ਸੋ ਰਹੀ ਸੀ 17 ਸਾਲ ਦੀ ਮਿਲਟਰੀ ਗਰਲ, 6 ਫ਼ੌਜੀਆਂ ਨੇ ਕੀਤਾ ‘ਯੌਨ ਸ਼ੋਸ਼ਣ’
Published : Apr 7, 2019, 1:11 pm IST
Updated : Apr 7, 2019, 1:13 pm IST
SHARE ARTICLE
Rape Case
Rape Case

ਫ਼ੌਜ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਜਾਰੀ

ਇੰਗਲੈਂਡ: ਇੰਗਲੈਂਡ ਵਿਚ ਇਕ 17 ਸਾਲ ਦੀ ਆਰਮੀ ਗਰਲ ਦੇ ਨਾਲ ਯੋਨ ਸ਼ੋਸ਼ਣ ਦੇ ਮਾਮਲੇ ਵਿਚ 6 ਸੈਨਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁੜੀ ਉਤੇ ਉਸ ਵੇਲੇ ਹਮਲਾ ਕੀਤਾ ਗਿਆ, ਜਦੋਂ ਉਹ ਸੋ ਰਹੀ ਸੀ। ਬ੍ਰਿਟੇਨ ਦੇ ਰੱਖਿਆ ਮੰਤਰੀ ਨੇ ਦੋਸ਼ੀਆਂ ਦੇ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ। ਟੀਨੇਜ ਆਰਮੀ ਗਰਲ ਸੋ ਰਹੀ ਸੀ, ਇਸ ਦੌਰਾਨ ਕਈ ਫ਼ੌਜੀ ਉਸ ਦੇ ਕੋਲ ਆ ਗਏ। ਜਦੋਂ ਉਹ ਉੱਠੀ ਤਾਂ ਉਸ ਨੇ ਫ਼ੌਜੀ ਨੂੰ ਅਪਣੇ ਉੱਪਰ ਪਾਇਆ। ਇਸ ਤੋਂ ਬਾਅਦ ਉਸ ਨੇ ਫ਼ੌਜ ਦੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿਤੀ।

Rape CaseRape Case

ਸਾਰੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਬਾਅਦ ਵਿਚ ਜ਼ਮਾਨਤ ਦੇ ਦਿਤੀ ਗਈ। ਫ਼ੌਜ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਬ੍ਰਿਟੇਨ ਦੇ ਰੱਖਿਆ ਮੰਤਰੀ  ਗੇਵਿਨ ਵਿਲੀਅਮਸਨ ਨੇ ਮਾਮਲੇ ਉਤੇ ਕੜੀ ਟਿੱਪਣੀ ਕੀਤੀ ਹੈ। ਰੱਖਿਆ ਮੰਤਰੀ ਗੇਵਿਨ ਵਿਲੀਅਮਸਨ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਲਈ ਮਿਲਟਰੀ ਵਿਚ ਕੋਈ ਜਗ੍ਹਾ ਨਹੀਂ ਹੈ ਅਤੇ ਜੇਕਰ ਇਹ ਸੱਚ ਹੈ ਤਾਂ ਇਸ ਵਿਚ ਸ਼ਾਮਲ ਲੋਕਾਂ ਨੂੰ ਕਾਨੂੰਨ ਦਾ ਪੂਰੀ ਤਰ੍ਹਾਂ ਸਾਹਮਣਾ ਕਰਨਾ ਹੋਵੇਗਾ।

Rape CaseRape Case

ਦ ਸੰਨ ਦੀ ਰਿਪੋਰਟ ਦੇ ਮੁਤਾਬਕ, ਮੁਲਜ਼ਮ ਫ਼ੌਜੀ ਘਟਨਾ ਤੋਂ ਪਹਿਲਾਂ ਸ਼ਰਾਬ ਪੀ ਰਹੇ ਸਨ। ਫ਼ੌਜ ਦੇ ਚੀਫ਼ ਆਫ਼ ਜਨਰਲ ਸਟਾਫ਼ ਸਰ ਮਾਰਕ ਕਾਰਲਟਨ ਸਮਿਥ ਨੇ ਕਿਹਾ ਕਿ ਅਣ-ਉਚਿਤ ਹਰਕਤ ਸਵੀਕਾਰ ਨਹੀਂ ਕੀਤੀ ਜਾਵੇਗੀ। ਇਹ ਉਨ੍ਹਾਂ ਕਦਰਾਂ-ਕੀਮਤਾਂ ਦੇ ਬਿਲਕੁਲ ਵਿਰੁਧ ਹੈ, ਜਿਨ੍ਹਾਂ ਦੇ ਨਾਲ ਬ੍ਰਿਟਿਸ਼ ਆਰਮੀ ਚੱਲਦੀ ਹੈ। ਹਾਲਾਂਕਿ, ਫ਼ੌਜ ਦੀ ਯੂਨਿਟ ਦਾ ਨਾਮ ਪ੍ਰਕਾਸ਼ਿਤ ਨਹੀਂ ਕੀਤਾ ਹੈ। ਮਿਲਟਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਲੜਕੀ ਨੂੰ ਪੂਰੀ ਮਦਦ ਪਹੁੰਚਾਈ ਗਈ ਹੈ।

Rape CaseRape Case

ਪੀੜਤ ਲੜਕੀ ਨੂੰ ਕਾਉਂਸਲਿੰਗ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਫ਼ੌਜ ਦੇ ਸਟਾਫ਼ ਨੇ ਦੱਸਿਆ ਕਿ ਅਜਿਹੀ ਘਟਨਾ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਸੁਣੀ ਸੀ। ਇਹ ਸੁਣਨਾ ਬੀਮਾਰ ਕਰਨ ਵਰਗਾ ਹੈ।

Location: United Kingdom, England

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement