ਕਠੂਆ ਮਾਮਲਾ : ਪਠਾਨਕੋਟ ਵਿਚ ਸੁਣਵਾਈ ਸ਼ੁਰੂ, ਸੱਤ ਮੁਲਜ਼ਮ ਅਦਾਲਤ ਵਿਚ ਪੇਸ਼
Published : May 31, 2018, 6:43 pm IST
Updated : May 31, 2018, 7:17 pm IST
SHARE ARTICLE
high security at pathankot
high security at pathankot

ਕਠੂਆ ਵਿਚ ਅੱਠ ਸਾਲ ਦੀ ਬੱਚੀ ਦੇ ਬਲਾਤਕਾਰ ਅਤੇ ਹਤਿਆ ਦੇ ਮਾਮਲੇ ਦੀ ਸੁਣਵਾਈ ਸਥਾਨਕ ਅਦਾਲਤ ਵਿਚ ਸ਼ੁਰੂ ਹੋ ਗਈ ਅਤੇ ਅੱਠ ਵਿਚੋਂ ਸੱਤ ਮੁਲਜ਼ਮਾਂ ਨੂੰ .........

ਕਠੂਆ ਵਿਚ ਅੱਠ ਸਾਲ ਦੀ ਬੱਚੀ ਦੇ ਬਲਾਤਕਾਰ ਅਤੇ ਹਤਿਆ ਦੇ ਮਾਮਲੇ ਦੀ ਸੁਣਵਾਈ ਸਥਾਨਕ ਅਦਾਲਤ ਵਿਚ ਸ਼ੁਰੂ ਹੋ ਗਈ ਅਤੇ ਅੱਠ ਵਿਚੋਂ ਸੱਤ ਮੁਲਜ਼ਮਾਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਸੁਪਰੀਮ ਕੋਰਟ ਨੇ ਪੀੜਤਾ ਦੇ ਪਰਵਾਰ ਦੀ ਬੇਨਤੀ 'ਤੇ ਇਸ ਮਾਮਲੇ ਨੂੰ ਸੁਣਵਾਈ ਲਈ ਕਠੂਆ ਤੋਂ ਪਠਾਨਕੋਟ ਤਬਦੀਲ ਕੀਤਾ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ, ਅਦਾਲਤ ਨੇ ਦੋਸ਼ਪੱਤਰ, ਬਿਆਨ ਅਤੇ ਮਾਮਲੇ ਦੀਆਂ ਕੇਸ ਡਾਇਰੀਆਂ ਦੀਆਂ ਉਰਦੂ ਤੋਂ ਅੰਗਰੇਜ਼ੀ ਵਿਚ ਅਨੁਵਾਦਤ ਕਾਪੀਆਂ ਚਾਰ ਜੂਨ ਨੂੰ ਬਚਾਅ ਧਿਰ ਦੇ ਵਕੀਲਾਂ ਸਮੇਤ ਹੋਰਾਂ ਨੂੰ ਦੇਣ ਨੂੰ ਕਿਹਾ ਹੈ।

courtcourt ਚਾਰ ਮੰਜ਼ਲਾ ਅਦਾਲਤੀ ਇਮਾਰਤ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਬਚਾਅ ਧਿਰ ਵਲੋਂ 31 ਵਕੀਲ ਜਦਕਿ ਮੁਦਈ ਧਿਰ ਵਲੋਂ ਐਸ ਐਸ ਬਸਰਾ ਦੀ ਅਗਵਾਈ ਵਿਚ ਤਿੰਨ ਮੈਂਬਰੀ ਦਲ ਪੇਸ਼ ਹੋਇਆ। ਦਲੀਲਾਂ ਦੇਣ ਵਾਲਿਆਂ ਵਿਚ ਪਰਵਾਰ ਦੀ ਪ੍ਰਤੀਨਿਧਤਾ ਕਰਨ ਵਾਲੀ ਚਾਰ ਮੈਂਬਰੀ ਟੀਮ ਵੀ ਸ਼ਾਮਲ ਸੀ। ਜਨਵਰੀ ਵਿਚ ਕਠੂਆ ਵਿਚ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਹਤਿਆ ਕਰ ਦਿਤੀ ਗਈ।

jammu kashmirjammu kashmirਮਾਮਲੇ ਵਿਚ ਅੱਠ ਮੁਲਜ਼ਮ ਹਨ ਤੇ ਅੱਠਵਾਂ ਨਾਬਾਲਗ਼ ਹੈ। ਮੁੱਖ ਸ਼ਿਕਾਇਤਕਰਤਾ ਬੱਚੀ ਦਾ ਕਰੀਬੀ ਰਿਸ਼ਤੇਦਾਰ ਹੈ ਜੋ ਉਸ ਦਾ ਅਸਲੀ ਪਿਤਾ ਵੀ ਹੈ ਪਰ ਉਸ ਨੇ ਬੱਚੀ ਨੂੰ ਅਪਣੇ ਭਰਾ ਨੂੰ ਗੋਦ ਦੇ ਦਿਤਾ ਸੀ। ਅਪਰਾਧ ਸ਼ਾਖ਼ਾ ਨੇ ਨੌਂ ਅਪ੍ਰੈਲ ਨੂੰ ਕਠੂਆ ਅਦਾਲਤ ਵਿਚ ਦੋਸ਼ਪੱਤਰ ਦਾਖ਼ਲ ਕੀਤਾ ਸੀ। ਬੱਚੀ ਨੂੰ ਅਗ਼ਵਾ ਕਰ ਕੇ ਮੰਦਰ ਵਿਚ ਰਖਿਆ ਗਿਆ ਸੀ ਤੇ ਉਥੇ ਹੀ ਉਸ ਨਾਲ ਬਲਾਤਕਾਰ ਕੀਤਾ ਗਿਆ। (ਏਜੰਸੀ)

Location: India, Punjab, Pathankot

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement