ਕਠੁਆ ਗੈਂਗਰੇਪ ਦਾ ਵਿਰੋਧ ਕਰਨ 'ਤੇ ਵਿਵਾਦਾਂ 'ਚ ਆਇਆ ਬਾਲੀਵੁਡ ਅਦਾਕਾਰ
Published : Apr 17, 2018, 5:20 pm IST
Updated : Apr 17, 2018, 5:20 pm IST
SHARE ARTICLE
Ajaz Khan
Ajaz Khan

ਐਜਾਜ਼  ਨੇ ਆਪਣੇ ਇਸ ਵੀਡੀਓ ਵਿਚ ਉਨਾਵ ਕੇਸ ਦਾ ਵੀ ਜ਼ਿਕਰ ਕੀਤਾ ਹੈ

ਦੇਸ਼ ਭਰ ਦੇ ਵਿਚ ਜੰਮੂ-ਕਸ਼ਮੀਰ ਦੇ ਕਠੂਆ 'ਚ ਹੋਏ 8 ਸਾਲਾਂ ਦੀ ਬੱਚੀ ਦੇ ਬਲਾਤਕਾਰ ਕਾਂਡ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਇਹ ਵਿਰੋਧ 'ਚ ਬਾਲੀਵੁੱਡ ਦੇ ਗਲਿਆਰਿਆਂ 'ਚ ਵੀ ਕਾਫੀ ਜ਼ਿਆਦਾ ਗੂੰਜ ਰਿਹਾ ਹੈ। ਜਿਥੇ ਹਰ ਕੋਈ ਅਪਣੇ ਅਪਣੇ ਤਰੀਕੇ ਨਾਲ ਬੱਚੀਆਂ ਨਾਲ ਹੋ ਰਹੇ ਇਸ ਵਿਰੋਧ ਦਾ ਪ੍ਰਗਟਾਵਾ ਕਰ ਰਹੇ ਹਨ।  ਉਥੇ ਇਸ ਲੜੀ ਵਿਚ ਇਕ ਨਾਮ ਜੁੜ ਗਿਆ ਹੈ ਅਦਾਕਾਰ ਐਜਾਜ਼  ਖਾਨ ਦਾ। ਜੋ ਕਿ ਅਕਸਰ ਹੀ ਅਪਣੀਆਂ ਟਿੱਪਣੀਆਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ।  ਦਸ ਦਈਏ  ਕਿ ਅਦਾਕਾਰ ਏਜਾਜ਼ ਖਾਨ ਨੇ ਵੀ ਮ੍ਰਿਤਕ ਬੱਚੀ ਦੀ ਇਸ ਦੁਰਦਸ਼ਾ 'ਤੇ ਦੁੱਖ ਦਾ ਪ੍ਰਗਟਾਵਾ  ਕੀਤਾ ਅਤੇ ਸੋਸ਼ਲ ਮੀਡੀਆ 'ਤੇ ਜੰਮ ਕੇ ਭੜਾਸ ਵੀ ਕੱਢੀ ।

https://www.facebook.com/AjazKhanActor/videos/2095304267164126/

ਇਸ ਦੌਰਾਨ ਐਜਾਜ਼ ਨੇ ਬੱਚੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਗੱਲ ਆਖੀ।  ਪਰ ਉਨ੍ਹਾਂ ਦੇ ਇਸ ਗੁੱਸੇ ਤੇ ਵੀ ਇੱਕ ਵਿਵਾਦ ਖੜ੍ਹਾ ਹੋ ਗਿਆ ਹੈ।  ਦਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੁਲਜ਼ਮਾਂ ਦੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਉਹ 50 ਲੱਖ ਰੁਪਏ ਦਾ ਇਨਾਮ ਦੇਣਗੇ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਗਾਲ੍ਹਾਂ ਕੱਢੀਆਂ।  ਲਗਭਗ ਸੱਤ ਮਿੰਟ ਦੀ ਇਸ ਵੀਡੀਓ 'ਚ ਏਜਾਜ਼ ਨੇ ਬੀ. ਜੇ. ਪੀ. ਦੀਆਂ ਮਹਿਲਾ ਮੰਤਰੀਆਂ ਨਾਲ ਵੀ ਭਾਜਪਾ ਦੇ ਕਈ ਵੱਡੇ ਨੇਤਾਵਾਂ 'ਤੇ ਰੱਜ ਕੇ ਨਿਸ਼ਾਨਾ ਵਿੰਨ੍ਹਿਆ, ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।  ਜੋ ਇਹ ਸੱਭ ਦੇਖ ਕੇ ਚੁੱਪ ਹਨ।  ਇਨ੍ਹਾਂ ਮੰਤਰੀਆਂ 'ਚ ਉਨ੍ਹਾਂ ਨੇ ਕਿਰਨ ਖ਼ੇਰ, ਸਮ੍ਰਿਤੀ ਇਰਾਨੀ , ਮੇਨਕਾ ਗਾਂਧੀ ਆਦਿ ਨਾਮ ਸ਼ਾਮਿਲ ਹਨ।    Ajaz KhanAjaz Khanਇਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਇਸ ਕੇਸ 'ਚ ਜੋ ਲੋਕ ਹੱਥਾਂ 'ਚ ਤਿਰੰਗਾ ਲੈ ਕੇ ਮੁਲਜ਼ਮਾਂ ਦੇ ਬਚਾਅ 'ਚ ਖੜ੍ਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਮੈਂ ਕਸ਼ਮੀਰ ਦੇ ਅੱਤਵਾਦੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਮਾਰੋ ਕਿਉਂਕਿ ਅਸਲੀ ਦਰਿੰਦੇ ਇਹ ਹਨ।ਐਜਾਜ਼ ਨੇ ਕਿਹਾ ਕਿ  'ਜੇਕਰ ਮੇਰੇ ਵੱਸ 'ਚ ਹੁੰਦਾ ਤਾਂ ਮੈਂ ਇਨ੍ਹਾਂ ਦਰਿੰਦਿਆਂ ਦਾ ਸਿਰ ਵੱਢ ਦਿੰਦਾ।' ਐਜਾਜ਼  ਨੇ ਆਪਣੇ ਇਸ ਵੀਡੀਓ ਵਿਚ ਉਨਾਵ ਕੇਸ ਦਾ ਵੀ ਜ਼ਿਕਰ ਕੀਤਾ ਹੈ। ਜਿਥੇ ਉੰਨਾ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਵੀ ਖ਼ਰੀਆਂ ਖੋਟੀਆਂ ਸੁਣਾਈਆਂ। ਹੁਣ ਇਸ ਤਰ੍ਹਾਂ ਲੋਕਾਂ ਵਲੋਂ ਕੀਤੇ ਗਏ ਵਿਰੋਧ ਦਾ ਸਰਕਾਰ ਤੇ ਕੀ ਅਸਰ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement