ਤਿਉਹਾਰੀ ਸੀਜ਼ਨ ਆਉਣ ਨਾਲ ਮਹਿੰਗੀ ਹੋ ਸਕਦੀ ਹੈ ਚੀਨੀ
Published : Oct 6, 2017, 1:10 pm IST
Updated : Oct 6, 2017, 7:40 am IST
SHARE ARTICLE

ਨਵੀਂ ਦਿੱਲੀ: ਤਿਉਹਾਰੀ ਸੀਜ਼ਨ ਆਉਣ ਨਾਲ ਖੰਡ ਮਹਿੰਗੀ ਹੋ ਸਕਦੀ ਹੈ। ਮੁੰਬਈ 'ਚ ਇਸ ਦਾ ਪਰਚੂਨ ਮੁੱਲ 48 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ, ਇੰਡਸਟਰੀ ਦੇ ਦਾਅਵੇ ਦੇ ਬਾਵਜੂਦ ਖੰਡ ਮਿੱਲਾਂ 'ਚ ਪਿੜਾਈ ਦਾ ਕੰਮ ਪੂਰੀ ਤਰ੍ਹਾਂ ਨਾਲ ਸ਼ੁਰੂ ਨਹੀਂ ਹੋ ਸਕਿਆ। ਅਗਸਤ 'ਚ ਇੰਡਸਟਰੀ ਨੇ ਬਕਾਇਦਾ ਸਰਕਾਰ ਨੂੰ ਅਕਤੂਬਰ 'ਚ 8 ਲੱਖ ਟਨ ਖੰਡ ਉਤਪਾਦਨ ਹੋਣ ਦਾ ਦਾਅਵਾ ਕੀਤਾ ਸੀ ਪਰ ਇਸ ਮਹੀਨੇ ਮੁਸ਼ਕਿਲ ਨਾਲ 3.5 ਲੱਖ ਟਨ ਹੀ ਖੰਡ ਉਤਪਾਦਨ ਸੰਭਵ ਹੁੰਦਾ ਦਿਸ ਰਿਹਾ ਹੈ। 

ਹਾਲਾਂਕਿ ਇਸ ਪੂਰੇ ਸੀਜ਼ਨ ਦੌਰਾਨ ਖੰਡ ਦਾ ਉਤਪਾਦਨ ਵਧਣ ਦਾ ਅੰਦਾਜ਼ਾ ਹੈ ਪਰ ਮਿੱਲਾਂ 'ਚ ਹੋ ਰਹੀ ਦੇਰੀ ਨਾਲ ਥੋੜ੍ਹੇ ਸਮੇਂ ਲਈ ਖੰਡ ਮਹਿੰਗੀ ਹੋਣ ਦਾ ਖਦਸ਼ਾ ਵੱਧ ਗਿਆ ਹੈ। ਦੇਸ਼ ਦੀਆਂ ਖੰਡ ਮਿੱਲਾਂ ਨੇ ਅਕਤੂਬਰ 'ਚ ਜਿੰਨੀ ਖੰਡ ਦੇ ਉਤਪਾਦਨ ਦਾ ਭਰੋਸਾ ਦਿੱਤਾ ਸੀ, ਉਸ ਦਾ 40 ਫੀਸਦੀ ਉਤਪਾਦਨ ਹੀ ਹੋਣ ਦੇ ਆਸਾਰ ਹਨ। ਖੰਡ ਇੰਡਸਟਰੀ ਨੇ ਪਹਿਲਾਂ ਵਧਾ-ਚੜ੍ਹਾ ਕੇ ਅੰਕੜੇ ਪੇਸ਼ ਕੀਤੇ ਸਨ। 


ਜਾਣਕਾਰੀ ਮੁਤਾਬਕ, ਮਿੱਲਾਂ 'ਚ ਮੁਰਮੰਤ ਦੇ ਕੰਮ 'ਚ ਦੇਰੀ ਕਾਰਨ ਨਵਾਂ ਪਿੜਾਈ ਸੀਜ਼ਨ ਦੋ ਹਫਤੇ ਦੇਰੀ ਨਾਲ ਸ਼ੁਰੂ ਹੋ ਸਕੇਗਾ। ਅਕਤੂਬਰ 'ਚ ਉਤਪਾਦਨ ਸਿਰਫ 3 ਤੋਂ 3.5 ਲੱਖ ਟਨ ਰਹੇਗਾ, ਜੋ ਸਰਕਾਰ ਨੂੰ ਦਿੱਤੇ ਗਏ 8 ਲੱਖ ਟਨ ਦੇ ਅੰਦਾਜ਼ੇ ਨਾਲੋਂ ਬਹੁਤ ਘੱਟ ਹੈ। 


ਭਾਰਤੀ ਖੰਡ ਮਿੱਲ ਸੰਘ (ਇਸਮਾ) ਦੇ ਅਕਤੂਬਰ 'ਚ 8 ਲੱਖ ਟਨ ਦੀ ਨਵੇਂ ਸੀਜ਼ਨ 'ਚ ਸਪਲਾਈ ਅਤੇ 40 ਲੱਖ ਟਨ ਦੇ ਬਚੇ ਹੋਏ ਸਟਾਕ ਦੇ ਆਧਾਰ 'ਤੇ ਕੇਂਦਰ ਸਰਕਾਰ ਨੇ ਸੋਕਾ ਪ੍ਰਭਾਵਿਤ ਪੱਛਮੀ ਸੂਬਿਆਂ ਨੂੰ ਸਿਰਫ 5 ਲੱਖ ਟਨ ਅਤੇ ਦੱਖਣੀ ਸੂਬਿਆਂ ਨੂੰ 3 ਲੱਖ ਟਨ ਕੱਚੀ ਖੰਡ ਦਰਾਮਦ ਕਰਨ ਨੂੰ ਮਨਜ਼ੂਰੀ ਦਿੱਤੀ ਸੀ ਪਰ ਹੁਣ ਦੇਸ਼ 'ਚ ਇਸ ਮਹੀਨੇ ਖੰਡ ਉਤਪਾਦਨ ਘੱਟ ਹੋਣ ਨਾਲ ਇਸ ਦੇ ਮਹਿੰਗੀ ਹੋਣ ਦੇ ਆਸਾਰ ਵੱਧ ਗਏ ਹਨ। ਹਾਲਾਂਕਿ ਪੂਰੇ ਦੇਸ਼ 'ਚ ਸਾਲ 2017-18 ਦੌਰਾਨ 251 ਲੱਖ ਟਨ ਖੰਡ ਉਤਪਾਦਨ ਹੋਣ ਦਾ ਅੰਦਾਜ਼ਾ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement