ਭਾਖੜਾ ਨਹਿਰ ’ਚ ਡੁੱਬਣ ਵਾਲੀਆਂ 3 ਔਰਤਾਂ ਦੇ ਪ੍ਰਵਾਰਾਂ ਨੂੰ 2-2 ਲੱਖ ਰੁਪਏ ਸਹਾਇਤਾ ਰਾਸ਼ੀ ਦੇਣਗੇ MP ਸਿਮਰਨਜੀਤ ਮਾਨ
Published : Jun 27, 2023, 6:20 pm IST
Updated : Jun 27, 2023, 6:20 pm IST
SHARE ARTICLE
MP Simranjit Mann
MP Simranjit Mann

ਪੀੜਤ ਪ੍ਰਵਾਰਾਂ ਦੇ ਖਾਤਿਆਂ ਵਿਚ ਜਲਦ ਪਾਈ ਜਾਵੇਗੀ ਸਹਾਇਤਾ ਰਾਸ਼ੀ

 

ਲਹਿਰਾਗਾਗਾ: ਸੰਗਰੂਰ ਦੇ ਮਨਿਆਣਾ 'ਚ ਟਰੈਕਟਰ ਸਮੇਤ ਨਹਿਰ 'ਚ ਡੁੱਬਣ ਵਾਲੀਆਂ 3 ਔਰਤਾਂ ਦੇ ਪ੍ਰਵਾਰਾਂ ਲਈ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਸਿਮਰਨਜੀਤ ਸਿੰਘ ਮਾਨ ਨੇ ਪੀੜਤ ਪ੍ਰਵਾਰਾਂ ਨੂੰ ਨੂੰ ਰਾਹਤ ਫੰਡ ’ਚੋ 2 -2 ਲੱਖ ਰੁਪਏ ਦੇਣ ਲਈ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਸੀ।

ਇਹ ਵੀ ਪੜ੍ਹੋ: ਇਕ ਦਹਾਕੇ ’ਚ ਕਰੀਬ 70,000 ਭਾਰਤੀਆਂ ਨੇ ਸਰੰਡਰ ਕੀਤੇ ਅਪਣੇ ਪਾਸਪੋਰਟ

ਇਸ ਪੱਤਰ ਨੂੰ ਡੀ.ਸੀ. ਸੰਗਰੂਰ ਨੇ ਮਨਜ਼ੂਰ ਕਰਦਿਆਂ ਕਿਹਾ ਕਿ ਜਲਦੀ ਇਨ੍ਹਾਂ ਮਜ਼ਦੂਰ ਪ੍ਰਵਾਰਾਂ ਦੇ ਬੈਂਕ ਖਾਤਿਆਂ ’ਚ ਸਹਾਇਤਾ ਰਾਸ਼ੀ ਪਾ ਦਿਤੀ ਜਾਵੇਗੀ। ਦੱਸ ਦੇਈਏ ਕਿ ਭਾਖੜਾ ਨਹਿਰ ਵਿਚ ਡੁੱਬਣ ਵਾਲੀਆਂ 3 ਔਰਤਾਂ 'ਚੋਂ ਇਕ ਦੀ ਲਾਸ਼ ਟੋਹਾਣਾ ਵਿਖੇ ਨਹਿਰ 'ਚੋਂ ਬਰਾਮਦ ਹੋਈ ਹੈ।  ਬਾਕੀ 2 ਹੋਰ ਔਰਤਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: ਚੋਰੀ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 7 ਮੈਂਬਰ ਕਾਬੂ, 1 ਨਾਬਾਲਗ ਵੀ ਸ਼ਾਮਲ 

ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਲੈ ਕੇ ਸੋਮਵਾਰ ਨੂੰ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ।

Location: India, Punjab, Sangrur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement