ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੀ ਨਿਸ਼ਾਨਦੇਹੀ 'ਤੇ ਚਾਰ ਲੱਖ ਰੁਪਏ ਪੁਲਿਸ ਨੇ ਕਰਵਾਏ ਬਰਾਮਦ
Published : Jul 29, 2018, 1:26 am IST
Updated : Jul 29, 2018, 1:26 am IST
SHARE ARTICLE
Gangster Dilpreet Singh Dhahan
Gangster Dilpreet Singh Dhahan

ਥਾਣਾ ਫੇਸ-1 ਮੋਹਾਲੀ ਦੀ ਟੀਮ ਵੱਲੋਂ ਪੁੱਛਗਿੱਛ ਉਪਰੰਤ ਗੈਂਗਸਟਰ ਢਾਹਾ ਉਰਫ ਬਾਬਾ ਦੀ ਨਿਸ਼ਾਨਦੇਹੀ ਪਰ ਫਿਰੌਤੀ ਵਜੋਂ ਲਈ ਰਕਮ ਵਿਚੋਂ 4 ਲੱਖ ਰੁਪਏ ਬਰਾਮਦ............

ਐਸ.ਏ.ਐਸ ਨਗਰ : ਥਾਣਾ ਫੇਸ-1 ਮੋਹਾਲੀ ਦੀ ਟੀਮ ਵੱਲੋਂ ਪੁੱਛਗਿੱਛ ਉਪਰੰਤ ਗੈਂਗਸਟਰ  ਢਾਹਾ ਉਰਫ ਬਾਬਾ ਦੀ ਨਿਸ਼ਾਨਦੇਹੀ ਪਰ ਫਿਰੌਤੀ ਵਜੋਂ ਲਈ ਰਕਮ ਵਿਚੋਂ 4 ਲੱਖ ਰੁਪਏ ਬਰਾਮਦ ਕਰਵਾਏ ਗਏ ਹਨ । ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ਼ ਬਾਬਾ ਨੇ ਇਸੇ ਸਾਲ ਅਪ੍ਰੈਲ ਵਿਚ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਪਰ ਫ਼ਾਇਰਿੰਗ ਕਰਵਾ ਕੇ ਅਤੇ ਉਸ ਨੂੰ ਡਰਾਅ ਧਮਕਾ ਕੇ ਉਸ ਦੇ ਪਰਵਾਰ ਪਾਸੋਂ 20 ਲੱਖ ਰੁਪਏ ਫਿਰੌਤੀ ਵਜੋਂ ਲਏ ਸਨ।

ਜਿਨ੍ਹਾਂ ਵਿਚੋਂ ਪੁਲਿਸ ਰਿਮਾਂਡ ਅਧੀਨ ਦਿਲਪ੍ਰੀਤ ਸਿੰਘ ਢਾਹਾ ਦੀ ਨਿਸ਼ਾਨਦੇਹੀ ਪਰ 4 ਲੱਖ ਰੁਪਏ ਬਰਾਮਦ ਹੋਏ ਹਨ। ਮੁਲਜ਼ਮ ਨੇ ਪੁਛਗਿਛ ਦੌਰਾਨ ਮੰਨਿਆ ਹੈ ਕਿ ਉਕਤ ਫਿਰੌਤੀ ਦੀ ਰਕਮ ਵਿਚੋਂ ਉਸ ਦੇ ਹਿੱਸੇ 6 ਲੱਖ ਰੁਪਏ ਆਏ ਸਨ, ਜਿਨ੍ਹਾਂ ਵਿਚੋਂ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਪਾਸੋਂ 2 ਲੱਖ ਰੁਪਏ ਖਰਚ ਹੋ ਗਏ ਸਨ। ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉੁਰਫ਼ ਬਾਬਾ ਉਕਤ ਮੁਕੱਦਮੇ ਵਿਚ ਪੁਲਿਸ ਰਿਮਾਂਡ ਅਧੀਨ ਹੈ, ਜਿਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।  ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement