ਗੈਂਗਸਟਰ ਦਿਲਪ੍ਰੀਤ ਢਾਹਾਂ ਦਾ ਸਾਥ ਦੇਣ ਵਾਲੀਆਂ ਦੋਵੇਂ ਭੈਣਾਂ ਭੇਜੀਆਂ ਜੇਲ 
Published : Jul 16, 2018, 2:45 pm IST
Updated : Jul 16, 2018, 2:45 pm IST
SHARE ARTICLE
Rupinder Kaur and Harpreet kaur
Rupinder Kaur and Harpreet kaur

ਪੰਜਾਬ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈਲ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਦਾ ਸਾਥ ਦੇਣ ਵਾਲੀਆਂ ਦੋਵੇਂ ਸਗੀਆਂ ਭੈਣਾ ਰੁਪਿੰਦਰ ਕੌਰ ਉਰਫ ਰੂਬੀ 'ਤੇ ਹਰਪ੍ਰੀਤ ਕੌਰ...

ਐੱਸ.ਏ.ਐੱਸ.ਨਗਰ,  ਪੰਜਾਬ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈਲ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਦਾ ਸਾਥ ਦੇਣ ਵਾਲੀਆਂ ਦੋਵੇਂ ਸਗੀਆਂ ਭੈਣਾ ਰੁਪਿੰਦਰ ਕੌਰ ਉਰਫ ਰੂਬੀ 'ਤੇ ਹਰਪ੍ਰੀਤ ਕੌਰ ਨੂੰ ਅੱਜ ਪਿਛਲਾ ਰਿਮਾਂਡ ਖਤਮ ਹੋਣ ਉਪਰੰਤ ਡਿਉਟੀ ਮੈਜਿਸਟ੍ਰੇਟ ਦੇ ਸਾਮ੍ਹਣੇ ਪੇਸ਼ ਕੀਤਾ ਸੀ ਜਿੱਥੇ ਦੋਵਾਂ ਭੈਣਾਂ ਨੂੰ ਡਿਉਟੀ ਮੈਜਿਸਟ੍ਰੇਟ ਨੇ ਨਿਆਇਕ ਹਿਰਾਸਤ 'ਚ ਭੇਜ ਦਿਤਾ ਹੈ। ਉੱਥੇ, ਪੰਜਾਬ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈਲ ਦੀ ਟੀਮ ਨੇ ਦਿਲਪ੍ਰੀਤ ਢਾਹਾ ਦੇ ਨਾਂ 'ਤੇ ਬੱਦੀ ਦੇ ਨਾਮੀ ਉਦਯੋਗਪਤੀਆਂ ਤੋਂ ਫਿਰੌਤੀ ਮੰਗਣ ਵਾਲੇ ਉਸ ਦੇ ਸਾਥੀ ਵਿਪਨ ਨੂੰ ਵੀ ਅੱਜ ਡਿਉਟੀ ਮੈਜਿਸਟ੍ਰੇਟ ਦੇ ਸਾਮ੍ਹਣੇ ਪੇਸ਼ ਕੀਤਾ। 

Dilpreet BabaDilpreet Baba

ਪੰਜਾਬ ਪੁਲਿਸ ਨੇ ਸਪੈਸ਼ਲ ਅਪਰੇਸ਼ਨ ਸੈਲ ਦੀ ਟੀਮ ਨੇ ਵਿਪਨ ਕੁਮਾਰ ਦਾ ਰਿਮਾਂਡ ਹਾਸਲ ਕਰਨ ਵੇਲੇ ਇਹ ਤਰਕ ਰੱਖਿਆ ਕਿ ਮੁਲਜਮ ਵਿਪਨ ਕੁਮਾਰ ਤੋਂ ਉਨ੍ਹਾਂ ਉਦਯੋਗਪਤੀਆਂ ਦੀ ਲਿਸਟ ਹਾਸਲ ਕਰਨੀ ਹੈ ਜਿਨ੍ਹਾਂ ਤੋਂ ਉਹ ਦਿਲਪ੍ਰੀਤ ਢਾਹਾ ਦੇ ਨਾਂ 'ਤੇ ਫਿਰੌਤੀ ਲੈ ਚਕਾ ਹੈ। ਦਲੀਲ ਸੁਣਨ ਤੋਂ ਬਾਅਦ ਡਿਉਟੀ ਮੈਜਿਸਟ੍ਰੇਟ ਨੇ ਮੁਲਜਮ ਵਿਪਨ ਕੁਮਾਰ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਹੈ।ਵਿਪਨ ਕੁਮਾਰ ਬੱਦੀ ਦੇ ਪਿੰਡ ਸੇਖੋਂਮਾਜਰਾ ਦਾ ਰਹਿਣ ਵਾਲਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement