂ ਦਿੱਲੀ (ਭਾਸ਼ਾ) : ਬਾਬੇ ਨਾਨਕ ਦੀ ਲੰਗਰ ਪ੍ਰਥਾ ਤੋਂ ਇਹ ਚੀਨੀ ਵਿਅਕਤੀ ਪੈਟ ਚਿਓਂਗ ਇੰਨਾ ਜ਼ਿਆਦਾ ਪ੍ਰਭਾਵਤ ਹੋਇਆ ਕਿ ਇਸ ਨੇ ਸਿੱਖ ਧਰਮ ਅਪਣਾ ਕੇ ਅਪਣਾ ਨਾਮ ਪੈਟ ਸਿੰਘ ਚਿਓਂਗ ਰੱਖ ਲਿਆ। ਕੈਨੇਡਾ ਵਿਚ ਰਹਿ ਰਹੇ ਪੈਟ ਸਿੰਘ ਦਾ ਕਹਿਣਾ ਹੈ ਕਿ ਕਰੀਬ ਚਾਰ ਸਾਲ ਪਹਿਲਾਂ ਇਕ ਦਿਨ ਉਹ ਗੁਰਦੁਆਰਾ ਸਾਹਿਬ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੇ ਲੋਕਾਂ ਦੀ ਲਾਈਨ ਲੱਗੀ ਦੇਖੀ। ਜਦੋਂ ਉਸ ਨੇ ਅੱਗੇ ਜਾ ਕੇ ਦੇਖਿਆ ਤਾਂ ਕੁੱਝ ਸਿੱਖ ਲੋਕ ਸਿਰ 'ਤੇ ਪਟਕਾ ਬੰਨ੍ਹ ਕੇ ਲੋਕਾਂ ਨੂੰ ਲੰਗਰ ਵੰਡ ਰਹੇ ਸਨ। ਜਿਸ ਤੋਂ ਉਹ ਕਾਫ਼ੀ ਪ੍ਰਭਾਵਤ ਹੋਇਆ ਅਤੇ ਖ਼ੁਦ ਵੀ ਸੇਵਾ ਕਰਨ ਲੱਗ ਪਿਆ।

ਚੀਨੀ ਨਾਗਰਿਕਚੀਨੀ ਨਾਗਰਿਕ

ਇਸ ਤੋਂ ਬਾਅਦ ਉਹ ਹਰ ਐਤਵਾਰ ਗੁਰਦੁਆਰਾ ਸਾਹਿਬ ਆਉਂਦਾ ਅਤੇ ਸੇਵਾ ਕਰਦਾ। ਸਿੱਖੀ ਤੋਂ ਪ੍ਰਭਾਵਤ ਹੋ ਕੇ ਫਿਰ ਉਸ ਨੇ ਮੀਟ ਖਾਣਾ ਛੱਡ ਦਿਤਾ ਅਤੇ ਸ਼ਾਕਾਹਾਰੀ ਬਣ ਗਿਆ, ਸਿਰ 'ਤੇ ਦਸਤਾਰ ਸਜਾਉਣੀ ਵੀ ਸ਼ੁਰੂ ਕਰ ਦਿਤੀ। ਉਸ ਨੇ ਹੋਰਨਾਂ ਸਿੱਖ ਭਰਾਵਾਂ ਤੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਉਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਕਾਗਜ਼ਾਂ ਵਿਚ ਵੀ ਅਪਣਾ ਨਾਮ ਚੇਂਜ ਕਰਵਾ ਲਵੇਗਾ ਅਤੇ ਅੰਮ੍ਰਿਤ ਛਕ ਕੇ ਗੁਰੂ ਦਾ ਸਿੱਖ ਸਜੇਗਾ, ਭਾਵੇਂ ਕਿ ਉਸ ਨੂੰ ਪੰਜਾਬੀ ਭਾਸ਼ਾ ਬੋਲਣੀ ਨਹੀਂ ਆਉਂਦੀ।

ਚੀਨੀ ਨਾਗਰਿਕਚੀਨੀ ਨਾਗਰਿਕ

ਪਰ ਉਹ 'ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਚੰਗੀ ਤਰ੍ਹਾਂ ਆਖ ਲੈਂਦਾ ਹੈ। ਪੈਟ ਸਿੰਘ ਦਾ ਕਹਿਣਾ ਹੈ ਕਿ ਸ਼ੁਰੂ ਸ਼ੁਰੂ ਵਿਚ ਉਸ ਨੂੰ ਕਾਫ਼ੀ ਮੁਸ਼ਕਲ ਹੋਈ ਸੀ ਕਿਉਂਕਿ ਉਸ ਦੇ ਪਰਵਾਰ ਵੀ ਉਸ ਦੀ ਨਵੀਂ ਦਿਖ ਦੇ ਵਿਰੁਧ ਸੀ। ਕੁੱਝ ਹੋਰ ਲੋਕਾਂ ਨੇ ਵੀ ਵਿਰੋਧ ਕੀਤਾ ਕਿ ਉਹ ਚਾਈਨੀ ਹੈ, ਪਰ ਬਾਅਦ ਵਿਚ ਸਭ ਠੀਕ ਹੋ ਗਿਆ। ਪੈਟ ਦਾ ਕਹਿਣੈ ਕਿ ਹੁਣ ਉਹ ਬਾਬੇ ਨਾਨਕ ਦੇ ਫਲਸਫ਼ੇ ਨਾਲ ਜੁੜ ਕੇ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ ਅਤੇ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਲੋਕਾਂ ਵਿਚ ਫੈਲਾਅ ਰਿਹਾ ਹੈ। 

ਚੀਨੀ ਨਾਗਰਿਕਚੀਨੀ ਨਾਗਰਿਕ

ਪੈਟ ਸਿੰਘ ਚਿਓਂਗ ਦਾ ਕਹਿਣਾ ਹੈ ਕਿ ਸਿੱਖੀ ਇਕ ਤੋਹਫ਼ਾ ਹੈ, ਜੋ ਉਸ 'ਤੇ ਬਖ਼ਸ਼ਿਸ਼ ਹੋਈ ਹੈ। ਉਸ ਦਾ ਕਹਿਣੈ ਕਿ ਸਿੱਖੀ ਨਾਲ ਜੁੜ ਕੇ ਉਸ ਦਾ ਮਨ ਖ਼ੁਸ਼ੀ ਅਤੇ ਭਰੋਸੇ ਨਾਲ ਭਰ ਗਿਆ ਹੈ। ਉਸ ਨੂੰ ਹੋਰ ਕੁੱਝ ਨਹੀਂ ਚਾਹੀਦਾ, ਦਸ ਦਈਏ ਕਿ ਬਾਬੇ ਨਾਨਕ ਦੀ ਲੰਗਰ ਪ੍ਰਥਾ ਤੋਂ ਪ੍ਰਭਾਵਤ ਹੋ ਕੇ ਹੋਰ ਵੀ ਬਹੁਤ ਸਾਰੇ ਗੋਰੇ ਲੋਕ ਸਿੱਖੀ ਵਿਚ ਸ਼ਾਮਲ ਹੋ ਚੁੱਕੇ ਹਨ ਜੋ ਸਿੱਖੀ ਸਰੂਪ ਧਾਰ ਕੇ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement